ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਸਬ ਬਰਾਂਚ ਰਜਿੰਦਰਾ ਹਸਪਤਾਲ ਪਟਿਆਲਾ
ਪਟਿਆਲਾ- ਅੱਜ ਮਿਤੀ 20—06—2025 ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਕਮੇਟੀ ਚੋਣ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜੇਸ਼ ਕੁਮਾਰ (ਗੋਲੂ) ਦੀ ਅਗਵਾਈ ਹੇਠ ਹੋਈ। ਇਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਜੀ ਵਲੋਂ ਕੀਤੀ ਗਈ। ਇਸ ਚੋਣ ਇਕੱਤਰਤਾ ਵਿੱਚ ਮੈਡੀਕਲ ਕਾਲਜ ਦੇ ਸਮੁੱਚੇ ਕੱਚੇ ਅਤੇ ਪੰਕੇ ਦਰਜਾ ਚਾਰ ਕਰਮਚਾਰੀ ਸ਼ਾਮਲ ਹੋਏ।

ਜਿਸ ਵਿੱਚ ਸ੍ਰੀ ਪਰਮਿੰਦਰ ਸਿੰਘ ਕੰਬੋਜ਼ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਹਨਾਂ ਦੇ ਵਿਰੋਧ ਵਿੱਚ ਕੋਈ ਵੀ ਉਮੀਦਵਾਰ ਨਹੀਂ ਆਇਆ। ਇਕੱਤਰਤਾ ਨੇ ਚੁਣੇ ਪ੍ਰਧਾਨ ਸ੍ਰੀ ਪਰਮਿੰਦਰ ਸਿੰਘ ਨੂੰ ਅਧਿਕਾਰ ਦਿੱਤੇ ਕਿ ਉਹ ਆਪਣੀ ਅਗਲੀ ਵਰਕਿੰਗ ਕਮੇਟੀ ਜਿਲਾ ਆਗੂਆਂ ਨਾਲ ਤਾਲਮੇਲ ਕਰਕੇ ਬਣਾਉਣਗੇ। ਜਿਸ ਦੀ ਮਾਨਤਾ ਜਿਲਾ ਕਮੇਟੀ ਵਲੋਂ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਤੇ ਆਗੂ ਸ਼ਾਮਲ ਸਨ ਜਿਸ ਵਿੱਚ ਚੇਅਰਮੈਨ ਰਾਜਿੰਦਰ ਸਿੰਘ, ਸਾਬਕਾ ਪ੍ਰਧਾਨ ਅਰੁਣ ਕੁਮਾਰ, ਕੈਸ਼ੀਅਰ ਕਮਲ ਕਾਂਤ, ਸੁਖਦੇਵ ਸਿੰਘ, ਸੰਜੇ ਕੁਮਾਰ, ਮਨੋਜ਼ ਕੁਮਾਰ, ਆਦਿ ਸ਼ਾਮਲ ਸਨ। ਵਿਕਰਮ ਸਿੰਘ, ਮਾਨ ਲਾਲ ਸਲਾਹਕਾਰ, ਕ੍ਰਿਸ਼ਨ ਕੁਮਾਰ, ਸ੍ਰੀਮਤੀ ਕਮਲਜੀਤ ਕੌਰ, ਅਨੀਲ ਕੁਮਾਰ (ਗੋਲੂ), ਸਕੱਤਰ ਦੇਸ਼ ਰਾਜ, ਮੀਤ ਪ੍ਰਧਾਨ ਅਜੇ ਕੁਮਾਰ ਸਿੱਪਾ ਆਦਿ ਹਾਜਰ ਸਨ।