
ਬਾਰਾਦਰੀ ਬਾਗ ਨਵਾਂਸ਼ਹਿਰ ਆਸਪਾਸ ਜਿੱਥੇ ਸਵੀਪ ਗਤੀਵਿਧੀਆ ਤਹਿਤ ਅਤੇ ਈ.ਵੀ ਐਮ. ਸਬੰਧੀ ਜਾਗਰੂਕ ਕੀਤਾ ਗਿਆ
12 ਜਨਵਰੀ, 2024 ਨਵਾਂਸ਼ਹਿਰ - ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ. ਅਕਸਿਤਾ ਗੁਪਤਾ ਆਈ. ਏ.ਐਸ.ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜੀ ਦੀਆ ਹਦਾਇਤਾ ਅਨੁਸਾਰ ਜਿੱਥੇ ਸਵੀਪ ਗਤੀਵਿਧੀਆ ਤਹਿਤ ਅਤੇ ਈ . ਵੀ. ਐਮ ਸਬੰਧੀ ਬਾਰਾਂਦਰੀ ਬਾਗ ਆਸਪਾਸ ਨਵਾਂਸ਼ਹਿਰ ਵਿਖੇ ਨੌਜਵਾਨ ਵੀਰਾ ਨੂੰ ਤਰਸੇਮ ਲਾਲ ਸਵੀਪ ਨੋਡਲ ਅਫਸਰ, ਵਲੋ ਜਾਗਰੂਕ ਕੀਤਾ ਗਿਆ ਉੱਥੇ ਸਰਦੀ ਤੋ ਬਚਾਅ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਐਡਵਾਈਜ਼ਰੀ ਮੁਤਾਬਕ ਸਿਹਤ ਸਿੱਖਿਆ ਵੀ ਦਿੱਤੀ ਗਈ।
12 ਜਨਵਰੀ, 2024 ਨਵਾਂਸ਼ਹਿਰ - ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ. ਅਕਸਿਤਾ ਗੁਪਤਾ ਆਈ. ਏ.ਐਸ.ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜੀ ਦੀਆ ਹਦਾਇਤਾ ਅਨੁਸਾਰ ਜਿੱਥੇ ਸਵੀਪ ਗਤੀਵਿਧੀਆ ਤਹਿਤ ਅਤੇ ਈ . ਵੀ. ਐਮ ਸਬੰਧੀ ਬਾਰਾਂਦਰੀ ਬਾਗ ਆਸਪਾਸ ਨਵਾਂਸ਼ਹਿਰ ਵਿਖੇ ਨੌਜਵਾਨ ਵੀਰਾ ਨੂੰ ਤਰਸੇਮ ਲਾਲ ਸਵੀਪ ਨੋਡਲ ਅਫਸਰ, ਵਲੋ ਜਾਗਰੂਕ ਕੀਤਾ ਗਿਆ ਉੱਥੇ ਸਰਦੀ ਤੋ ਬਚਾਅ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਐਡਵਾਈਜ਼ਰੀ ਮੁਤਾਬਕ ਸਿਹਤ ਸਿੱਖਿਆ ਵੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਅਤੇ ਸਵੀਪ ਗਤੀਵਿਧੀਆ ਦੇ ਨੋਡਲ ਅਫਸਰ ਤਰਸੇਮ ਲਾਲ ਵਲੋ ਨੌਜਵਾਨ ਪੀੜੀ ਨੂੰ ਸਵੀਪ ਗਤੀਵਿਧੀਆ ਤਹਿਤ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ ।
ਉਹਨਾ ਨੇ ਕਿਹਾ ਕਿ ਨਵੇ ਵੋਟਰ ਆਪਣੀ ਵੋਟ ਬਣਾਉਣ ਤੋ ਬਾਅਦ ਆਪਣੀ ਵੋਟ ਦਾ ਇਸਤੇਮਾਲ ਬਿਨਾ ਕਿਸੇ ਲਾਲਚ ਦੇ ਪੂਰੀ ਇਮਾਨਦਾਰੀ ਨਾਲ ਕਰਨ ।
ਉਹਨਾ ਨੇ ਨੇ ਕਿਹਾ ਕਿ ਸਾਰੇ ਵੋਟਰ ਬਣਨ ਤਾਕਤਵਰ, ਸੁਚੇਤ;ਸੁਰੱਖਿਅਤ ਅਤੇ ਜਾਗਰੂਕ। ਉਹਨਾ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਮੁਫਤ ਕਾਲ ਕੀਤਾ ਜਾ ਸਕਦਾ ਹੈ। ਉਹਨਾ ਨੇ ਈ. ਵੀ.ਐੱਮ. ਅਤੇ ਵੀ .ਵੀ.ਪੇਟ.ਸਬੰਧੀ ਜਾਣਕਾਰੀ ਦਿੱਤੀ।
