ਬਸਪਾ "ਪੰਜਾਬ ਸੰਭਾਲੋ" ਮੁਹਿੰਮ ਨਾਲ ਪੰਜਾਬ ਦੀ ਕਿਸਾਨੀ,ਜਬਾਨੀ ਤੇ ਕਿਰਤੀਆਂ ਲਈ ਸੰਘਰਸ਼ ਕਰੇਗੀ - ਚੌਹਾਨ, ਚੌਧਰੀ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੀ ਵਿਸ਼ੇਸ਼ ਮੀਟਿੰਗ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਇੰਚਾਰਜ ਚੱਬੇਵਾਲ, ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ ਦੀ ਪ੍ਰਧਾਨਗੀ ਹੇਠ ਕਮਿਊਨਟੀ ਸੈਂਟਰ ਚੱਬੇਵਾਲ ਵਿਖ਼ੇ ਹੋਈ, ਜਿਸ ਵਿਚ ਮੁੱਖ ਮਹਿਮਾਨ ਭਗਵਾਨ ਸਿੰਘ ਚੋਹਾਨ ਜਨਰਲ ਸਕੱਤਰ ਬਸਪਾ ਪੰਜਾਬ, ਗੁਰਨਾਮ ਸਿੰਘ ਚੌਧਰੀ ਜਨਰਲ ਸਕੱਤਰ ਪੰਜਾਬ ਨੇ ਸ਼ਿਰਕਤ ਕੀਤੀ।

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੀ ਵਿਸ਼ੇਸ਼ ਮੀਟਿੰਗ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਇੰਚਾਰਜ ਚੱਬੇਵਾਲ, ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ ਦੀ ਪ੍ਰਧਾਨਗੀ ਹੇਠ ਕਮਿਊਨਟੀ ਸੈਂਟਰ ਚੱਬੇਵਾਲ ਵਿਖ਼ੇ ਹੋਈ, ਜਿਸ ਵਿਚ ਮੁੱਖ ਮਹਿਮਾਨ  ਭਗਵਾਨ ਸਿੰਘ ਚੋਹਾਨ ਜਨਰਲ ਸਕੱਤਰ ਬਸਪਾ ਪੰਜਾਬ, ਗੁਰਨਾਮ ਸਿੰਘ ਚੌਧਰੀ ਜਨਰਲ ਸਕੱਤਰ ਪੰਜਾਬ ਨੇ ਸ਼ਿਰਕਤ ਕੀਤੀ।
         ਇਸ ਮੌਕੇ ਵਿਚਾਰ ਸਾਂਝੇ ਕਰਦਿਆਂ  ਭਗਵਾਨ ਸਿੰਘ ਚੌਹਾਨ ਅਤੇ ਚੌਧਰੀ ਗੁਰਨਾਮ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋੰ 14 ਅਪ੍ਰੈਲ 2025 ਨੂੰ  ਡਾ. ਬੀ ਆਰ ਅੰਬੇਡਕਰ ਦਾ ਜਨਮ ਦਿਨ ਹੁਸ਼ਿਆਰਪੁਰ ਵਿਖ਼ੇ ਜਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ।ਉਨਾਂ ਹਲਕਾ ਚੱਬੇਵਾਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੂੰ  ਵੱਡੀ ਗਿਣਤੀ ਵਿਚ ਹੁਸ਼ਿਆਰਪੁਰ ਪੁਹੰਚਣ ਅਤੇ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਾਉਣ ਲਈ ਪਿੰਡਾਂ ਵਿਚ ਜਾ ਕੇ ਬੂਥ ਪੱਧਰ ਤੇ ਮੀਟਿੰਗਾਂ ਕਰਨ ਅਤੇ ਬੂਥ ਕਮੇਟੀਆਂ ਬਣਾਉਣ ਦਾ ਪ੍ਰੋਗਰਾਮ ਜਾਰੀ ਕੀਤਾI 
