ਭਾਜਪਾ ਆਗੂਆਂ ਨੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਨ
ਨਵਾਂਸ਼ਹਿਰ, 20 ਅਪ੍ਰੈਲ- ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਵਿੱਚ ਨਵਾਂਸ਼ਹਿਰ ਵਿਖੇ ਹੋਟਲ ਗ੍ਰੈਂਡ ਵਿਚ ਜਿਲ੍ਹਾ ਵਰਕਸ਼ਾਪ ਡਾਕਟਰ ਬੀ ਆਰ ਅੰਬੇਡਕਰ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਅਵਿਨਾਸ਼ ਰਾਏ ਖੰਨਾ ਅਤੇ ਸ਼ੀਮਤੀ ਮੀਨੂੰ ਸੇਠੀ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਵਰਕਸ਼ਾਪ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਅਤੇ ਭਾਜਪਾ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਡਾਕਟਰ ਅੰਬੇਡਕਰ ਨੇ ਸੰਵਿਧਾਨ ਬਣਾ ਕੇ ਗਰੀਬਾਂ ਅਤੇ ਪਛੜਿਆਂ ਨੂੰ ਦੇਸ਼ ਅੰਦਰ ਬਰਾਬਰ ਦਾ ਅਧਿਕਾਰ ਦਿੱਤਾ। ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਆਏ ਹੋਏ ਆਗੂਆਂ ਨੂੰ ਦੱਸਿਆ ਕਿ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬਣਾਏ ਸੰਵਿਧਾਨ ਦੀ ਰਾਖੀ ਭਾਜਪਾ ਵੱਲੋਂ ਹੀ ਕੀਤੀ ਗਈ।
ਸ਼੍ਰੀਮਤੀ ਮੀਨੂੰ ਸੇਠੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਨੇ ਬਾਬਾ ਸਾਹਿਬ ਦੀਆਂ ਯਾਦਾਂ ਨੂੰ ਵੱਡੇ ਸਮਾਰਕ ਬਣਾ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਰਾਜ ਨਿਮਾਣਾ, ਵਿਸ਼ਾਲ ਸ਼ਰਮਾ, ਅਮਨ ਰਾਣਾ, ਦਿਨੇਸ਼ ਭਾਰਦਵਾਜ, ਅਜੇ ਕਟਾਰੀਆ, ਪੂਨਮ ਮਾਣਿਕ, ਕੁਲਵਿੰਦਰ ਸਿੰਘ, ਪ੍ਰਵੀਨ ਪੁਰੀ, ਨਰਿੰਦਰ ਸੂਦਨ, ਪੰਕਜ ਕੁਮਾਰ, ਸੁਰਿੰਦਰ ਵਰਮਾ, ਨੰਦ ਕਿਸ਼ੋਰ, ਸ਼੍ਰੀ ਰਾਮ, ਸ਼ਿਵ ਸ਼ਰਮਾਂ, ਬਹਾਦੁਰ ਚੰਦ ਅਰੋੜਾ, ਗੁਰਜੀਤ ਸਿੰਘ, ਵਿਸ਼ਾਲ ਚੋਪੜਾ, ਰਾਮਾ ਨੰਦ ਭਨੋਟ, ਅਸ਼ੀਸ਼ ਠਾਕੁਰ ਆਦਿ ਹਾਜ਼ਰ ਸਨ।