
ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਦੀ ਪ੍ਰਬੰਧਕੀ ਕਮੇਟੀ ਨੇ ਪਿੰਡ ਮੈਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ
ਗੜਸ਼ੰਕਰ, 30 ਅਪ੍ਰੈਲ - ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਿੰਡ ਮੈਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ।
ਗੜਸ਼ੰਕਰ, 30 ਅਪ੍ਰੈਲ - ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਿੰਡ ਮੈਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ।
ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸਿਕੰਦਰ ਸਿੰਘ ਰਾਣਾ ਵੱਲੋਂ ਇਹ ਸਮੱਗਰੀ ਭੇਂਟ ਕੀਤੀ ਗਈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਨੇ ਮੰਦਰ ਬਾਬਾ ਨਾਹਰ ਸਿੰਘ ਜੀ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਜਿਨਾਂ ਨੇ ਬੱਚਿਆਂ ਨੂੰ ਇਹ ਸਟੇਸ਼ਨਰੀ ਤਕਸੀਮ ਕੀਤੀ।
ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸਿਕੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਕੋਟ ਦੇ ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਵੀ ਸਮੱਗਰੀ ਤਕਸੀਮ ਕੀਤੀ ਗਈ ਸੀ। ਇਸ ਤੇ ਇਲਾਵਾ ਪ੍ਰਬੰਧਕੀ ਕਮੇਟੀ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਮਾਜਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਜਾ ਰਿਹਾ ਹੈ।
