ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਕਿਣ-ਮਿਣ ਦੇ ਚਲਦੇ 21 ਮੈਂਬਰੀ ਜਥੇ ਵੱਲੋਂ ਭੁੱਖ ਹੜਤਾਲ ਅਰੰਭੀ- ਦਰਸ਼ਨ ਲੁਬਾਣਾ

ਪਟਿਆਲਾ 14 ਅਗਸਤ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਆਪਣਾ ਹਰ ਸਾਲ ਦਾ ਰਵਾਇਤੀ ਐਕਸ਼ਨ ਲਾਗੂ ਕਰਦੇ ਹੋਏ ਜਿਲਾ ਪ੍ਰਬੰਧੀ ਕੰਪਲੈਕਸ ਵਿਖੇ ਰੁੱਕ-ਰੁੱਕ ਕੇ ਮੀਂਹ ਪੈਣ ਦੇ ਬਾਵਜੂਦ ਵੀ ਸਰਕਾਰ ਨੂੰ ਜਗਾਉਣ ਲਈ 21 ਮੈਂਬਰੀ ਆਗੂਆਂ ਦੇ ਜਥੇ ਵੱਲੋਂ 24 ਘੰਟਿਆ ਲਈ ਭੁੱਖ ਹੜਤਾਲ ਆਰੰਭ ਦਿੱਤੀ। ਇਸ ਮੌਕੇ ਤੇ ਰੈਲੀ ਕੀਤੀ, ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਦੀਪ ਚੰਦ ਹੰਸ, ਸ਼ਿਵ ਚਰਨ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਆਪਣੇ ਮੌਜੂਦਾ ਕਾਰਜਕਾਲ ਵਿੱਚ ਮੁਲਾਜਮਾਂ, ਪੈਨਸ਼ਨਰਾਂ ਅਤੇ ਸਮੁੱਚੇ ਕੱਚੇ ਮੁਲਾਜਮਾਂ, ਆਊਟ ਸੋਰਸ ਪ੍ਰਥਾ ਜਿਸ ਰਾਹੀਂ ਠੇਕੇਦਾਰ ਕਿਰਤੀਆਂ ਦੀ ਲੁੱਟ ਰਹੇ ਹਨ।

ਪਟਿਆਲਾ 14 ਅਗਸਤ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਆਪਣਾ ਹਰ ਸਾਲ ਦਾ ਰਵਾਇਤੀ ਐਕਸ਼ਨ ਲਾਗੂ ਕਰਦੇ ਹੋਏ ਜਿਲਾ ਪ੍ਰਬੰਧੀ ਕੰਪਲੈਕਸ ਵਿਖੇ ਰੁੱਕ-ਰੁੱਕ ਕੇ ਮੀਂਹ ਪੈਣ ਦੇ ਬਾਵਜੂਦ ਵੀ ਸਰਕਾਰ ਨੂੰ ਜਗਾਉਣ ਲਈ 21 ਮੈਂਬਰੀ ਆਗੂਆਂ ਦੇ ਜਥੇ ਵੱਲੋਂ 24 ਘੰਟਿਆ ਲਈ ਭੁੱਖ ਹੜਤਾਲ ਆਰੰਭ ਦਿੱਤੀ। ਇਸ ਮੌਕੇ ਤੇ ਰੈਲੀ ਕੀਤੀ, ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਦੀਪ ਚੰਦ ਹੰਸ, ਸ਼ਿਵ ਚਰਨ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਆਪਣੇ ਮੌਜੂਦਾ ਕਾਰਜਕਾਲ ਵਿੱਚ ਮੁਲਾਜਮਾਂ, ਪੈਨਸ਼ਨਰਾਂ ਅਤੇ ਸਮੁੱਚੇ ਕੱਚੇ ਮੁਲਾਜਮਾਂ, ਆਊਟ ਸੋਰਸ ਪ੍ਰਥਾ ਜਿਸ ਰਾਹੀਂ ਠੇਕੇਦਾਰ ਕਿਰਤੀਆਂ ਦੀ ਲੁੱਟ ਰਹੇ ਹਨ।
 ਰੈਗੂਲਾਇਜੇਸ਼ਨ ਐਕਟ 2016 ਦੀ ਰੋਸ਼ਨੀ ਵਿੱਚ ਰੈਗੂਲਰ ਕਰਨ ਤੇ ਠੇਕੇਦਾਰਾਂ ਨੂੰ ਬਾਹਰ ਕੱਢਕੇ ਵਿਭਾਗ ਵਿੱਚ ਖਪਾਉਣ ਤੇ ਅਮਲ ਨਹੀਂ ਕੀਤਾ ਜਾ ਰਿਹਾ। ਰੈਗੂਲਾਇਜੇਸ਼ਨ ਐਕਟ 2023 ਜ਼ੋ ਰੈਗੂਲਰ ਹੋਣ ਵਾਲੇ ਕਰਮੀਆਂ ਦੀ ਤਰਜਮਾਨੀ ਨਹੀਂ ਕਰਦਾ। ਇਹ ਵਿਭਾਗਾਂ ਵਿੱਚ ਲਾਗੂ ਕਰਕੇ ਰੈਗੂਲਰ ਹੋ ਰਹੇ ਕਰਮੀਆਂ ਨੂੰ ਉੱਕਾ ਪੁੱਕਾ ਤਨਖਾਹ ਕੇਵਲ 15000$^ ਰੁਪਏ ਤੇ 58 ਉਮਰ ਪੂਰੀ ਹੋਣ ਤੇ ਸੇਵਾ ਨਿਵਰਤੀ ਹੋਣਾ ਹੈ ਜ਼ੋ ਕਰਮੀਆਂ ਦਾ ਆਰਥਿਕ ਤੇ ਭਵਿੱਖੀ ਸ਼ੋਸ਼ਣ ਹੈ।
 ਇਸ ਨੂੰ ਸਰਕਾਰ ਵਾਪਸ ਲੈ ਕੇ ਤਨਖਾਹ ਕਮਿਸ਼ਨ ਵਲੋਂ ਸਿਫਾਰਸ਼ ਕੀਤਾ ਮੁੱਢਲਾ ਤਨਖਾਹ ਸਕੇਲ 18000/- ਰੁਪਏ ਸਮੇਤ ਭਤਿਆਂ ਤੇ ਸਲਾਨਾ ਇਕਰੀਮੈਂਟ ਦੇਣਾ ਲਾਗੂ ਕਰੇ ਰੈਗੂਲਰ, ਪਾਰਟ ਟਾਇਮ, ਨਗਰ ਨਿਗਮ ਤੇ ਨਗਰ ਕੌਂਸਲਾਂ ਸਮੇਤ ਸਥਾਨਕ ਸਰਕਾਰ ਵਿਚਲੇ ਵਿੰਗਾਂ ਵਿੱਚ ਕੰਮ ਕਰ ਰਹੇ ਸਫਾਈ ਸੇਵਕਾਂ, ਸੀਵਰਮੈਨ ਆਦਿ ਕੈਟਾਗਰੀਜ਼ ਤੇ ਲਾਗੂ ਕੀਤੀ ਜਾਵੇ।
