ਸੋਨੇ ਦਾ ਗੁਆਚਿਆ ਹਾਰ ਵਾਪਸ ਕੀਤਾ
ਐਸ ਏ ਐਸ ਨਗਰ, 5 ਮਾਰਚ- ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਮੁਹਾਲੀ ਵਿਖੇ ਬੀਤੇ ਕੱਲ (4 ਮਾਰਚ ਨੂੰ) ਬੀਬੀ ਪ੍ਰੀਤ ਕੌਰ ਪੁਤਰੀ ਸ੍ਰ ਅਮਨਦੀਪ ਸਿੰਘ ਵਾਸੀ ਫੇਜ਼ 10 ਮੁਹਾਲੀ ਦਾ ਸੋਨੇ ਦਾ ਹਾਰ ਗੁੰਮ ਹੋ ਗਿਆ ਸੀ।
ਐਸ ਏ ਐਸ ਨਗਰ, 5 ਮਾਰਚ- ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਮੁਹਾਲੀ ਵਿਖੇ ਬੀਤੇ ਕੱਲ (4 ਮਾਰਚ ਨੂੰ) ਬੀਬੀ ਪ੍ਰੀਤ ਕੌਰ ਪੁਤਰੀ ਸ੍ਰ ਅਮਨਦੀਪ ਸਿੰਘ ਵਾਸੀ ਫੇਜ਼ 10 ਮੁਹਾਲੀ ਦਾ ਸੋਨੇ ਦਾ ਹਾਰ ਗੁੰਮ ਹੋ ਗਿਆ ਸੀ।
ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਸ੍ਰ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਬੀ ਪ੍ਰੀਤ ਕੌਰ ਦਾ ਸੋਨੇ ਦਾ ਹਾਰ ਗੁੰਮ ਹੋਣ ਦੀ ਜਾਣਕਾਰੀ ਮਿਲਣ ਤੇ ਇਹ ਹਾਰ ਲੱਭ ਕੇ ਬੀਬੀ ਨੂੰ ਵਾਪਸ ਕੀਤਾ ਗਿਆ ਹੈ। ਸੋਨੇ ਦਾ ਹਾਰ ਵਾਪਿਸ ਕਰਨ ਮੌਕੇ ਸ੍ਰ ਤੇਜਿੰਦਰ ਸਿੰਘ ਪੁਨੀਆ, ਸ੍ਰ ਜਗਜੀਤ ਸਿੰਘ ਅਕਾਊਂਟੈਂਟ ਵੀ ਮੌਜੂਦ ਸਨ। ਇਸ ਮੌਕੇ ਬੀਬੀ ਪ੍ਰੀਤ ਕੌਰ ਅਤੇ ਉਹਨਾਂ ਦੇ ਪਿਤਾ ਸ੍ਰ ਅਮਨਦੀਪ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਸਟਾਫ ਦਾ ਧੰਨਵਾਦ ਕੀਤਾ।