ਵਿਦਿਆਰਥੀਆਂ ਨੂੰ ਪੜ੍ਹਾਈ ਦਾ ਸਾਮਾਨ ਵੰਡਿਆ

ਐਸ ਏ ਐਸ ਨਗਰ, 25 ਅਪ੍ਰੈਲ - ਸੂਦ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਪ੍ਰਧਾਨ ਅਸ਼ਵਨੀ ਸੂਦ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੰਭਾਲਕੀ ਅਤੇ ਪਿੰਡ ਨਾਨੂਮਾਜਰਾ (ਸੈਕਟਰ 86 ਮੁਹਾਲੀ) ਦੇ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਸਾਮਾਨ ਵੰਡਿਆ ਗਿਆ।

ਐਸ ਏ ਐਸ ਨਗਰ, 25 ਅਪ੍ਰੈਲ - ਸੂਦ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਪ੍ਰਧਾਨ ਅਸ਼ਵਨੀ ਸੂਦ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੰਭਾਲਕੀ ਅਤੇ ਪਿੰਡ ਨਾਨੂਮਾਜਰਾ (ਸੈਕਟਰ 86 ਮੁਹਾਲੀ) ਦੇ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਸਾਮਾਨ ਵੰਡਿਆ ਗਿਆ।
ਸਕੂਲੀ ਵਿਦਿਆਰਥੀਆਂ ਨੂੰ ਸਾਮਾਨ ਵੰਡਣ ਦੇ ਇੰਚਾਰਜ ਸ੍ਰੀ ਸੁਰਿਦਰ ਸੂਦ ਨੇ ਦੱਸਿਆ ਕਿ ਸਭਾ ਵਲੋਂ ਸਮੇਂ ਸਮੇਂ ਤੇ ਕੀਤੇ ਜਾਂਦੇ ਸਮਾਜਸੇਵੀ ਕੰਮਾਂ ਦੀ ਲੜੀ ਦੇ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਅਰਥੀਆਂ ਨੂੰ ਕਾਪੀਆਂ, ਕਿਤਾਬਾਂ ਅਤੇ ਹੋਰ ਸਾਮਾਨ ਦਿੱਤਾ ਗਿਆ ਹੈ।
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਧੀਰ ਸੂਦ ਤੋਂ ਇਲਾਵਾ ਸੁਨੀਲ ਸੂਦ, ਸੰਦੀਪ ਸੂਦ, ਦੀਪਕ ਸੂਦ ਵੀ ਹਾਜਿਰ ਸਨ।