ਇਸ ਮੌਕੇ ਸ੍ਰੀ ਚੌਹਾਨ ਤੇ ਚੌਧਰੀ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਪੰਜਾਬ ਦੀ ਕਿਸਾਨੀ,ਜਬਾਨੀ ਅਤੇ ਕਿਰਤੀ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਓਨਾਂ ਕਿਹਾ ਬਸਪਾ ਪੰਜਾਬ ਸੰਭਾਲੋ ਮੁਹਿੰਮ ਰਾਂਹੀਂ ਕਿਸਾਨੀ,ਜਬਾਨੀ ਅਤੇ ਕਿਰਤੀ ਲੋਕਾਂ ਲਈ ਸੰਘਰਸ਼ ਕਰੇਗੀ। ਓਨਾਂ ਕਿਹਾ ਪੰਜਾਬ ਦੇ ਲੋਕ ਕਾਂਗਰਸ,ਅਕਾਲੀ, ਭਾਜਪਾ ਅਤੇ ਆਪ ਦੇ ਬਦਲ ਦੇ ਰੂਪ ਵਿਚ ਬਹੁਜਨ ਸਮਾਜ ਪਾਰਟੀ ਨੂੰ ਇਕ ਮੌਕਾ ਜਰੂਰ ਦੇਣਗੇ ,ਬਸਪਾ ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ਿਆਂ ਨੂੰ ਰੋਕਣ ਲਈ ਜਨਤਾ ਦੀਆਂ ਇੱਛਾਵਾਂ ਤੇ ਪੂਰੀ ਉਤਰੇਗੀ।
               ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਤੇ ਯਸ਼ ਭੱਟੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਬਸਪਾ ਹਾਈ ਕਮਾਂਡ ਦੇ ਦਿਸ਼ਾਂ ਨਿਰਦੇਸ਼ਾਂ ਤੇ ਹਲਕਾ ਚੱਬੇਵਾਲ ਨੂੰ ਪੰਜਾਬ ਸੰਭਾਲੋ ਮੁਹਿੰਮ ਤਹਿਤ ਬੂਥ ਪੱਧਰ ਤੇ ਮਜਬੂਤ ਕਰਨਗੇ ਅਤੇ ਡਰੱਗ ਮਾਫੀਆ ਦੇ ਖਿਲਾਫ  ਜ਼ਮੀਨੀ ਪੱਧਰ ਤੇ ਕੰਮ ਕਰਕੇ  ਪੰਜਾਬ ਨੂੰ ਨਸ਼ਾ ਮੁਕਤ ਕਰਕੇ 2027 ਵਿਚ ਬਸਪਾ ਨੂੰ ਪੰਜਾਬ ਅੰਦਰ ਰਾਜ ਸੱਤਾ ਤੇ ਕਾਬਜ਼ ਕਰਨ ਲਈ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ I ਇਸ ਮੌਕੇ ਐਡਵੋਕੇਟ ਮਾਨਾ ਅਤੇ ਹਲਕਾ ਚੱਬੇਵਾਲ ਦੀ ਪੂਰੀ ਟੀਮ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ I
ਇਸ ਮੌਕੇ ਰਾਕੇਸ਼ ਕਿੱਟੀ, ਸੂਬੇਦਾਰ ਹਰਭਜਨ ਸਿੰਘ, ਸਤਪਾਲ ਬੱਡਲਾ, ਬਲਵੰਤ ਸਹਿਗਲ, ਸਤਪਾਲ ਕਾਲੇਵਾਲ, ਵਿੱਕੀ ਬੰਗਾ, ਰੂਪਾ, ਡਾ. ਹਰਨੇਕ, ਰਾਜੇਸ਼ ਭੂੰਨੋ, ਰੋਸ਼ਨ ਲਾਲ, ਮਨੋਹਰ ਬਜਰਾਵਰ, ਰਾਜਵਿੰਦਰ, ਮਨਜੀਤ ਹੈਪੀ, ਮਾਸਟਰ ਜੈ ਰਾਮ,  ਤੇਜਪਾਲ ਅਤੇ ਹੋਰ ਵੱਡੀ ਗਿਣਤੀ ਵਿਚ ਸਾਥੀ ਹਾਜਰ ਸਨ I