ਰੈਲੀ ਵਿੱਚ ਕਿਸਾਨ ਵਿਰੋਧੀ ਲੈਂਡ ਪੁਲੰਿਗ ਐਕਟ ਵਾਪਸ ਲੈਣ, ਮਹਿੰਗਾਈ ਭੱਤਾ, ਵੇਤਨ ਕਮਿਸ਼ਨ ਦੇ ਬਕਾਏ, ਚੌਥਾ ਦਰਜਾ ਮੁਲਾਜਮਾਂ ਦੀ ਰੈਗੂਲਰ ਕਰਨ, ਠੇਕੇਦਾਰੀ ਪ੍ਰਥਾ ਖਤਮ ਕਰਨ, ਜੰਗਲਾਤ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ, ਇੰਕਰੀਮੈਂਟ ਬਹਾਲ ਕਰਨ ਸਮੇਤ ਵੱਖ^ਵੱਖ ਵਿਭਾਗਾਂ ਵਿੱਚ ਤਨਖਾਹਾਂ ਦਾ ਬੱਜਟ ਪੂਰਾ ਜਾਰੀ ਕਰਨ ਤੇ ਰੁੱਕੀਆਂ ਤਨਖਾਹਾਂ ਜਾਰੀ ਕਰਨ, ਨਦੀਆਂ-ਨਾਲਿਆਂ ਦੀ ਸਫਾਈ ਕਰਨ, ਅਵਾਰਾ ਡੰਗਰਾਂ ਤੇ ਕੁੱਤਿਆਂ ਦਾ ਪੱਕਾ ਪ੍ਰਬੰਧ ਕਰਨ, ਵੱਖ-ਵੱਖ ਵਿਭਾਗਾਂ ਦੇ ਪੁਨਗਠਨ ਦੌਰਾਨ ਖਤਮ ਕੀਤੀਆਂ ਵੱਖ^ਵੱਖ ਕੈਟਾਗਰੀਜ਼ ਦੀਆਂ ਅਸਾਮੀਆਂ ਬਹਾਲ ਕਰਨ, ਕਰਮਚਾਰੀ ਨੂੰ ਰੈਗੂਲਰ ਕਰਨ ਉਪਰੰਤ ਸੇਵਾ ਨਿਵਰਤੀ ਉਮਰ ਨਿਯਮ 1963 ਅਨੁਸਾਰ 60 ਸਾਲ ਕਰਨ ਅਤੇ ਘੱਟੋ-ਘੱਟ ਉਜਰਤਾ 35000 ਰੁਪਏ ਕਰਨ ਸਮੇਤ ਦੋ ਦਰਜਨ ਮੰਗਾਂ ਦਾ ਨਿਪਟਾਰਾ ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕਰਨ।
 ਇਹਨਾ ਆਗੂਆਂ ਨੇ ਕੈਬਨਿਟ ਸਬ ਕਮੇਟੀ ਚੇਅਰਮੈਨ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਵੱਲੋਂ ਮੀਟਿੰਗਾਂ ਕਰਨ ਨੂੰ ਡੰਗ ਟਪਾਉ ਕਿਹਾ ਕਿ ਉਹ ਨਾ ਤਾਂ ਕੇਵਲ ਗੋਗੜੂਆਂ ਤੋਂ ਮਿੱਟੀ ਝਾੜ ਰਹੇ ਹਨ, ਕਿਸੇ ਵੀ ਜਥੇਬੰਦੀ ਦੇ ਪੱਲੇ ਕੁੱਝ ਵੀ ਨਹੀਂ ਪਾ ਰਹੇ.
ਦਰਸ਼ਨ ਸਿੰਘ ਲੁਬਾਣਾ ਐਲਾਨ ਕੀਤਾ ਕਿ ਯੂਨੀਅਨ ਵੱਲੋਂ ਮਿਤੀ 27 ਅਗਸਤ ਨੂੰ ਜਲ ਸਰੋਤ ਵਿਭਾਗ ਵਿਚੋਂ ਚੌਥਾ ਦਰਜਾ ਮੁਲਾਜਮਾਂ ਦੀਆਂ ਤਕਰੀਬਨ 156 ਕੀਤੀਆਂ ਬਦਲੀਆਂ ਨੂੰ ਰੱਦ ਕਰਵਾਉਣ ਲਈ ਜਲ ਸਰੋਤ ਮੰਤਰੀ ਤੇ ਜਲ ਸਰੋਤ ਦੇ ਵਧੀਕ ਮੁੱਖ ਸਕੱਤਰ ਦੀਆਂ ਅਰਥੀਆਂ ਨਹਿਰੀ ਦਫਤਰਾਂ ਅੱਗੇ ਸਾੜੀਆਂ ਜਾਣਗੀਆਂ।
