ਹਰਿਆਣਾ ਰੋਡਵੇਜ਼ ਦੀ ਬਸਾਂ ਦੇ ਐਕਸੀਡੇਂਟ ਹੋਣ ਦੇ ਮਾਮਲਿਆਂ ਦੀ ਜਾਂਚ ਲਈ ਕੀਤਾ ਜਾਵੇਗਾ ਕਮੇਟੀ ਦਾ ਗਠਨ- ਟ੍ਰਾਂਸਪੋਰਟ ਮੰਤਰੀ

ਚੰਡੀਗੜ੍ਹ, 13 ਸਤੰਬਰ-ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਕਿਹਾ ਕਿ ਹਰਿਆਣਾ ਰੋਡਵੇਜ਼ ਦੀ ਬਸਾਂ ਦੇ ਐਕਸੀਡੇਂਟ ਹੋਣ ਦੇ ਮਾਮਲਿਆਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਕਮੇਟੀ ਵਿੱਚ ਤੱਕਨੀਕੀ ਅਧਿਕਾਰੀਆਂ ਨਾਲ ਨਾਲ ਪੁਲਿਸ ਦੇ ਜਾਂਚ ਅਧਿਕਾਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਸ੍ਰੀ ਵਿਜ ਨੇ ਅੱਜ ਸਿਰਸਾ ਵਿੱਚ ਹਰਿਆਣਾ ਰੋਡਵੇਜ਼ ਦੀ ਬਸ ਨਾਲ ਟ੍ਰੈਕਟਰ-ਟ੍ਰਾਲੀ ਦੇ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ  ਹੋਣ 'ਤੇ ਸਖ਼ਤ ਨੋਟਿਸ ਲੈਂਦੇ ਹੋਏ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ।
ਉਨ੍ਹਾਂ ਨੇ ਨਿਰਦੇਸ਼ਿਤ ਕਰਦੇ ਹੋਏ ਕਿਹਾ ਕਿ ਰੋਡਵੇਜ਼ ਬਸਾਂ ਨਾਲ ਹੋਣ ਵਾਲੀ ਦੁਰਘਟਨਾਵਾਂ ਦੇ ਸਬੰਧ ਵਿੱਚ ਜਾਂਚ ਕਰਨ ਦੀ ਭਵਿੱਖ ਵਿੱਚ ਪ੍ਰੈਕਟਿਸ ਸੇਟ ਕਰ ਦਿੱਤੀ ਜਾਵੇ ਤਾਂ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਇਸ ਤਰ੍ਹਾਂ ਦੀ ਦੁਰਘਟਨਾਵਾਂ ਹਰਿਆਣਾ ਰੋਡਵੇਜ਼ ਦੀ ਬਸਾਂ ਨਾਲ ਹੋਵੇਗੀ ਤਾਂ ਉਸ ਦੀ ਜਾਂਚ ਲਾਜ਼ਮੀ ਕੀਤੀ ਜਾਵੇਗੀ। ਇਨ੍ਹਾਂ ਦੁਰਘਟਨਾਵਾਂ ਬਾਰੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਤੱਕਨੀਕੀ ਅਧਿਕਾਰੀਆਂ ਨਾਲ ਨਾਲ ਪੁਲਿਸ ਦੇ ਜਾਂਚ ਅਧਿਕਾਰੀ ਵੀ ਸ਼ਾਮਲ ਕੀਤੇ ਜਾਣਗੇ ਤਾਂ ਜੋ ਇਹ ਪਤਾ ਚੱਲ ਸਕੇ ਕਿ ਸੜਕ ਹਾਦਸੇ ਵਿੱਚ ਕੌਣ ਗਲਤ ਸੀ । ਜੇਕਰ ਸਾਡੇ ਰੋਡਵੇਜ਼ ਦੇ ਡ੍ਰਾਇਵਰ ਗਲਤ ਡ੍ਰਾਇਵਿੰਗ ਕਰਦੇ ਹਨ ਤਾਂ ਉਨ੍ਹਾਂ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ।