
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਕੰਪਨੀਆਂ ਦੇ ਸਹਿਯੋਗ ਨਾਲ ‘ਤੁਹਾਡੀ ਯਾਤਰਾ, ਤੁਹਾਡੀ ਜ਼ਿੰਦਗੀ, ਤੁਹਾਡੀ ਜ਼ਿੰਮੇਵਾਰੀ ਸੁਰੱਖਿਅਤ ਡਰਾਈਵ ਅਤੇ ਸੁਰੱਖਿਅਤ ਰਹੋ ਅਤੇ ‘ਮੁਫ਼ਤ ਕਾਨੂੰਨੀ ਸਹਾਇਤਾ’ ਵਿਸਿ਼ਆਂ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਦਸੰਬਰ, 2024: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੁਆਰਕ ਸਿਟੀ ਇੰਡੀਆ ਪ੍ਰਾਈਵੇਟ ਲਿਮਟਿਡ, ਉਦਯੋਗਿਕ ਖੇਤਰ, ਫੇਜ਼- 8, ਮੋਹਾਲੀ ਦੇ ਸਹਿਯੋਗ ਨਾਲ ‘ਤੁਹਾਡੀ ਯਾਤਰਾ, ਤੁਹਾਡੀ ਜ਼ਿੰਦਗੀ, ਤੁਹਾਡੀ ਜ਼ਿੰਮੇਵਾਰੀ ਸੁਰੱਖਿਅਤ ਡਰਾਈਵ, ਅਤੇ ਸੁਰੱਖਿਅਤ ਰਹੋ ਅਤੇ ‘ਮੁਫ਼ਤ ਕਾਨੂੰਨੀ ਸਹਾਇਤਾ’ ਵਿਸਿ਼ਆਂ ਤੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਦਸੰਬਰ, 2024: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੁਆਰਕ ਸਿਟੀ ਇੰਡੀਆ ਪ੍ਰਾਈਵੇਟ ਲਿਮਟਿਡ, ਉਦਯੋਗਿਕ ਖੇਤਰ, ਫੇਜ਼- 8, ਮੋਹਾਲੀ ਦੇ ਸਹਿਯੋਗ ਨਾਲ ‘ਤੁਹਾਡੀ ਯਾਤਰਾ, ਤੁਹਾਡੀ ਜ਼ਿੰਦਗੀ, ਤੁਹਾਡੀ ਜ਼ਿੰਮੇਵਾਰੀ ਸੁਰੱਖਿਅਤ ਡਰਾਈਵ, ਅਤੇ ਸੁਰੱਖਿਅਤ ਰਹੋ ਅਤੇ ‘ਮੁਫ਼ਤ ਕਾਨੂੰਨੀ ਸਹਾਇਤਾ’ ਵਿਸਿ਼ਆਂ ਤੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।
ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਾ ਪੀੜਤ ਵਿਅਕਤੀਆਂ ਦੇ ਕਾਨੂੰਨੀ ਹੱਕਾਂ ਬਾਰੇ ਅਤੇ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਅਧਿਕਾਰਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਅੱਗੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀਜ਼ ਨਸ਼ਾਖੋਰੀ ਦੇ ਪੀੜਤਾਂ ਨੂੰ ਮੁੜ ਵਸੇਬਾ ਕੇਂਦਰ ਵਿੱਚ ਲੈ ਕੇ ਜਾਣ ਲਈ ਵਚਨਬੱਧ ਹਨ ਤਾਂ ਜੋ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ ਜਾ ਸਕੇ।
