ਅਖਿਲ ਭਾਰਤਵਰਸ਼ੀਆਂ ਬ੍ਰਾਹਮਣ ਮਹਾਸਭਾ (ਰਜਿ.) ਅਤੇ ਬ੍ਰਾਹਮਣ ਸਭਾ ਪੰਜਾਬ ਨੇ ਬ੍ਰਹਮ ਏਕਤਾ ਦਿਵਸ ਮਨਾਇਆ।

ਅਖਿਲ ਭਾਰਤੀ ਬ੍ਰਾਹਮਣ ਮਹਾਸਭਾ ਅਤੇ ਬ੍ਰਾਹਮਣ ਸਭਾ ਪੰਜਾਬ ਦੀ ਤਰਫੋਂ ਸਾਬਕਾ ਰਾਸ਼ਟਰੀ ਪ੍ਰਧਾਨ ਮਰਹੂਮ ਪੰ. ਮਹੇਸ਼ ਦੱਤ ਸ਼ਰਮਾ ਜੀ ਦੇ ਜਨਮ ਦਿਨ ਤੇ ਸ਼੍ਰੀ ਰਾਜਿੰਦਰ ਸ਼ਰਮਾ (ਸੰਗਠਨ ਮੰਤਰੀ ਉੱਤਰੀ ਭਾਰਤ) ਦੀ ਹਾਜ਼ਰੀ ਵਿੱਚ ਭਾਦਸੋਂ ਰੋਡ ਵਿਖੇ ਬ੍ਰਹਮ ਏਕਤਾ ਦਿਵਸ ਦਾ ਆਯੋਜਨ ਕੀਤਾ ਗਿਆ।

ਸ੍ਰੀ ਵਿਜੇ ਸ਼ਰਮਾ ਜੀ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਵਿਨੈ ਸ਼ਮੀ, ਉਪ ਪ੍ਰਧਾਨ ਪੰਜਾਬ, ਸ਼੍ਰੀ ਯੁਵਰਾਜ ਸ਼ਰਮਾ, ਯੂਥ ਪੰਜਾਬ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਬਾਅਦ ਵਿੱਚ ਸਾਰਿਆਂ ਵੱਲੋਂ ਮਿਠਾਈ ਅਤੇ ਸਮੋਸੇ ਵੰਡੇ ਗਏ। 
ਅੱਜ ਦੇ ਸਮਾਗਮ ਵਿੱਚ ਸ਼੍ਰੀ ਰਵਿੰਦਰ ਸ਼ਰਮਾ, ਸ਼੍ਰੀ ਸਤਪਾਲ, ਸ਼੍ਰੀ ਵਿਨੈ ਸ਼ਰਮਾ, ਸ਼੍ਰੀ ਯੁਵਰਾਜ ਸ਼ਰਮਾ, ਸ੍ਰੀ ਸਾਧੂ ਰਾਮ ਸ਼ਰਮਾ, ਸ਼੍ਰੀ ਸੁਖਦੇਵ ਸ਼ਰਮਾ ਲੰਗ, ਸ਼੍ਰੀ ਕਮਲਦੀਪ ਅਤਰੀ, ਸ਼੍ਰੀ ਨਰਿੰਦਰ ਜੋਸ਼ੀ, ਸ਼੍ਰੀ ਸਰਬਜੀਤ ਸ਼ੁਕਲਾ ਜੀ, ਹੈਪੀ ਇੰਦਰਾ ਜੀ, ਸ਼੍ਰੀ ਅਰਮਾਨ ਜੋਸ਼ੀ ਅਤੇ ਭਾਦਸੋਂ ਰੋਡ ਮਾਰਕੀਟ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸ਼੍ਰੀ ਬਨਵਾਰੀ ਲਾਲ ਜੀ ਨੇ ਸਭ ਦਾ ਧੰਨਵਾਦ ਕੀਤਾ।