
ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਪੁਸਤਕ ਲੋਕ ਅਰਪਣ, ਸਨਮਾਨ ਅਤੇ ਕਵੀ ਦਰਬਾਰ ਕਰਵਾਇਆ।
ਨਵਾਂਸ਼ਹਿਰ- ਦੋਆਬਾ ਖੇਤਰ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਦੋਆਬਾ ਸਾਹਿਤ ਸਭਾ ਰਜਿ. ਗੜ੍ਹਸ਼ੰਕਰ ਵੱਲੋਂ ਆਪਣਾ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ ਬਿੱਕਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ, ਗੜ੍ਹਸ਼ੰਕਰ ਵਿਖੇ ਕਰਵਾਇਆ। ਇਸ ਸਮਾਗਮ ਵਿੱਚ ਦੋਆਬਾ ਖੇਤਰ ਵਿੱਚ ਸਰਗਰਮ ਸਾਹਿਤ ਸਭਾਵਾਂ ਪੰਜਾਬ ਸਾਹਿਤ ਸਭਾ ਨਵਾਂ ਸ਼ਹਿਰ, ਦਰਪਣ ਸਾਹਿਤ ਸਭਾ ਸੈਲਾ ਖੁਰਦ ਅਤੇ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਮੈਂਬਰਾਂ, ਇਲਾਕੇ ਭਰ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਨਵਾਂਸ਼ਹਿਰ- ਦੋਆਬਾ ਖੇਤਰ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਦੋਆਬਾ ਸਾਹਿਤ ਸਭਾ ਰਜਿ. ਗੜ੍ਹਸ਼ੰਕਰ ਵੱਲੋਂ ਆਪਣਾ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ ਬਿੱਕਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ, ਗੜ੍ਹਸ਼ੰਕਰ ਵਿਖੇ ਕਰਵਾਇਆ। ਇਸ ਸਮਾਗਮ ਵਿੱਚ ਦੋਆਬਾ ਖੇਤਰ ਵਿੱਚ ਸਰਗਰਮ ਸਾਹਿਤ ਸਭਾਵਾਂ ਪੰਜਾਬ ਸਾਹਿਤ ਸਭਾ ਨਵਾਂ ਸ਼ਹਿਰ, ਦਰਪਣ ਸਾਹਿਤ ਸਭਾ ਸੈਲਾ ਖੁਰਦ ਅਤੇ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਮੈਂਬਰਾਂ, ਇਲਾਕੇ ਭਰ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਸਥਾਨਕ ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਹੀਰਾ ਵੱਲੋਂ ਸ਼੍ਹਮਾ ਰੌਸ਼ਨ ਕਰਕੇ ਕੀਤੀ ਗਈ। ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਨੇ ਆਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆ ਕਿਹਾ ਅਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਸੰਧੂ ਵਰਿਆਣਵੀ ਜਰਨਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) , ਪ੍ਰਿੰਸੀਪਲ ਬਿੱਕਰ ਸਿੰਘ ਪ੍ਰਧਾਨ ਦੋਆਬਾ ਸਾਹਿਤ ਸਭਾ ਰਜਿਸਟਰਡ ਗੜ੍ਹਸ਼ੰਕਰ, ਰੇਸ਼ਮ ਚਿੱਤਰਕਾਰ ਪ੍ਰਧਾਨ ਦਰਪਣ ਸਾਹਿਤ ਸਭਾ ਸੈਲਾ ਖੁਰਦ, ਪ੍ਰਿੰਸੀਪਲ ਗੁਰਜੰਟ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਪ੍ਰਿੰਸੀਪਲ ਅਮਨਦੀਪ ਕੌਰ (ਡਾ.) ਸ਼ਾਮਿਲ ਹੋਏ।
