ਬਲਵੀਰ ਕੌਰ ਨੇ ਆਪਣਾ ਜਨਮ ਦਿਨ ਬੂਟੇ ਲਗਾਕੇ ਮਨਾਇਆ।

ਨਵਾਂਸ਼ਹਿਰ:- ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਗੁਰਨੇਕ ਸਿੰਘ ਸ਼ੇਰ ਦੀ ਪਤਨੀ ਬਲਵੀਰ ਕੌਰ ਵਾਸੀ ਪਿੰਡ ਸਜਾਵਲਪੁਰ ਨੇ ਆਪਣਾ ਜਨਮ ਦਿਨ ਪਿੰਡ ਵਿੱਚ ਬੂਟੇ ਲਗਾਕੇ ਮਨਾਇਆ। ਉਹਨਾਂ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਘਰ ਘਰ ਬੂਟੇ ਲੱਗਣੇ ਚਾਹੀਦੇ ਹਨ।

ਅੱਜ ਜਿੱਥੇ ਮੈਨੂੰ ਆਪਣੇ ਜਨਮਦਿਨ ਦੀ ਖੁਸ਼ੀ ਹੈ ਉੱਥੇ ਉਸ ਤੋਂ ਵੱਧ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਅਤੇ ਮੇਰੇ ਜੀਵਨ ਸਾਥੀ ਇਹਨਾਂ ਬੂਟਿਆਂ ਨੂੰ ਪਾਲਕੇ ਵੱਡੇ ਹੁੰਦੇ ਦੇਖਾਂਗੇ ਅਤੇ ਇਸ ਕਾਇਨਾਤ ਦੀ ਸੁੰਦਰਤਾ ਅਤੇ ਸ਼ੁੱਧਤਾ ਲਈ ਇਸ ਕਾਰਜ਼ ਵਿੱਚ ਹਿੱਸਾ ਪਾਵਾਂਗੇ। ਉਹਨਾਂ ਸੁਨੇਹਾ ਦਿੱਤਾ ਕਿ ਹਰ ਪ੍ਰਾਣੀ ਆਪੋ ਆਪਣੇ ਜਨਮ ਦਿਨ, ਵਰ੍ਹੇਗੰਢ, ਵਿਸ਼ੇਸ਼ ਤਿਉਹਾਰਾਂ ਮੌਕੇ ਬੂਟੇ ਲਗਾਕੇ ਆਪਣਾ ਬਣਦਾ ਯੋਗਦਾਨ ਪਾਵੇ।