
ਸਿਹਤ ਵਿਭਾਗ ਨੇ ਕੌਮੀ ਡਾਕਟਰ ਦਿਵਸ ਮੌਕੇ ਸ਼ਲਾਘਾਯੋਗ ਕੰਮ ਵਾਲੇ ਡਾਕਟਰ ਸਨਮਾਨਿਤ ਕੀਤੇ
ਹੁਸ਼ਿਆਰਪੁਰ - ਸਿਹਤ ਵਿਭਾਗ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਹਰਬੰਸ ਕੌਰ ਅਤੇ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ ਦੇ ਸਹਿਯੋਗ ਨਾਲ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਹੁਸ਼ਿਆਰਪੁਰ - ਸਿਹਤ ਵਿਭਾਗ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਹਰਬੰਸ ਕੌਰ ਅਤੇ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ ਦੇ ਸਹਿਯੋਗ ਨਾਲ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਡਾਕਟਰ ਸਮਾਜ ਦੇ ਸੱਚੇ ਸਾਥੀ ਹਨ। ਡਾਕਟਰ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ। ਭਾਰਤ ਵਿੱਚ ਕੌਮੀ ਡਾਕਟਰ ਦਿਵਸ, ਦੇਸ਼ ਸੇਵਾ ਪ੍ਰਤੀ ਡਾਕਟਰਾਂ ਦੀ ਭੂਮਿਕਾ, ਸੇਵਾਵਾਂ ਅਤੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਹਨਾਂ ਦਾ ਧੰਨਵਾਦ ਕਰਨ ਲਈ ਹਰ ਸਾਲ 01 ਜੁਲਾਈ ਨੂੰ ਮਨਾਇਆ ਜਾਂਦਾ ਹੈ ।
ਇਸ ਦਿਨ ਦੀ ਸ਼ੁਰੂਆਤ ਮਹਾਨ ਡਾਕਟਰ ਬਿਧਾਨ ਚੰਦਰ ਰਾਏ, ਨੂੰ ਸ਼ਰਧਾਂਜਲੀ ਦੇਣ ਲਈ ਸਾਲ 1991 ਵਿੱਚ ਕੀਤੀ ਗਈ ਸੀ ਜਿਹਨਾਂ ਦਾ ਜਨਮ ਅਤੇ ਬਰਸੀ 01 ਜੁਲਾਈ ਨੂੰ ਹੁੰਦੇ ਹਨ। ਇਹ ਉਹਨਾਂ ਡਾਕਟਰਾਂ ਦਾ ਧੰਨਵਾਦ ਕਰਨ ਅਤੇ ਸਨਮਾਨ ਕਰਨ ਦਾ ਇੱਕ ਵਧੀਆ ਮੌਕਾ ਹੈ ਜਿਨ੍ਹਾਂ ਨੇ ਸਾਡੀਆਂ ਜ਼ਿੰਦਗੀਆਂ ਵਿੱਚ ਤਬਦੀਲੀ ਕੀਤੀ ਹੈ। ਡਾਕਟਰ ਹਰਬੰਸ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਪਛਾਣਨ ਅਤੇ ਪ੍ਰਸ਼ੰਸਾ ਕਰਨ ਦਾ ਖਾਸ ਦਿਨ ਹੈ। ਡਾਕਟਰ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕਰਦੇ ਹਨ ਅਤੇ ਠੀਕ ਕਰਦੇ ਹਨ, ਸਗੋਂ ਦੇਸ਼ ਵਿੱਚ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਅਤ ਅਤੇ ਤਿਆਰ ਵੀ ਕਰਦੇ ਹਨ।
ਉਨ੍ਹਾਂ ਕਿਹਾ ਕੋਵਿਡ-19 ਮਹਾਂਮਾਰੀ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਮੋਹਰੀ ਰੋਲ ਅਦਾ ਕਰਦੇ ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ। ਇਸ ਮੌਕੇ ਤਨਦੇਹੀ ਨਾਲ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਮਨੋਰੋਗ ਮਾਹਿਰ ਡਾ ਰਾਜ ਕੁਮਾਰ ਤੇ ਮੈਡੀਕਲ ਸ਼ਪੈਸਲਿਸਟ ਡਾ ਅਮਨਦੀਪ ਸਿੰਘ, ਐਸਡੀਐਚ ਮੁਕੇਰੀਆਂ ਤੋਂ ਬੱਚਿਆ ਦੇ ਮਾਹਰ ਡਾ ਗੁਰਦੀਪ ਸਿੰਘ, ਐਸਡੀਐਚ ਗੜ੍ਹਸ਼ੰਕਰ ਤੋਂ ਸਰਜਨ ਡਾ ਪਰਮਹੰਸ, ਐਸਡੀਐਚ ਦਸੂਹਾ ਤੋਂ ਅੱਖਾਂ ਦੇ ਮਾਹਿਰ ਡਾ ਕਰਨੈਲ ਸਿੰਘ ਅਤੇ ਸੀਐਚਸੀ ਮੰਡ ਮੰਡੇਰ ਤੋਂ ਡੈਂਟਲ ਸਰਜਨ ਡਾ ਵਰੁਣ ਨਈਅਰ ਨੂੰ ਸ਼ਲਾਘਾਯੋਗ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