ਸ੍ਰੀ ਕ੍ਰਿਸ਼ਨ ਕੁਮਾਰ ਸਿੰਗਲਾ, ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਖੁਲਾਸਾ ਕੀਤਾ ਕਿ ਅਨੁਸੂਚਿਤ ਜਾਤੀ ਜਾਂ ਜਨਜਾਤੀ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਤੌਰ ਤੇ ਬਿਮਾਰ, ਅਪੰਗ, ਬੇਰੁਜ਼ਗਾਰ, ਉਦਯੋਗਿਕ ਕਾਮੇ, ਹਿਰਾਸਤ ਵਿੱਚ ਵਿਅਕਤੀ, ਜ਼ੇਲ੍ਹਾਂ ਵਿੱਚ ਬੰਦ ਵਿਅਕਤੀ ਅਤੇ ਕੈਦੀ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਹੱਕਦਾਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਵਿੱਚ ਅਦਾਲਤਾਂ ਵਿੱਚ ਵਕੀਲਾਂ ਦੀਆਂ ਮੁਫ਼ਤ ਸੇਵਾਵਾਂ, ਮੁਫ਼ਤ ਕਾਨੂੰਨੀ ਸਲਾਹ ਮਸ਼ਵਰੇ, ਅਦਾਲਤੀ ਫੀਸ, ਸੰਮਨ ਫੀਸ ਅਤੇ ਗਵਾਹਾਂ ਦੇ ਖਰਚੇ ਆਦਿ ਸ਼ਾਮਲ ਹਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਹਿਣ ਕੀਤੇ ਜਾਂਦੇ ਹਨ। ਉਨ੍ਹਾਂ ਵਲੋਂ ਆਮ ਟ੍ਰੈਫਿਕ ਉਲੰਘਣਾ ਦੇ ਸਬੰਧ ਵਿੱਚ ਮੋਟਰ ਵਹੀਕਲ ਐਕਟ ਦੇ ਦੰਡ ਦੇ ਉਪਬੰਧਾਂ ਨਾਲ ਸਬੰਧਤ ਕ੍ਰਮਵਾਰ ਆਈ.ਪੀ.ਸੀ ਅਤੇ ਬੀ.ਐਨ.ਐਸ ਦੇ ਅਧੀਨ ਪੁਰਾਣੇ ਅਤੇ ਨਵੇਂ ਉਪਬੰਧਾਂ ਦਾ ਵਰਣਨ ਕੀਤਾ।
ਸ੍ਰੀ ਕਰਨੈਲ ਸਿੰਘ, ਡੀ.ਐਸ.ਪੀ (ਟਰੈਫਿਕ), ਐਸ.ਏ.ਐਸ.ਨਗਰ ਨੇ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਹੈ ਤਾਂ ਉਸਦੇ ਮਾਪਿਆਂ ਨੂੰ ਤਿੰਨ ਸਾਲ ਦੀ ਕੈਦ ਅਤੇ 25,000/- ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਉਹ ਵੀ ਸਜ਼ਾ ਦਾ ਭਾਗੀ ਹੈ। ਉਨ੍ਹਾਂ ਨੇ ਇਕੱਠ ਨੂੰ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ।
