ਸੜਕ ਹਾਦਸੇ ਦਾ ਸ਼ਿਕਾਰ ਹੋਈ ਨੀਲ ਗਊ ਨੂੰ ਗਊ ਹਸਪਤਾਲ ਦਾਖਲ ਕੀਤਾ
ਐਸ.ਏ.ਐਸ. ਨਗਰ, 15 ਜੁਲਾਈ- ਐਮਾਰ ਐਮ.ਜੀ.ਐਫ. ਰੋਡ, ਸੈਕਟਰ 105, ਮੁਹਾਲੀ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਸੁੱਕੀ ਥਾਂ ਦੀ ਭਾਲ ਵਿੱਚ ਸੜਕ ਤੇ ਆਈ ਇੱਕ ਨੀਲ ਗਊ ਦੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਉੱਥੇ ਲੰਘ ਰਹੇ ਤਵਲੀਨ ਸਿੰਘ ਵੱਲੋਂ ਗਊ ਗ੍ਰਾਸ ਸੇਵਾ ਸਮਿਤੀ ਦੇ ਹੈਲਪ ਲਾਈਨ ਨੰਬਰ ਉੱਤੇ ਕਾਲ ਕਰਕੇ ਦਿੱਤੀ ਗਈ, ਜਿਸ ਉਪਰੰਤ ਜ਼ਖਮੀ ਨੀਲ ਗਊ ਨੂੰ ਰੈਸਕਿਊ ਕਰਕੇ ਗਊ ਹਸਪਤਾਲ ਫੇਜ਼ 1, ਮੁਹਾਲੀ ਵਿੱਚ ਇਲਾਜ ਲਈ ਲਿਆਂਦਾ ਗਿਆ।

ਸਮਿਤੀ ਦੇ ਮੁੱਖ ਸਕੱਤਰ ਹਰਕੇਸ਼ ਸਿੰਘ ਨੇ ਦੱਸਿਆ ਕਿ ਨੀਲ ਗਊ ਦਾ ਇਲਾਜ ਵਨ ਵਿਭਾਗ ਦੀ ਟੀਮ ਅਤੇ ਗਊ ਗ੍ਰਾਸ ਸੇਵਾ ਸਮਿਤੀ ਦੀ ਟੀਮ ਦੀ ਨਿਗਰਾਨੀ ਹੇਠ ਗਊ ਹਸਪਤਾਲ ਵਿੱਚ ਹੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੇ ਇਲਾਜ ਤੋਂ ਬਾਅਦ ਗਊ ਹਸਪਤਾਲ ਵਿੱਚ ਕੰਮ ਕਰ ਰਹੇ ਡਾਕਟਰਾਂ ਨੇ ਦੱਸਿਆ ਹੈ ਕਿ ਗਊ ਦੀ ਪਿਛਲੀ ਲੱਤ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਨੂੰ ਆਪਰੇਟ ਕਰਕੇ ਕੱਟਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਵੀ ਅਜਿਹੇ ਦੋ ਕੇਸ ਸਮਿਤੀ ਦੀ ਟੀਮ ਵੱਲੋਂ ਮੁਹਾਲੀ ਏਅਰਪੋਰਟ ਰੋਡ ਤੋਂ ਰੈਸਕਿਊ ਕੀਤੇ ਗਏ ਸਨ ਅਤੇ ਬਰਸਾਤ ਕਾਰਨ ਅਜਿਹੇ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ।