ਕਿਰਤੀ ਕਿਸਾਨ ਯੂਨੀਅਨ ਵਲੋ 24 ਅਗਸਤ ਨੂੰ ਸਮਰਾਲਾ ਵਿਖੇ ਸੂਬਾ ਪੱਧਰੀ ਜੇਤੂ ਰੈਲੀ ਦੀਆ ਤਿਆਰੀਆ ਮੁਕੰਮਲ

ਗੜ੍ਹਸ਼ੰਕਰ- ਕਿਰਤੀ ਕਿਸਾਨ ਯੂਨੀਅਨ ਵਲੋਂ 24 ਅਗਸਤ ਨੂੰ ਸਮਰਾਲਾ ਵਿਖੇ ਹੋ ਰਹੀ ਸੂਬਾ ਪੱਧਰੀ ਜੇਤੂ ਰੈਲੀ ਦੀ ਤਿਆਰੀ ਲਈ ਬਲਾਕ ਗੜ੍ਹਸ਼ੰਕਰ ਦੇ ਪਿੰਡ ਚਾਹਲ ਪੁਰ ਅਤੇ ਮੋਲਾ ਵਾਹਿਦਪੁਰ ਵਿਖੇ ਕਿਸਾਨਾ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਸਮੂਹ ਕਿਸਾਨਾ ਨੂੰ ਰੈਲੀ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਗਿਆ।

ਕਿਸਾਨਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲਗਾਤਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਜਾਣ ਬੁਝ ਕੇ ਪੰਜਾਬ ਵਿੱਚ ਡੀ ਏ ਪੀ ਅਤੇ ਜ਼ੂਰੀਆ ਖਾਦ ਦੀ ਕਿੱਲਤ ਪੈਂਦਾ ਕੀਤੀ ਜਾ ਰਹੀ ਹੈ ਅਤੇ ਖਾਦ ਨਾਲ ਹੋਰ ਫਾਲਤੂ ਸਮਾਨ  ਜ਼ਬਰਦਸਤੀ ਕਿਸਾਨਾ ਨੂੰ ਦਿਤੇ ਜਾ ਰਹੇ ਹਨ ਹੜ ਪੀੜਤਾਂ ਦੀ ਕੋਇ ਸਾਰ ਨਹੀਂ ਲਈ ਜਾ ਰਹੀ।  
ਦੂਸਰੇ ਪਾਸੇ ਕੇਦਰ ਸਰਕਾਰ ਅਮਰੀਕਾ ਤੋਂ ਆਣ ਵਾਲੀ ਕਪਾਹ ਨੂੰ ਟੈਕਸ ਮੁਕਤ ਕਰਨ ਜਾ ਰਹੀ ਹੈ  ਜਿਸ ਨਾਲ ਨਰਮਾ ਪੱਟੀ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵਾਂਗਾ  ਓਹਨਾਂ ਸਮੂਹ ਕਿਸਾਨਾ ਨੂੰ ਸਰਕਾਰਾ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਇਕ ਮੁਠ ਹੋਣ ਦਾ ਸੱਦਾ ਦਿੱਤਾ।                                         
ਅੱਜ ਦੀਆ ਮੀਟਿੰਗਾਂ ਵਿੱਚ ਜਥੇਬੰਦੀ ਦੇ ਬਲਾਕ ਆਗੂ ਕੁਲਵੰਤ ਸਿੰਘ ਗੋਲੇਵਾਲ ਸੁਖਵਿੰਦਰ ਸਿੰਘ ਮੋਲਾ ਵਾਹਿਦਪੁਰ ਰੇਸ਼ਮ ਸਿੰਘ ਗੁਰਨੇਕ ਸਿੰਘ ਸਤਨਾਮ ਸਿੰਘ ਚਾਹਲ ਪੁਰ ਗੁਰਦੀਪ ਸਿੰਘ ਆਦਿ ਕਿਸਾਨ ਹਾਜਰ ਸਨ।