ਸਮਾਗਮ ਦੌਰਾਨ ਸਰਦਾਰ ਸੰਤੋਖ ਸਿੰਘ ਵੀਰ ਜੀ ਵੱਲੋਂ ਰਚਿਤ ਗੁਰਸਿੱਖੀ ਦੀ ਏਹ ਨੀਸਾਣੀ ਭਾਗ 27 ਅਤੇ ਭਾਗ 28 ਨੂੰ ਲੋਕ ਅਰਪਣ ਕੀਤਾ ਗਿਆ। ਸ੍ਰੀ ਸਰਵਣ ਸਿੱਧੂ ਜੀ ਵੱਲੋਂ ਰਚਿਤ ਗਜ਼ਲ ਸੰਗ੍ਰਹਿ “ਮੇਰੀ ਸਾਧਨਾ” ਅਤੇ ਪਵਨ ਭੰਮੀਆਂ ਦੁਆਰਾ ਰਚਿਤ ਪੁਸਤਕ “ਗਦਰ ਲਹਿਰ ਅਤੇ ਬੱਬਰ ਲਹਿਰ ਦੀ ਦਾਸਤਾਨ “ ਦੀ ਘੁੰਡ ਚੁਕਾਈ ਵੀ ਇਸ ਸਮਾਗਮ ਦੌਰਾਨ ਕੀਤੀ ਗਈ । ਸਭਾ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰ ਸਰਦਾਰ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ , ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਉੱਘੀ ਗਲਪਕਾਰ ਪ੍ਰੋ. ਬਲਵੀਰ ਕੌਰ ਰੀਹਲ (ਡਾ.) , ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ ਸ੍ਰੀ ਸੱਤਪਾਲ ਸਾਹਲੋਂ ਅਤੇ ਸਥਾਨਕ ਸਾਹਿਤ ਸਭਾ ਦੇ ਮੈਂਬਰਾਂ ਵਿੱਚੋਂ ਉਤਸ਼ਾਹਿਤ ਵਿਸ਼ੇਸ਼ ਸਨਮਾਨ ਸਭਾ ਦੇ ਸੀਨੀਅਰ ਮੈਂਬਰ ਤਾਰਾ ਸਿੰਘ ਚੇੜਾ ਜੀ ਨੂੰ ਪ੍ਰਦਾਨ ਕੀਤੇ ਗਏ ।
ਸਮਾਗਮ ਦੌਰਾਨ ਸਭਾ ਦੇ ਮੈਂਬਰ ਪ੍ਰੋ. ਜੇ. ਬੀ. ਸੇਖੋਂ (ਡਾ.) ਜੀ ਨੂੰ , ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਿੰ. ਤੇਜਾ ਸਿੰਘ ਪੁਰਸਕਾਰ ਮਿਲਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਕਵੀ ਦਰਬਾਰ ਵਿੱਚ ਸੰਧੂ ਵਰਿਆਣਵੀ , ਰਣਵੀਰ ਬੱਬਰ, ਪਵਨ ਭੰਮੀਆਂ ,ਸੰਤੋਖ ਸਿੰਘ ਵੀਰ ਜੀ , ਮਾਸਟਰ ਹੰਸ ਰਾਜ, ਸੋਹਣ ਸਿੰਘ ਸੂਨੀ ,ਦੇਸ ਰਾਜ ਬਾਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ,,ਸਤਪਾਲ ਸਾਹਲੋਂ, ਤਾਰਾ ਸਿੰਘ ਚੇੜਾ, ਕ੍ਰਿਸ਼ਨ ਗੜ੍ਹਸ਼ੰਕਰੀ, ਸਰਵਣ ਸਿੱਧੂ , ਪ੍ਰੋ.ਜੇ.ਬੀ. ਸੇਖੋਂ, ਜਗਦੀਸ਼ ਰਾਣਾ,ਪ੍ਰਿੰਸੀਪਲ ਗੁਰਜੰਟ ਸਿੰਘ ,ਤਰਸੇਮ ਸਾਕੀ ,ਰਣਜੀਤ ਪੋਸੀ, ਸ਼ਾਮ ਸੁੰਦਰ, ਸਾਬੀ ਪੱਖੋਵਾਲ,ਅਵਤਾਰ ਸਿੰਘ ਪੱਖੋਵਾਲ, ਰਣਵੀਰ ਬੱਬਰ, ਜੋਗਾ ਸਿੰਘ ਨੰਬਰਦਾਰ, ਅਮਨਦੀਪ ਕੌਰ ਹੀਰਾ ਪ੍ਰਿੰਸੀਪਲ, ਰਣਜੀਤ ਪੋਸੀ, ਅਵਤਾਰ ਸਿੰਘ, ਕ੍ਰਿਸ਼ਨ ਗੜਸ਼ੰਕਰੀ, ਸ਼ਾਮ ਸੁੰਦਰ, ਜੈ ਰਾਮ ਰਾਓ ਮਾਹਲਪੁਰ, ਜਗਦੀਸ਼ ਰਾਣਾ ਜਲੰਧਰ, ਸੁੱਚਾ ਰਾਮ ਜਾਡਲਾ , ਰਮੇਸ਼ ਬੇਧੜਕ ,ਡਾਕਟਰ ਬਲਵੀਰ ਕੌਰ ਰੀਹਲ, ਪ੍ਰਿੰਸੀਪਲ ਗੁਰਜੰਟ ਸਿੰਘ, ਗੁਰਦੀਪ ਸਿੰਘ, ਦੇਸਰਾਜ ਬਾਲੀ, ਤਰਸੇਮ ਭੰਮੀਆਂ, ਬਹਾਦਰ ਸਿੰਘ ਕਮਲ, ਮੇਜਰ ਸਿੰਘ, ਰੇਸ਼ਮ ਚਿੱਤਰਕਾਰ, ਜੀਵਨ ਸਿੰਘ, ਸਰਵਰ ਸਿੱਧੂ, ਪ੍ਰੋ. ਸੁਖਦੇਵ ਸਿੰਘ, ਡਾਕਟਰ ਮਨੋਜ ਫਗਵਾੜਵੀ, ਜਸਵੀਰ ਬੇਗਮਪੁਰੀ, ਜੋਗਾ ਸਿੰਘ, ਸਤਪਾਲ ਸਾਹਲੋਂ, ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਡਾ. ਜੋਗਿੰਦਰ ਕੁੱਲੇਵਾਲ, ਹਰਦੀਪ ਕੁਮਾਰ, ਰਮੇਸ਼ ਕੁਮਾਰ, ਤਰਸੇਮ ਸਾਕੀ, ਪਰਮਿੰਦਰ ਸਿੰਘ ਨਵਾਂ ਸ਼ਹਿਰ, ਡੀਟੀਐਫ ਆਗੂ ਮੁਕੇਸ਼ ਕੁਮਾਰ ਅਤੇ ਹੋਰ ਸਰੋਤੇ ਸਮਾਲ ਹੋਏ ਹੋਏ।
ਇਸ ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਸੰਤੋਖ ਸਿੰਘ ਵੀਰ ਜੀ ਅਤੇ ਪਵਨ ਕੁਮਾਰ ਭੰਮੀਆਂ ਨੇ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋ. ਸੰਧੂ ਵਰਿਆਣਵੀ ਵਲੋਂ ਹਾਜ਼ਰੀਨ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤਰੀ ਭਾਸਾਵਾਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਬੰਦ ਕੀਤਾ ਜਾਵੇ ।
