ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ‘ਰੁੱਖ ਲਗਾਓ, ਵਾਤਾਵਰਣ ਬਚਾਓ` ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ- ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਅਸਲਾਮਾਬਾਦ ਦੇ ਵਾਟਰ ਟੈਂਕ ਅਜੀਤ ਨਗਰ ਵਿਖੇ ‘ਰੁੱਖ ਲਗਾਓ, ਵਾਤਾਵਰਣ ਬਚਾਓ` ਸਬੰਧੀ ਇੱਕ ਪ੍ਰੋਗਰਾਮ ਐਲੀ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਹੁਸ਼ਿਆਰਪੁਰ- ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਅਸਲਾਮਾਬਾਦ ਦੇ ਵਾਟਰ ਟੈਂਕ ਅਜੀਤ ਨਗਰ ਵਿਖੇ ‘ਰੁੱਖ ਲਗਾਓ, ਵਾਤਾਵਰਣ ਬਚਾਓ` ਸਬੰਧੀ ਇੱਕ ਪ੍ਰੋਗਰਾਮ ਐਲੀ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। 
ਇਸ ਮੌਕੇ ਤੇ ਇਲਾਕੇ ਦੇ ਮਿਊਂਸੀਪਲ ਕੌਂਸਲਰ ਮੁੱਖੀ ਰਾਮ, ਅਲਾਇੰਸ ਕਲੱਬ ਦੇ ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ, ਕਾਰਗਿਲ ਜੇਤੂ ਕੈਪਟਨ ਕਰਨੈਲ ਸਿੰਘ, ਰਿਟਾਇਰਡ ਕੋਚ ਝਿਰਮਲ ਸਿੰਘ, ਰਿਟਾਇਰਡ ਐਸ.ਡੀ.ਈ. (ਪੀ.ਡਬਲਯੂ.ਡੀ) ਤਰਸੇਮ ਸਿੰਘ ਅਤੇ ਸੁਲੱਖਣ ਸਿੰਘ, ਸਿਹਤ ਵਿਭਾਗ ਦੇ ਰਿਟਾਇਰਡ ਸੁਪਰਡੈਂਟ ਸ਼੍ਰੀ ਨੱਥੂ ਰਾਮ ਅਤੇ ਪੰਜਾਬੀ ਮਾਂ ਬੋਲੀ ਦੇ 86 ਸਾਲਾਂ ਸਿਪਾਹੀ ਕੁਲਤਾਰ ਸਿੰਘ ਕੁਲਤਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। 
‘ਰੁੱਖ ਲਗਾਓ, ਵਾਤਾਵਰਣ ਬਚਾਓ` ਨੂੰ ਸਫਲਤਾਪੂਰਵਕ ਕਰਨ ਲਈ ਸੁਰਿੰਦਰ ਗੁਪਤਾ, ਹਰਜੀਤ ਕੁਮਾਰ, ਦੀਪਕ ਕੁਮਾਰ, ਸ਼ਸ਼ੀ ਬਾਲਾ ਅਤੇ ਯੋਗਾ ਟੀਚਰ ਪੂਰਨੀਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਹਾਜ਼ਰ ਹੋਏ ਪਤਵੰਤਿਆਂ ਦੀ ਸਵੈ-ਪਹਿਚਾਣ ਹੋਣ ਤੋਂ ਬਾਅਦ ਅੰਬ, ਟਾਹਲੀ ਅਤੇ ਨਿੰਮ ਦੇ ਰੁੱਖਾਂ ਨੂੰ ਵਾਟਰ ਟੈਂਕੀ ਦੇ ਕੋਲ ਲਗਾਇਆ ਗਿਆ। 
