ਪੰਜਾਬ ਵਿੱਚ ਹੜ੍ਹਾਂ ਕਾਰਣ ਨਵੋਦਿਆ ਸਕੂਲਾਂ ਵਿੱਚ ਦਾਖਲਿਆਂ ਦੇ ਟੈਸਟ ਦੀ ਤਰੀਕ ਵਧਾਉਣ ਦੀ ਮੰਗ
ਚੰਡੀਗੜ੍ਹ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰੋਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਭਾਰਤ ਸਰਕਾਰ ਦੇ ਨਵੋਦਿਆ ਸਕੂਲਾਂ ਦੀ ਸਮਿਤੀ ਦੇ ਚੇਅਰਮੈਨ ਨੂੰ ਲਿਖੇ ਇੱਕ ਪੱਤਰ ਵਿੱਚ ਇਸ ਸਾਲ ਨਵੋਦਿਆ ਸਮਿਤੀ ਵੱਲੋਂ ਛੇਵੀਂ ਜਮਾਤ ਦੇ ਦਾਖਲਿਆਂ ਲਈ ਟੈਸਟ ਦੀ ਤਰੀਕ ਇਸ ਸਾਲ ਦਸੰਬਰ 2025 ਤੋਂ ਵਧਾ ਕੇ ਫਰਵਰੀ 2026 ਵਿੱਚ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਰ ਸਾਲ ਇਹ ਟੈਸਟ ਫਰਵਰੀ ਵਿੱਚ ਹੁੰਦੇ ਹਨ ਪਰ ਇਸ ਸਾਲ ਦਸੰਬਰ 2025 ਵਿੱਚ ਰੱਖੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਲੰਬੇ ਸਮੇਂ ਤੋਂ ਭਿਆਨਕ ਹੜ੍ਹਾਂ ਕਾਰਣ ਸਕੂਲਾਂ ਵਿੱਚ ਪੜ੍ਹਾਈ ਦੀ ਸਥਿਤੀ ਨਾਜ਼ੁਕ ਰਹੀ ਹੈ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਲਈ ਸਮਾਂ ਬਹੁਤ ਘੱਟ ਮਿਲਿਆ ਹੈ ਜਿਸ ਕਾਰਣ ਵਿਦਿਆਰਥੀ, ਮਾਪੇ ਅਤੇ ਅਧਿਆਪਕ ਪ੍ਰੇਸ਼ਾਨ ਹਨ।
ਨੈਸ਼ਨਲ ਪੱਧਰ ਦਾ ਇਹ ਟੈਸਟ ਕਾਫੀ ਮੁਸ਼ਕਿਲ ਪਰ ਮਹੱਤਵਪੂਰਨ ਹੁੰਦਾ ਹੈ ਇਸ ਲਈ ਬੱਚਿਆਂ ਨੂੰ ਚੰਗਾ ਸਮਾਂ ਤਿਆਰੀ ਲਈ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਨਵੋਦਿਆ ਸਕੂਲਾਂ ਵਿੱਚ ਦਾਖਲੇ ਲਈ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਮੌਕਾ ਮਿਲਦਾ ਹੈ ਇਸ ਲਈ ਇਸ ਮੌਕੇ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਹੋਣੀ ਚਾਹੀਦੀ ਹੈ।
ਪ੍ਰਿੰ. ਗੋਸਲ ਨੇ ਦੱਸਿਆ ਕਿ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਪਿਛਲੇ ਬਹੁਤ ਸਾਲਾਂ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਨਵੋਦਿਆ ਸਕੂਲਾਂ ਵਿੱਚ ਦਾਖਲੇ ਲਈ ਮੁਫਤ ਕੋਚਿੰਗ ਪ੍ਰਦਾਨ ਕਰਦੀ ਹੈ ਅਤੇ ਹੁਣ ਤੱਕ 1500 ਬੱਚੇ ਨਵੋਦਿਆ ਸਕੂਲਾਂ ਵਿੱਚ ਦਾਖਲ ਕਰਵਾ ਚੁੱਕੀ ਹੈ। ਇਸ ਲਈ ਮੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਤਿਆਰੀ ਲਈ ਚੰਗਾ ਸਮਾਂ ਮਿਲਣਾ ਬਹੁਤ ਜ਼ਰੂਰੀ ਹੈ।