ਸੁਰਭੀ ਪਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਨੇ ਦੱਸਿਆ ਕਿ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ, 2017 ਦੇ ਤਹਿਤ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਜਿੱਥੇ ਅਪਰਾਧੀ ਦਾ ਪਤਾ ਨਹੀਂ ਲੱਗਾ ਲਾਪਤਾ ਜਾਂ ਅਣਪਛਾਤਾ ਹੈ ਪਰ ਪੀੜ੍ਹਤ ਦੀ ਪਛਾਣ ਹੋ ਜਾਂਦੀ ਹੈ ਅਤੇ ਜਿੱਥੇ ਕੋਈ ਮੁਕੱਦਮਾ ਨਹੀਂ ਚੱਲਦਾ ਅਤੇ ਪੀੜ੍ਹਤ ਨੂੰ ਖਰਚਾ ਅਤੇ ਮਾਨਸਿਕ ਪੁਨਰਵਾਸ ਕਰਨਾ ਪੈਂਦਾ ਹੈ।
ਗੁਰਚਰਨ ਸਿੰਘ, ਫੈਕਲਟੀ, ਸੀ.ਡੀ.ਟੀ.ਆਈ, ਐਮ.ਐਚ.ਏ ਨੇ ਵੀ ਸਾਈਬਰ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧਾਂ ਨਾਲ ਵਿਆਪਕ ਅਤੇ ਤਾਲਮੇਲ ਨਾਲ ਨਜਿੱਠਣ ਲਈ ਵਿਧੀ ਨੂੰ ਮਜ਼ਬੂਤ ਕਰਨ ਲਈ, ਕੇਂਦਰ ਸਰਕਾਰ ਨੇ ਸਾਈਬਰ ਅਪਰਾਧਾਂ ਬਾਰੇ ਜਾਗਰੂਕਤਾ ਫੈਲਾਉਣ, ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ, ਪ੍ਰੌਸੀਕਿਊਟਰਾਂ ਦੀ ਸਮਰੱਥਾ ਨਿਰਮਾਣ ਸਿਖਲਾਈ ਲਈ ਕਦਮ ਚੁੱਕੇ ਹਨ।
ਜਿਵੇਂਦਰ ਕਟੋਚ, ਮੁਖੀ, ਕਾਨੂੰਨ ਅਤੇ ਪਾਲਣਾ ਨੇ ਦੱਸਿਆ ਕਿ ਕੁਆਰਕ ਸਿਟੀ ਹਰ ਕਿਸਮ ਦੇ ਉਦਯੋਗਿਕ ਪਾਰਕਾਂ ਨੂੰ ਵਿਕਸਤ ਕਰਨ ਦੇ ਕਾਰੋਬਾਰ ਵਿੱਚ ਹੈ ਜਿਵੇਂ ਕਿ ਵਾਤਾਵਰਣ ਅਧਾਰਤ ਪ੍ਰੋਜੈਕਟ, ਈਕੋ ਟੂਰਿਜ਼ਮ ਪ੍ਰੋਜੈਕਟ, ਐਗਰੋ ਟੂਰਿਜ਼ਮ ਪਾਰਕਸੇਜ਼ੋਨਾਂ, ਬਾਇਓਡਾਇਵਰਸਿਟੀ ਪਾਰਕਸ, ਬਾਇਓ ਡਾਇਵਰਸਿਟੀ ਰੂਰਲ ਇੰਡਸਟਰੀਅਲ ਪਾਰਕਸ, ਵਪਾਰਕ ਖੇਤਰ, ਐਗਰੋ ਅਧਾਰਤ ਉਦਯੋਗਿਕ ਪਾਰਕ, ਮੈਗਾ ਫੂਡ ਪਾਰਕ, ਫੂਡ ਸਟੋਰੇਜੇਕੋਲਡ ਸਟੋਰੇਜ਼ ਬੁਨਿਆਦੀ ਢਾਂਚਾ, ਅਨਾਜ ਸੰਭਾਲਣ ਦੀਆਂ ਸਹੂਲਤਾਂ, ਬਾਇਓੑਟੈਕਨਾਲੋਜੀ ਪਾਰਕ, ਬੁਨਿਆਦੀ ਢਾਂਚਾ ਮੈਗਾ ਪ੍ਰੋਜੈਕਟ, ਏਕੀਕ੍ਰਿਤ ਟਾਊਨਸ਼ਿਪ, ਉਦਯੋਗਿਕ ਮਾਡਲ ਟਾਊਨ, ਸਾਫਟਵੇਅਰ ਅਤੇ ਹਾਰਡਵੇਅਰ ਤਕਨਾਲੋਜੀ ਪਾਰਕ ਆਦਿ ਵਰਣਨਯੋਗ ਹਨ।
ਸ੍ਰੀ ਰਾਜੇਸ਼ ਸ਼ਰਮਾ, ਚੀਫ਼ ਓਪਰੇਟਿੰਗ ਅਫ਼ਸਰ, ਕੁਆਰਕ ਸਿਟੀ ਨੇ ਵੀ ਇਸ ਮੌਕੇ ਹਾਜ਼ਰੀ ਭਰੀ।
