ਭਲਕੇ ਪੈਰਾਗਾਨ 69 ਦੇ ਸਮਾਗਮ ਵਿੱਚ ਸ਼ਾਮਿਲ ਹੋਣਗੇ ਪ੍ਰਿਆ ਦੱਤ ਅਤੇ ਫੌਜਾ ਸਿੰਘ
ਐਸ ਏ ਐਸ ਨਗਰ, 26 ਅਪ੍ਰੈਲ - ਨੰਨੇ ਮਣਕੇ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69, ਮੁਹਾਲੀ ਵਿਖੇ ਭਲਕੇ (27 ਅਪ੍ਰੈਲ ਨੂੰ) ਸਾਬਕਾ ਮੈਂਬਰ ਪਾਰਲੀਮੈਂਟ ਅਤੇ ਨਰਗਿਸ ਫਾਉਂਡੇਸ਼ਨ ਦੀ ਪ੍ਰਧਾਨ ਪ੍ਰਿਆ ਦੱਤ ਅਤੇ ਅੰਤਰਰਾਸ਼ਟਰੀ ਦੌੜਾਕ ਬਾਪੂ ਫੌਜਾ ਸਿੰਘ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਉਪਰੰਤ ਮੈਡਮ ਪ੍ਰਿਯਾ ਦੱਤ ਵੱਲੋਂ ਛਾਤੀ ਦੇ ਕੈਂਸਰ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਪ੍ਰਿਆ ਦੱਤ ਸ਼ਾਮ 4-7 ਵਜੇ ਤੱਕ ਮੁਹਾਲੀ ਕਲੱਬ (ਵਿਆਥਮ) ਵਿਖੇ ਜੀਤੋ, ਨਰਗਿਸ ਫਾਉਂਡੇਸ਼ਨ ਅਤੇ ਆਈ ਵੀ ਵਾਈ ਹਸਪਤਾਲ ਵਲੋਂ ਛਾਤੀ ਕੈਂਸਰ ਰੋਗ ਬਾਰੇ ਕਰਵਾਏ ਜਾਣ ਵਾਲੇ ਇੱਕ ਵਿਸੇਸ਼ ਸੈਮੀਨਾਰ ਨੂੰ ਵੀ ਸਬੋਧਨ ਕਰਣਗੇ, ਜਿਸ ਵਿੱਚ ਇਸ ਰੋਗ ਤੋਂ ਪੀੜਿਤ, ਜੇਰੇ ਇਲਾਜ ਅਤੇ ਇਸ ਰੋਗ ਤੋਂ ਮੁਕਤ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।