ਸਰਬੱਤ ਦੇ ਭਲੇ ਲਈ ਲੜੀ ਤਹਿਤ ਸ਼ਿਵਾਲਿਕ ਇਨਕਲੇਵ ਵਿਖੇ ਕਰਵਾਏ ਗਏ ਸੱਤਵੇਂ ਸਮਾਗ

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਇਸ ਵਰ੍ਹੇ ਦੇ ਆਰੰਭ ਵਿੱਚ ਸਰਬੱਤ ਦੇ ਭਲੇ ਲਈ ਅਲੱਗ ਅਲੱਗ ਘਰਾਂ ਵਿਚ ਸ਼ੁਰੂ ਕੀਤੀ ਗਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਤਹਿਤ ਸਤਵੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੁਸਾਇਟੀ ਦੇ ਸਰਪ੍ਰਸਤ ਸ: ਬਲਵੰਤ ਸਿੰਘ ਸੋਇਤਾ ਦੇ ਗ੍ਰਿਹ ਸ਼ਿਵਾਲਿਕ ਇਨਕਲੇਵ ਵਿਖੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਮੈਂਬਰਾਂ ਤੋਂ ਇਲਾਵਾ ਮੁਹੱਲਾ ਗੁਰੂ ਨਾਨਕ ਨਗਰ, ਰਣਜੀਤ ਨਗਰ ਅਤੇ ਗੁਰੂ ਅੰਗਦ ਨਗਰ ਦੀਆਂ ਸੰਗਤਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿਚ ਕਰਵਾਏ ਗਏ ਸਮਾਗਮ ਦੌਰਾਨ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਪਰਿਵਾਰਕ ਜਥੇ ਬੀਬੀ ਮਨਸਿਮਰਤ ਕੌਰ, ਹਰਸਿਮਰਤ ਸਿੰਘ ਤੋਂ ਇਲਾਵਾ ਛੋਟੇ ਬੱਚੇ ਹਰਮੀਤ ਸਿੰਘ ਨੇ  ਗੁਰਬਾਣੀ ਕੀਰਤਨ ਕਰਕੇ ਸੰਗਤਾਂ ਦੇ ਮਨ ਨੂੰ ਮੋਹ ਲਿਆ। ਸ: ਬਲਵੰਤ ਸਿੰਘ ਸੋਇਤਾ ਜੋ ਕਿ ਪਿਛਲੇ ਛੇ ਮਹੀਨੇ ਤੋਂ ਦੁਰਘਟਨਾਗ੍ਰਸਤ ਹੋ ਗਏ ਸਨ ਅਤੇ ਹਾਲੇ ਵੀ ਬੈੱਡ ਤੇ ਹਨ, ਉਨ੍ਹਾਂ ਦੀ ਦੇਹ ਅਰੋਗਤਾ ਅਤੇ ਸਿਹਤਯਾਬੀ ਲਈ ਭਾਈ ਮਨਜੀਤ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ।
ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ  ਕਿਹਾ ਕਿ ਸੁਸਾਇਟੀ ਵੱਲੋਂ ਆਰੰਭ ਕੀਤੇ ਗਏ ਇਸ ਉਪਰਾਲੇ ਪ੍ਰਤੀ ਸਮੁੱਚੇ ਨਗਰ ਦੀਆਂ ਸੰਗਤਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਅਤੇ ਹੁਣ ਘਰਾਂ ਵਿੱਚ ਅਜਿਹੇ ਸਮਾਗਮ ਦੇ ਪ੍ਰਬੰਧ ਕਰਨ ਵਿਚ ਦਿਕਤਾਂ ਮਹਿਸੂਸ ਹੋ ਰਹੀਆਂ ਹਨ।  ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਸਮਾਗਮਾਂ ਦਾ ਦਾਇਰਾ ਹੋਰ ਵਧਾਉਣ ਬਾਰੇ ਵੀ ਗੱਲ ਕੀਤੀ। 
ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਸੰਗਤੀ ਰੂਪ ਵਿੱਚ ਪਾਠ ਕਰਨ ਨਾਲ ਸੰਗਤਾਂ ਵਿਚ  ਸ਼ੁੱਧ ਬਾਣੀ ਉਚਾਰਨ ਕਰਨ ਦੀ ਪ੍ਰੇਰਣਾ ਮਿਲਦੀ ਹੈ ਅਤੇ ਪਾਠ ਦੇ ਸਰਲ ਅਰਥ ਵੀ ਸਮਝ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਦੱਸਾਂ ਨੌਹਾਂ ਦੀ ਕਿਰਤ ਕਰਨ ਦੇ ਨਾਲ ਹਰ ਪ੍ਰਾਣੀ ਨੂੰ ਸਮੇਂ ਦਾ ਦਸਵੰਧ ਕੱਢਣ ਦਾ ਉਪਦੇਸ਼ ਵੀ ਦਿੱਤਾ ਹੈ, ਜਿਸ ਤੇ ਚਲ ਕੇ ਸੇਵਾ ਸਿਮਰਨ ਦੀਆਂ ਪੌੜੀਆਂ ਦਾ ਮਾਰਗ ਪ੍ਰਸ਼ਸਤ ਹੁੰਦਾ ਹੈ। ਉਨ੍ਹਾਂ ਦਸਿਆ ਕਿ ਸਰਬੱਤ ਦੇ ਭਲੇ ਲਈ ਲੜੀ ਤਹਿਤ ਅਗਲੇ ਮਹੀਨੇ ਦੇ ਸਮਾਗਮ ਸ੍ਰੀ ਮਦਨ ਗੋਪਾਲ ਜੀ ਸੀਨੀਅਰ ਐਡਵੋਕੇਟ ਦੇ ਗ੍ਰਿਹ ਲਾਜਪਤ ਨਗਰ ਵਿਖੇ 3 ਅਗੱਸਤ ਨੂੰ ਹੋਣਗੇ।
ਇਸ ਸਮਾਗਮ ਦੌਰਾਨ ਸੰਗਤਾਂ ਵਿਚ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਖਟਕੜ ਕਲਾਂ, ਉੱਤਮ ਸਿੰਘ ਸੇਠੀ, ਸੁਰਜੀਤ ਸਿੰਘ, ਕੁਲਬੀਰ ਸਿੰਘ, ਹਰਜਿੰਦਰ ਕੁਮਾਰ, ਹਕੀਕਤ ਸਿੰਘ, ਗੁਰਚਰਨ ਸਿੰਘ ਪਾਬਲਾ, ਮਹਿੰਦਰ ਪਾਲ ਚੰਦਰ, ਮਨਮੋਹਨ ਸਿੰਘ ਕੰਵਲ, ਰਮੇਸ਼ ਚੰਦਰ, ਬਲਵਿੰਦਰਜੀਤ ਸਿੰਘ ਸ਼ਰਮਾ, ਜਗਜੀਤ ਸਿੰਘ ਬਾਟਾ, ਜਗਜੀਤ ਸਿੰਘ ਜਨਰਲ ਸਕੱਤਰ, ਰਮਣੀਕ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਖਸ਼ੀਸ਼ ਸਿੰਘ ਸੈਣੀ, ਗਿਆਨ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਸੁੱਚਾ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਮਹਿੰਦਰਪਾਲ ਸਿੰਘ ਜਲਵਾਹਾ, ਸੁਰਿੰਦਰ ਸਿੰਘ ਸੋਇਤਾ, ਰਾਮਪਾਲ ਰਾਏ, ਗੁਰਪਾਲ ਸਿੰਘ, ਦਰਸ਼ਨ ਸਿੰਘ ਸੈਣੀ, ਗੁਰਬਖਸ਼ ਸਿੰਘ ਅਤੇ ਸੁਰਿੰਦਰ ਸਿੰਘ ਵੀ ਸ਼ਾਮਲ ਸਨ।