ਇਸ ਮੌਕੇ ਤੇ ਐਮ.ਸੀ. ਮੁੱਖੀ ਰਾਮ ਨੇ ਉਨ੍ਹਾਂ ਦੇ ਵਾਰਡ ਵਿੱਚ ਅਲਾਇੰਸ ਕਲੱਬ ਹੁਸ਼ਿਆਰਪੁਰ ਗੇ੍ਰਟਰ ਵੱਲੋਂ ਕੀਤੇ ਗਏ ਪ੍ਰੋਗਰਾਮ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਇਸ ਇਲਾਕੇ ਦੇ ਕਾਰਗਿਲ ਜੇਤੂ, ਕੋਚ ਅਤੇ ਰਿਟਾਇਰਡ ਅਧਿਕਾਰੀਆਂ ਵੱਲੋਂ ਸਮਾਜ ਵਿੱਚ ਜਾਗਰੂਕਤਾ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣ ਲਈ ਪ੍ਰੇਰਿਆ। 
ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਦਰੱਖਤ ਲਗਾਉਣਾ ਕੋਈ ਵੱਡਾ ਕੰਮ ਨਹੀ, ਪਰ ਇਨ੍ਹਾਂ ਦੀ ਸੰਭਾਲ ਕਰਨਾ ਸਭ ਤੋਂ ਜ਼ਰੂਰੀ ਕੰਮ ਹੈ ਜੋ ਕਿ ਇਲਾਕੇ ਦੇ ਸੁਚੇਤ ਚਿੰਤਕ ਹੀ ਕਰ ਸਕਦੇ ਹਨ ਜਿਸ ਲਈ ਮੈਂ ਅਜੀਤ ਨਗਰ ਅਤੇ ਯੋਗਾ ਟੀਚਰ ਪੁਰਨਿਮਾ ਅਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਰੁੱਖ ਲਗਾਉਣਾ ਮਨੁੱਖ ਦੀ ਸਮਾਜਿਕ ਜ਼ਿੰਮੇਵਾਰੀ ਹੈ। ਜੇਕਰ ਅਸੀਂ ਰੁੱਖ ਲਗਾਉਂਦੇ ਹਾਂ ਤਾਂ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਤੰਦਰੁਸਤ ਜੀਵਨ ਜੀਅ ਸਕਦੀਆਂ ਹਨ। 
ਇਸ ਮੌਕੇ ਤੇ ਅਲਾਇੰਸ ਕਲੱਬ ਵੱਲੋਂ ਕੈਪਟਨ ਕਰਨੈਲ ਸਿੰਘ, ਐਮ.ਸੀ.ਮੁੱਖੀ ਰਾਮ, ਕੋਚ ਝਿਰਮਲ ਸਿੰਘ, ਰਿਟਾਇਰਡ ਸੁਪਰਡੈਂਪ ਨੱਥੂ ਰਾਮ, ਰਿਟਾਇਰਡ ਐਸ.ਈ.ਡੀ. ਤਰਸੇਮ ਸਿੰਘ, ਸੁਲੱਖਣ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਉਪਰੰਤ ਐਮ.ਸੀ. ਮੁਖੀ ਰਾਮ, ਐਲੀ. ਰਾਜੇਸ਼ ਕੁਮਾਰ ਅਤੇ ਐਲੀ ਅਸ਼ੋਕ ਕੁਮਾਰ ਪੁਰੀ ਨੂੰ ਅੱਜ ਦੇ ਪ੍ਰੋਗਰਾਮ  ਨੂੰ ਕਰਨ ਲਈ ਮੁਹੱਲਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਵਿੱਚ ਕੁਲਤਾਰ ਸਿੰਘ ਕੁਲਤਾਰ ਜੀ ਦੇ ਭਾਂਜੇ ਡਾ.ਪ੍ਰਦੀਪ ਸਿੰਘ ਸੇਠੀ ਐਸੋਸੀਏਟ ਪ੍ਰੋਫੈਸਰ, ਮੈਡੀਕਲ ਕਾੱਲਜ ਅੰਮ੍ਰਿਤਸਰ ਦੀ ਦੁਰਘਟਨਾ ਦੌਰਾਨ ਹੋਈ ਮੌਤ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ, ਸਮੂਹ ਪਤਵੰਤਿਆਂ ਵੱਲੋਂ ਅੱਜ ਦੇ ਸਮਿਆਂ ਵਿੱਚ ਐਕਸੀਡੈਂਟਾ ਦੇ ਹੋ ਰਹੇ ਵਾਧੇ ਤੇ ਚਿੰਤਾ ਪ੍ਰਗਟ ਕੀਤੀ ਗਈ।  ਅੱਜ ਦੇ ਪ੍ਰੋਗਰਾਮ ਦੀ ਪੂਰਨ ਸਫਲਤਾ ਲਈ ਅਜੀਤ ਨਗਰ ਦੀ ਯੋਗਾ ਟੀਮ ਅਤੇ ਉਨ੍ਹਾਂ ਦੀ ਯੋਗਾ ਕੋਚ ਪੁਰਨਿਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।