 ਇਸ ਮੌਕੇ ਨਗਰ ਨਿਗਮਾ, ਨਗਰ ਕੌਸਲਾਂ ਵਿੱਚ ਅਕਾਲੀ ਸਰਕਾਰ ਦੀ ਤਰਜ ਤੇ ਆਪ ਸਰਕਾਰ ਵੱਲੋਂ ਘਰ-ਘਰ ਤੇ ਕੂੜਾ ਚੁੱਕਣਾ ਖਤਮ ਕਰਕੇ ਸੋਲਡ ਵੇਸਟ ਮੈਨੇਜਮੈਂਟ ਲਾਗੂ ਦਾ ਸਖਤ ਵਿਰੋਧ ਕੀਤਾ ਗਿਆ।
ਮੁਲਾਜਮ ਤੇ ਪੈਨਸ਼ਨਰ ਦੀਆਂ ਮੰਗਾਂ ਤੇ ਕੱਚੇ ਮੁਲਾਜਮ ਸਮੇਤ ਆਊਟ ਸੋਰਸ ਕਰਮੀਆਂ ਦੀਆਂ ਮੰਗਾਂ ਤੇ ਜੰਗਲਾਤ ਵਿਭਾਗ ਦੀਆਂ ਮੰਗਾਂ ਪਸ਼ੂ ਪਾਲਣ ਦੀਆਂ ਮੰਗਾਂ ਦਾ ਤਿੰਨ ਪੜਤਾਂ ਵਿੱਚ ਮੈਮੋਰੰਡਮ ਸ਼ਮੂਲੀਅਤ ਕੀਤੀ।
 ਉਹਨਾਂ ਵਿੱਚ ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਕੁਲਦੀਪ ਸਿੰਘ ਰਾਇਵਾਲ, ਮੇਜਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਉਂਕਾਰ ਸਿੰਘ, ਮੋਦ ਨਾਥ, ਰਾਜੇਸ਼ ਗੋਲੂ, ਪ੍ਰਮਿੰਦਰ ਸਿੰਘ ਕੰਬੋਜ਼, ਸ਼ਾਮ ਸਿੰਘ, ਨਿਸ਼ਾ ਰਾਣੀ, ਹਰਬੰਸ ਵਰਮਾ, ਹਰਦੀਪ ਸਿੰਘ, ਵਿਜੈ ਸੰਗਰ, ਰਾਮ ਜ਼ੋਧਾ, ਤਰਲੋਚਨ ਮਾੜੂ, ਰਾਜ ਕੁਮਾਰ ਸਨੌਰ, ਦਰਸ਼ਨ ਜ਼ੋੜੇਮਾਜਰਾ, ਅਮਰੀਕ ਸਿੰਘ, ਬਲਜੀਤ ਬਲੀ, ਪ੍ਰਵੀਨ ਕੁਮਾਰ, ਦਰਸ਼ਨ ਮੁਲੇਵਾਲ, ਸਤਿਨਰਾਇਣ ਗੋਨੀ, ਅਰਮਿੰਦਰ ਸਿੰਘ ਸਰਕਾਰ ਨਾਲ ਸਬੰਧਤ ਮੰਗਾਂ ਤੇ ਵਿਭਾਗਾਂ ਨਾਲ ਸਬੰਧਤ ਮੰਗਾਂ ਤੇ ਮੰਗ ਪੱਤਰ ਜਿਲਾ ਪੁਲਿਸ ਮੁੱਖੀ ਸ੍ਰੀ ਵਰੁਣ ਸ਼ਰਮਾ ਵੱਲੋਂ ਗੱਲਬਾਤ ਕਰਕੇ ਆਗੂਆਂ ਪਾਸੋਂ ਪ੍ਰਾਪਤ ਕੀਤਾ ਤੇ ਇਨ੍ਹਾਂ ਤੇ ਗੱਲਬਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ. ਇਹ ਚੱਲ ਰਹੀ ਭੁੱਖ ਹੜਤਾਲ ਅਤੇ ਝੰਡਾ ਮਾਰਚ ਨੂੰ ਅੱਗੇ ਲਈ ਮੁਲਤਵੀ ਕੀਤਾ ਗਿਆ.