ਆਈ. ਕੇ. ਗੁਜਰਾਲ ਯੂਨੀਵਰਸਿਟੀ ਕੈਂਪਸ ਚ ਸਾਇਕਲਿਸਟ ਬਲਰਾਜ ਚੌਹਾਨ ਨੇ ਐਨ.ਐਸ.ਐਸ ਕੈਂਪ ਚ ਨੌਜਵਾਨਾਂ ਨੂੰ ਸਾਇਕਲਿੰਗ ਤੇ ਖੇਡਾਂ ਲਈ ਪ੍ਰੇਰਿਆ।

ਹੁਸ਼ਿਆਰਪੁਰ- ਆਈ .ਕੇ. ਗੁਜਰਾਲ ਯੂਨੀਵਰਸਿਟੀ ਕੈਂਪਸ ਹੁਸ਼ਿਆਰਪੁਰ ਚ ਵਿਦਿਆਰਥੀਆ ਵਲੋਂ ਲਗਾਏ ਐਨ. ਐਸ.ਐਸ ਕੈਂਪ ਦੀ ਸਮਾਪਤੀ ਮੌਕੇ ਸਟੇਟ ਅਵਾਰਡੀ ਬਲਰਾਜ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਵਦੋਂ ਸ਼ਿਰਕਤ ਕੀਤੀ ਏਸ ਬਾਰੇ ਜਾਣਕਾਰੀ ਦੇਂਦਿਆ ਡਾ,ਕੁਲਵਿੰਦਰ ਸਿੰਘ ਪਰਮਾਰ ਨੋਡਲ ਅਫਸਰ ਐਨ.ਐਸ.ਐਸ ਤੇ ਰੈਡ ਰਿਬਨ ਕਲੱਬ ਨੇ ਦੱਸਿਆ ਕਿ ਇੱਕ ਹਫਤਾ ਚੱਲੇ ਕੈਂਪ ਦੌਰਾਨ ਵਿਦਿਆਰਥੀਆ ਨੇ ਅਲੱਗ ਅਲੱਗ ਗਰੁੱਪ ਚ ਵੱਖ ਵੱਖ ਜਗਾ ਸਫਾਈ ਦੇ ਨਾਲ ਹੋਰ ਸ਼ੋਸ਼ਲ ਕੰਮਾ ਚ ਵੀ ਭਾਗ ਲਿਆ।

 ਮੁੱਖ ਮਹਿਮਾਨ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਹੁਸ਼ਿਆਰਪੁਰ ਬਾਰੇ ਓਨਾ ਦੱਸਿਆ ਕਿ ਏਨਾਂ ਨੇ ਸਾਇਕਲਿੰਗ ਦੇ ਖੇਤਰ ਚ ਦੇਸ਼ ਵਿਦੇਸ਼ ਚ ਹੋਏ ਈਵੈਂਟ ਚ ਭਾਗ ਲੈ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। 
ਹੁਣ ਤੱਕ 1 ਲੱਖ ਹਜਾਰ 92 ਹਜਾਰ ਕਿਲੋਮੀਟਰ ਤੋ ਵੱਧ ਸਾਇਕਲ ਚਲਾ ਕੇ ਕਈ ਰਿਕਾਰਡ ਆਪਣੇ ਨਾਮ ਕੀਤੇ  ਹਨ। ਚੌਹਾਨ ਨੇ  ਨੌਜਵਾਨਾਂ ਨੂੰ ਸੰਬੋਧਨ ਕਰਦਿਆ ਕੈਂਪ ਦੌਰਾਨ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਓਨਾਂ ਕਿਹਾ ਕਿ ਪੜਾਈ ਦੇ ਨਾਲ ਖੇਡਾਂ ਚ ਵੀ ਭਾਗ ਲੈਣਾ ਚਾਹੀਦਾ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਤੌਰ ਤੇ ਵੀ ਤਗੜਾ ਕਰਦੀਆ ਹਨ ,ਖੇਡ ਖੇਡਦਿਆ ਸਾਡੇ ਚ  ਜਿੱਤ ਦੀ ਭਾਵਨਾ ਹੁੰਦੀ।
 ਡਰੱਗ ਤੋਂ ਬਚਣ ਦੀ ਅਪੀਲ ਕਰਦਿਆ ਕਿਹਾ ਕਿ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਏਸ ਸਮੇਂ ਡਰੱਗ ਡੀਅਡਿਕਸ਼ਨ ਸੈਂਟਰ ਤੋਂ  ਡਾਕਟਰ ਸੰਦੀਪ ਕੁਮਾਰੀ ਨੇ ਵੀ ਵਿਦਿਆਰਥੀਆ ਨੂੰ ਸਮਾਜ ਚ ਫੈਲ ਰਹੇ ਨਸ਼ਿਆਂ ਖਿਲਾਫ ਲਾਮਬੰਦ ਹੋਣ ਲਈ ਕਿਹਾ ਤੇ ਮੋਬਾਈਲ ਫੋਨ ਦੇ  ਵੱਧ ਰਹੇ ਪ੍ਰਭਾਵ ਤੋ ਬਚਣ ਦੀ ਅਪੀਲ ਕੀਤੀ ਏਸ ਸਮੇਂ  ਸੁਰਿੰਦਰ ਸਿੰਘ, ਡਾ. ਸੋਨੂੰ ਬਾਲਾ ਗਰਗ, ਡਾ. ਰਿੰਕੂ ਵਾਲੀਆ, ਡਾ. ਅਮਿਤ ਹਾਂਡਾ, ਰਜਿੰਦਰ ਕੁਮਾਰ, ਪੁਨੀਤ ਕੁਮਾਰ, ਕੁਸ਼ਵਿੰਦਰ ਕੌਰ ਆਦਿ ਹਾਜਰ ਸਨ