ਉਹਨਾ ਨੇ ਇਲੈਕਟਰੋਨਿਕ ਵੋਟਿੰਗ ਮਸੀਨ ,ਜਿਸ ਵਿੱਚ ਬੈਲਟ ਯੂਨਿਟ, ਵੀ. ਵੀ. ਪੀ. ਏ. ਟੀ. ,ਕੰਟਰੋਲ ਯੂਨਿਟ ਸਬੰਧੀ ਜਾਣਕਾਰੀ ਦਿੱਤੀ ਗਈ ।ਉਹਨਾ ਨੇ ਕਿਹਾ ਕਿ ਆਪਣੀ ਅੱਖੀ ਆਪਣੀ ਵੋਟ ਦੀ ਤਸਦੀਕ ਕਰੋ।ਵੋਟਰ ਵੈਰੀਫਾਈਏਵਲ ਪੇਪਰ ਆਡਿਟ ਟਰੇਲ (vvpat, ਇਲੈਕਟਰੋਨਿਕ ਵੋਟਿੰਗ ਮਸ਼ੀਨ ਨਾਲ ਜੁੜੀ ਇਕ ਮਸ਼ੀਨ ਹੈ,ਜਿਸ ਦੇ ਰਾਹੀ ਵੋਟਰ ਦੀ ਤਸਦੀਕ ਕਰ ਸਕਦੇ ਹਨ ।ਇਸ ਮਸ਼ੀਨ ਰਾਹੀ ਵੋਟਰ ਲਗਭਗ 7 ਸੈਕਿੰਡ ਲਈ ਉਸ ਉਮੀਦਵਾਰ ਦਾ ਲੜੀ ਨੰਬਰ, ਨਾਮ ਅਤੇ ਚੋਣ ਨਿਸ਼ਾਨ ਵੇਖ ਸਕਦੇ ਹਨ, ਜਿਨ੍ਹਾ ਨੂੰ ਉਹਨਾ ਨੇ ਵੋਟ ਪਾਈ ਹੈ ।
ਉਹਨਾ ਨੇ ਸੇਵਾ ਕੇਂਦਰ ਨਵਾਂਸ਼ਹਿਰ ਵਿੱਚ ਆ ਕੇ ਪ੍ਰੈਕਟੀਕਲੀ ਵੋਟ ਪਾਕੇ ਦੇਖਣ ਲਈ ਕਿਹਾ ਕਿ (1) ਵੋਟ ਪਾਓ - ਈ . ਵੀ. ਐੱਮ. ਦੇ ਬੈਲਟ ਯੂਨਿਟ ਤੇ ਨੀਲਾ ਬਟਨ ਦਬਾਓ। (2) ਤਸਦੀਕ ਕਰੋ - ਵੀ .ਵੀ. ਪੀ. ਏ. ਟੀ. ਤੇ ਛਪੀ ਹੋਈ ਪਰਚੀ ਦੀ ਜਾਂਚ ਕਰੋ । (3) ਤਸੱਲੀ ਕਰੋ ਕਿ ਤੁਸੀ ਆਪਣੇ ਪਸੰਦ ਦੇ ਉਮੀਦਵਾਰ ਨੂੰ ਹੀ ਵੋਟ ਪਾਈ ਹੈ।ਇਸ ਦੇ ਨਾਲ ਹੀ ਤਰਸੇਮ ਲਾਲ ਨੇ ਕੜਾਕੇ ਦੀ ਪੈ ਰਹੀ ਸਰਦੀ ਵਿੱਚ ਮੌਸਮੀ ਬਿਮਾਰੀਆ ਤੋ ਬਚਾਅ ਸਬੰਧੀ ਸਿਹਤ ਸਿੱਖਿਆ ਦਿੱਤੀ ।ਉਹਨਾ ਨੇ ਕਿਹਾ ਕਿ ਇਸ ਤਰਾ ਦੀ ਸਰਦੀ ਵਿੱਚ ਬਜੁਰਗ ਤੇ ਬੱਚਿਆ ਨੂੰ ਸਵੇਰੇ ਤੇ ਸਾਮ ਘਰੋ ਬਾਹਰ ਜਾਣ ਤੋ ਗੁਰੇਜ ਕਰਨਾ ਚਾਹੀਦਾ ਹੈ ।ਬੱਚਿਆ ਨੂੰ ਸਰਦੀਆ ਦੇ ਮੌਸਮ ਵਿੱਚ ਨਿਮੋਨੀਆ ਹੋਣ ਦਾ ਡਰ ਹੁੰਦਾ ਹੈ ਇਸ ਲਈ ਉਹਨਾ ਦੇ ਸਿਰ ਤੇ ਟੋਪੀ ਤੇ ਪੈਰਾ ਵਿੱਚ ਜੁਰਾਬਾ ਪਾ ਕੇ ਰੱਖਣੀਆ ਚਾਹੀਦੀਆ ਹਨ ।ਉਹਨਾ ਨੇ ਬੰਦ ਕਮਰੇ ਵਿੱਚ ਅੰਗੀਠੀ ਨਾ ਬਾਲਣ ਦੀ ਸਿਹਤ ਸਿੱਖਿਆ ਦਿੱਤੀ ਕਿਉ ਕਿ ਇਸ ਨਾਲ ਜਾਨਲੇਵਾ ਨੁਕਸਾਨ ਹੋ ਸਕਦਾ ਹੈ ।ਇਸ ਦੇ ਨਾਲ ਹੀ ਉਹਨਾ ਨੇ ਪੋਸਟਿਕ ਖੁਰਾਕ ਸਬੰਧੀ ਅਤੇ ਖੁਰਾਕ ਵਿੱਚ ਗਰਮ ਚੀਜਾ ਜਿਵੇ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ ਦੀ ਸਿਹਤ ਸਿੱਖਿਆ ਦਿੱਤੀ ।
ਇਸ ਮੌਕੇ ਪੁਸ਼ਪਿੰਦਰ ਸਿੰਘ, ਵਿਸ਼ਾਲ ਵੀਕਾ, ਸਨੀ ਚੂਬਰ, ਗੁਰਨਾਮ ਸਿੰਘ, ਨਿੱਖਲ ਸੋਨੀ ਦਲਜੀਤ ਕਟਾਰੀਆ, ਜਸਵੰਤ ਰਾਏ ਏ. ਐੱਸ. ਆਈ. ਸੁਰਿੰਦਰ ਕੁਮਾਰ ਵੀਰਾ ਵਲੋ ਸਪੂਰਨ ਸਹਿਯੋਗ ਦਿੱਤਾ ਗਿਆ ।
