ਹੜਾਂ ਦੀ ਸਥਿਤੀ ਨੂੰ ਲੈਕੇ ਐਸ.ਡੀ.ਐਮ ਸੰਜੀਵ ਕੁਮਾਰ ਨੇ ਵੱਖ-ਵੱਖ ਐਨ.ਜੀ.ਓ ਨਾਲ ਕੀਤੀ ਮੀਟਿੰਗ
ਗੜ੍ਹਸ਼ੰਕਰ 2 ਸਤੰਬਰ- ਬੀਤੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਹੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ। ਜਿਥੇ ਹੜਾਂ ਦੇ ਪਾਣੀ ਵਿੱਚ ਫਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਣ ਲਈ ਪੰਜਾਬ ਦੇ ਲੋਕਾਂ ਵੱਲੋਂ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।

ਉਥੇ ਹੀ ਇਲਾਕੇ ਦੀਆਂ ਸਮੂਹ ਐਨ ਜੀ ਓ ਨਾਲ ਅੱਜ ਐਸ ਡੀ ਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਉਪ ਮੰਡਲ ਮੈਜਿਸਟ੍ਰੇਟ ਸੰਜੀਵ ਕੁਮਾਰ ਵਲੋਂ ਮੀਟਿੰਗ ਕਰਕੇ ਹਲਕੇ ਵਿੱਚ ਹੜਾਂ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਇਸ ਮੌਕੇ ਸਮੂਹ ਐਨ ਜੀ ਓ ਸੰਸਥਾਵਾਂ ਨੇ ਹੜਾਂ ਨੂੰ ਲੈਕੇ ਕੀਤੇ ਜਾ ਰਹੇ ਕੰਮਾਂ ਬਾਰੇ ਐਸ ਡੀ ਐਮ ਸੰਜੀਵ ਕੁਮਾਰ ਨੂੰ ਜਾਣਕਾਰੀ ਦਿੱਤੀ ਅਤੇ ਹੜਾਂ ਤੋਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਤੋ ਇਲਾਵਾ ਜੀਵਨ ਜਾਗ੍ਰਿਤੀ ਮੰਚ ਤੋਂ ਡਾ ਬਿੱਕਰ ਸਿੰਘ, ਯੂਨੀਵਰਸਲ ਚੈਰੀਟੇਬਲ ਟਰੱਸਟ ਵੱਲੋਂ ਡਾ ਤਰਸੇਮ ਸਿੰਘ, ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਵੱਲੋਂ ਡਾ ਲਖਵਿੰਦਰ ਕੁਮਾਰ, ਅਦਰਸ਼ ਸ਼ੋਸ਼ਲ ਵੈਲਫੇਅਰ ਸੋਸਾਇਟੀ ਤੋਂ ਪ੍ਰਿੰਸੀਪਲ ਜਗਦੀਸ਼ ਰਾਏ ਅਤੇ ਰੋਟਰੀ ਕਲੱਬ ਵੱਲੋਂ ਐਡਵੋਕੇਟ ਸੰਜੀਵ ਡੋਡ ਆਦਿ ਹਾਜ਼ਰ ਸਨ।