
ਕੁਦਰਤ ਦੇ ਕਾਰਜ ਕਰਨ ਨਾਲ ਨਿਰੰਕਾਰ ਦੁਨੀਆਂ ਅਤੇ ਮਨੁੱਖਤਾ ਦਾ ਭਲਾ ਕਰਦਾ ਹੈ- ਭੈਣ ਜੋਗਿੰਦਰ ਜੋਗੀ ਜੀ
ਹੁਸ਼ਿਆਰਪੁਰ- ਅੱਜ ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਵਲੋਂ ਪ੍ਰੋਫੈਸਰ ਸੁਰਿੰਦਰ ਪਾਲ ਜੀ ਦੇ ਸੱਦੇ ਤੇ ਪ੍ਰਧਾਨ ਹਰਵੇਲ ਸਿੰਘ ਸੈਣੀ ਆਪਣੀ ਟੀਮ ਨਾਲ 151 ਪੌਦੇ ਲੈ ਕੇ ਬੰਗਾ ਰੋਡ ਪਹੁੰਚੇ। ਅੱਜ ਭੈਣ ਜੋਗਿੰਦਰ ਜੋਗੀ ਜੀ ਨੇ ਸੱਤ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਅਤੇ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਿਵੇਂ ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਦਾ ਉਪਰਾਲਾ ਹੈ। ਇਵੇਂ ਹੀ ਹੋਰ ਮਨੁੱਖ ਵੀ ਇਸ ਕੁਦਰਤ ਦੇ ਕਾਰਜ ਨੂੰ ਕਰਨ ਦੇ ਵਿੱਚ ਵੱਧ ਚੜ ਕੇ ਅੱਗੇ ਆਉਣ ਤਾਂ ਕਿ ਇਸ ਦੁਨੀਆ ਦਾ, ਇਸ ਮਨੁੱਖਤਾ ਦਾ ਭਲਾ ਹੋ ਸਕੇ।
ਹੁਸ਼ਿਆਰਪੁਰ- ਅੱਜ ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਵਲੋਂ ਪ੍ਰੋਫੈਸਰ ਸੁਰਿੰਦਰ ਪਾਲ ਜੀ ਦੇ ਸੱਦੇ ਤੇ ਪ੍ਰਧਾਨ ਹਰਵੇਲ ਸਿੰਘ ਸੈਣੀ ਆਪਣੀ ਟੀਮ ਨਾਲ 151 ਪੌਦੇ ਲੈ ਕੇ ਬੰਗਾ ਰੋਡ ਪਹੁੰਚੇ।
ਅੱਜ ਭੈਣ ਜੋਗਿੰਦਰ ਜੋਗੀ ਜੀ ਨੇ ਸੱਤ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਅਤੇ ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਿਵੇਂ ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਦਾ ਉਪਰਾਲਾ ਹੈ। ਇਵੇਂ ਹੀ ਹੋਰ ਮਨੁੱਖ ਵੀ ਇਸ ਕੁਦਰਤ ਦੇ ਕਾਰਜ ਨੂੰ ਕਰਨ ਦੇ ਵਿੱਚ ਵੱਧ ਚੜ ਕੇ ਅੱਗੇ ਆਉਣ ਤਾਂ ਕਿ ਇਸ ਦੁਨੀਆ ਦਾ, ਇਸ ਮਨੁੱਖਤਾ ਦਾ ਭਲਾ ਹੋ ਸਕੇ।
ਉਹਨਾਂ ਕਿਹਾ ਕਿ ਕੋਈ ਵੀ ਮਨੁੱਖ ਜੋ ਇਨਸਾਨੀਅਤ ਦਾ ਅਤੇ ਮਿਲਵਰਤਨ ਦਾ ਸੰਦੇਸ਼ ਮਨੁੱਖਤਾ ਨੂੰ ਦਿੱਤਾ ਹੈ ਉਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈ। ਸਾਡਾ ਮਿਸ਼ਨ ਨਹਿਰ ਤੋਂ ਲੈ ਕੇ ਨਿਰੰਕਾਰੀ ਭਵਨ ਦੇ ਗੁਲਿਆਰੇ ਅਤੇ ਇਰਦ ਗਿਰਦ ਨੂੰ ਖੂਬ ਸ਼ੁਰੂਤ, ਹਰਿਆਵਲਾ, ਸੁੰਦਰ ਬਣਾਉਣਾ ਹੀ ਮੁਖ ਟੀਚਾ ਹੈ।
ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਹਰਵੇਲ ਸਿੰਘ ਸੈਣੀ ਨੇ ਕਿਹਾ ਕਿ "ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ"
ਸ੍ਰੀ ਗੁਰੂ ਨਾਨਕ ਜੀ ਦਾ ਯੂਨੀਵਰਸਲ ਸੰਦੇਸ਼ ਕਿ ਹਵਾ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਵੱਡੀ ਮਾਂ ਦਾ ਦਰਜਾ ਦਿੱਤਾ ਹੈ। ਧਰਤੀ ਮਾਂ ਨੂੰ ਖੂਬਸੂਰਤ ਅਤੇ ਹਰਿਆ ਭਰਿਆ ਪੌਦੇ ਲਾ ਕੇ ਬਣਾਉਣਾ ਹੀ ਸਾਡਾ ਮੁੱਖ ਮਿਸ਼ਨ ਹੈ। ਆਓ ਅਸੀਂ ਰਲ ਕੇ ਸਾਰੇ ਇਸ ਨੂੰ ਹਰਿਆਵਲੀ, ਪਾਣੀ ਅਤੇ ਹਵਾ ਨੂੰ ਸ਼ੁੱਧ ਕਰੀਏ।
ਇਸ ਮੋਕੇ ਸੋਸ਼ਲ ਵੈਲਫੇਅਰ ਸੋਸਾਇਟੀ ਤੋਂ ਰਵੀ ਮਹਿਤਾ, ਹਰਨੇਕ ਸਿੰਘ, ਡਾਕਟਰ ਪਵਨ ਤਿਆਗੀ, ਬਾਬੂ ਪਰਮਨੰਦ ਜੀ ਅਤੇ ਨਿਰੰਕਾਰੀ ਮਿਸ਼ਨ ਤੋਂ ਭੈਣ ਜੋਗਿੰਦਰ ਜੋਗੀ ਜੀ ਦੇ ਨਾਲ ਮਹਾਤਮਾ ਸ਼ੀਤਲ ਸਿੰਘ, ਮਹਾਤਮਾ ਜੋਗਰਾਜ ਜੀ, ਪ੍ਰੋਫੈਸਰ ਸੁਰਿੰਦਰ ਪਾਲ ਜੀ ਸੇਵਾਦਾਰ ਅਧਿਕਾਰੀ ਆਦੇਸ਼ ਕੁਮਾਰ ਜੀ ਸਿੱਖਿਆ ਅਧਿਕਾਰੀ ਅਸ਼ੋਕ ਕੁਮਾਰ ਜੀ, ਗਿਆਨੀ ਅਤਰ ਸਿੰਘ ਜੀ, ਸੇਵਾ ਦਲ ਤੋ ਸਿਮਰਨ ਪਵਿੱਤਰ, ਜੱਸੀ, ਭੈਣ ਹਰਜੀਤ ਕੌਰ ਸਰਬਜੀਤ ਸਿੰਘ ਆਦਿ ਸ਼ਾਮਿਲ ਸਨ।
