ਬ੍ਰਹਮਾਕੁਮਾਰੀਆਂ ਨੇ ਧੂਮ ਧਾਮ ਨਾਲ ਮਨਾਈ ਸ਼ਿਵਰਾਤਰੀ

ਖਰੜ, 17 ਫਰਵਰੀ- ਪ੍ਰਜਾਪਤੀ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਖਰੜ ਦੇ ਸੰਨੀ ਇਨਕਲੇਵ ਅਤੇ ਵਿਖੇ ਪੂਰੀ ਸ਼ਰਧਾ, ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਮੁਹਾਲੀ ਰੋਪੜ ਖੇਤਰ ਦੇ ਨਿਊ ਗਾਰਡਨ ਕਲੋਨੀ ਰਾਜ ਯੋਗ ਕੇਂਦਰਾਂ ਦੁਆਰਾ ਸਾਂਝੇ ਤੌਰ ਤੇ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼੍ਰੀ ਰਾਮ ਭਵਨ, ਖਰੜ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾ ਕੁਮਾਰੀ ਪ੍ਰੇਮਲਤਾ ਨੇ ਕੀਤੀ।

ਇਸ ਮੌਕੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਲੌਂ ਗੀਆ ਅਤੇ ਸ਼੍ਰੀ ਰਾਮ ਮੰਦਰ ਦੇ ਪ੍ਰਧਾਨ ਸ਼੍ਰੀ ਸ਼ਸ਼ੀਪਾਲ ਜੈਨ ਵਿਸ਼ੇਸ਼ ਮਹਿਮਾਨ ਸਨ ਅਤੇ ਮੁਹਾਲੀ ਰਾਜਯੋਗ ਕੇਂਦਰ ਦੀ ਬ੍ਰਹਮਾਕੁਮਾਰੀ ਅਦਿਤੀ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸਮਾਗਮ ਦਾ ਉਦਘਾਟਨ ਦੀਪ ਜਗਾ ਕੇ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਰਾਮ ਮੰਦਰ ਦੇ ਪ੍ਰਧਾਨ ਸ੍ਰੀ ਸ਼ਸ਼ੀਪਾਲ ਜੈਨ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਪਾਪ, ਭ੍ਰਿਸ਼ਟਾਚਾਰ, ਨਫਰਤ, ਜ਼ੁਲਮ ਆਦਿ ਹਰ ਤਰ੍ਹਾਂ ਦੀਆਂ ਨਕਾਰਾਤਮਕ ਪਰਵਿਰਤੀਆਂ ਆਪਣੇ ਸਿਖਰ ਤੇ ਪਹੁੰਚ ਗਈਆਂ ਹਨ, ਪਰ ਇਨ੍ਹਾਂ ਬ੍ਰਹਮਾਕੁਮਾਰੀ ਭੈਣਾਂ ਨੇ ਇਨ੍ਹਾਂ ਨੂੰ ਆਪਣੇ ਜੀਵਨ ਵਿੱਚੋਂ ਤਿਆਗ ਦਿੱਤਾ ਹੈ ਅਤੇ ਸਮਾਜ ਦੀ ਨਿਰਸਵਾਰਥ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ, ਉਨ੍ਹਾਂ ਦੀ ਦਿਆਲਤਾ ਕਾਰਨ ਹੀ ਸਾਡਾ ਦੇਸ਼ ਬਚਿਆ ਹੈ।
ਇਸ ਮੌਕੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਲੌਂ ਗੀਆ ਨੇ ਕਿਹਾ ਕਿ ਕਲਯੁਗ ਵਿੱਚ ਹਰ ਤਰ੍ਹਾਂ ਦੇ ਝੂਠ, ਛਲ, ਪਾਪ ਅਤੇ ਗਲਤ ਕੰਮ ਵੱਧ ਗਏ ਹਨ ਜਿਸਦੇ ਖਾਤਮੇ ਲਈ ਭਗਵਾਨ ਨੂੰ ਮੁੜ ਅਵਤਾਰ ਲੈਣ ਦੀ ਲੋੜ ਹੈ। ਇਸ ਮੌਕੇ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਵੀ ਸੰਬੋਧਨ ਕੀਤਾ।
ਮੁੱਖ ਬੁਲਾਰੇ ਵਜੋਂ ਬੋਲਦਿਆਂ ਬ੍ਰਹਮਾ ਕੁਮਾਰੀ ਅਦਿਤੀ ਨੇ ਸ਼ਿਵਰਾਤਰੀ ਨਾਲ ਸਬੰਧਤ ਕਈ ਮਾਨਤਾਵਾਂ ਜਿਵੇਂ ਕਿ ਵਰਤ, ਅਕਦੇਫੁਲ, ਧਤੂਰਾ, ਬੇਰ, ਭੰਗ, ਤ੍ਰਿਪੁੰਡ, ਬੇਲਪੱਤਰ ਆਦਿ ਦੇ ਅਧਿਆਤਮਿਕ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸ਼ਿਵ ਸਾਰੇ ਧਰਮਾਂ ਦੀਆਂ ਆਤਮਾਵਾਂ ਦੇ ਪਿਤਾ ਹਨ, ਜਿਨ੍ਹਾਂ ਦੀਆਂ ਯਾਦਗਾਰਾਂ ਭਾਰਤ ਅਤੇ ਦੁਨੀਆਂ ਦੇ ਹਰ ਕੋਨੇ ਵਿੱਚ ਮਿਲਦੀਆਂ ਹਨ।
ਇਸਤੋਂ ਪਹਿਲਾਂ ਸੰਨੀ ਇਨਕਲੇਵ ਦੀ ਰਾਜਯੋਗ ਅਧਿਆਪਕਾ ਬ੍ਰਹਮਾਕੁਮਾਰੀ ਨਮਰਤਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਬ੍ਰਹਮਾਕੁਮਾਰੀ ਕਰਮਚੰਦ ਅਤੇ ਪਲਵਿੰਦਰ, ਬ੍ਰਹਮਾਕੁਮਾਰੀ ਅਦਿਤੀ, ਨਮਰਤਾ, ਭਾਵਨਾ, ਅਤੇ ਰੇਖਾ ਵੀ ਹਾਜਿਰ ਸਨ।