1 ਸਤੰਬਰ ਨੂੰ ਸੂਰਜਕੁੰਡ ਵਿੱਚ ਹੋਵੇਗੀ ਉੱਤਰੀ ਖੇਤਰੀ ਪਰਿਸ਼ਦ ਦੀ ਮੀਟਿੰਗ
ਚੰਡੀਗਡ੍ਹ, 28 ਅਗਸਤ - ਉੱਤਰੀ ਖੇਤਰੀ ਪਰਿਸ਼ਦ ਦੀ 32ਵੀਂ ਮੀਟਿੰਗ 11 ਸਤੰਬਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਹੋਵੇਗੀ। ਮੀਟਿੰਗ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕਰਣਗੇ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਅੱਜ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਇਸ ਮੀਟਿੰਗ ਦੀ ਤਿਆਰੀਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਗਈ।

ਸ੍ਰੀ ਰਸਤੋਗੀ ਨੈ ਦਸਿਆ ਕਿ ਮੀਟਿੰਗ ਵਿੱਚ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ, ਉੱਪ ਰਾਜਪਾਲ ਅਤੇ ਮੁੱਖ ਸਕੱਤਰ ਸ਼ਿਰਕਤ ਕਰਣਗੇ। ਇਸ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਜਸਤਾਨ ਦੇ ਨਾਲ-ਨਾਲ ਕੇਂਦਰ ਸ਼ਾਸਿਤ ਸੂਬੇ ਚੰਡੀਗੜ੍ਹ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਸ਼ਾਮਿਲ ਹਨ।
ਮੀਟਿੰਗ ਬਾਅਦ ਡਿਵੀਜਨਲ ਕਮਿਸ਼ਨਰ ਸ੍ਰੀ ਸੰਜੈ ਜੂਨ ਨੇ ਸੁਰੱਖਿਆ, ਆਵਾਜਾਈ ਪ੍ਰਬੰਧਨ, ਪਾਰਕਿੰਗ, ਆਵਾਸ ਟ੍ਰਾਂਸਪੋਰਟ, ਮੈਡੀਕਲ ਸਹੂਲਤਾਂ ਅਤੇ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕਰਦੇ ਹੋਏ, ਅਧਿਕਾਰੀਆਂ ਨੂੰ ਸਾਰੀ ਤਿਆਰੀਆਂ ਸਮੇਂਬੱਧ ਢੰਗ ਨਾਲ ਪੂਰੀਆ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਮਹਤੱਵ ਨੂੰ ਇਸ ਮੀਟਿੰਗ ਦੀ ਤਿਆਰੀਆਂ ਵਿੱਚ ਕਿਸੇ ਵੀ ਤਰ੍ਹਾ ਦੀ ਕਮੀ ਨਹੀਂ ਰਹਿਣੀ ਚਾਹੀਦੀ ਹੈ।