ਵੋਟਾਂ ਮੰਗਣ ਆਉਣ ਵਾਲੇ ਭਾਜਪਾ ਆਗੂਆਂ ਤੋਂ ਸਵਾਲ ਪੁੱਛ ਕੇ ਸ਼ਾਂਤਮਈ ਵਿਰੋਧ ਕਰੇਗੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ : ਪਰਮਦੀਪ ਸਿੰਘ ਬੈਦਵਾਨ
ਐਸ ਏ ਐਸ ਨਗਰ, 24 ਅਪ੍ਰੈਲ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਜਰੀ ਦੀ ਮੀਟਿੰਗ ਗੁਰਪ੍ਰੀਤ ਸਿੰਘ ਪਲਹੇੜੀ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਮੁਹਾਲੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਯੂਨੀਅਨ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲ੍ਹਾ ਪ੍ਰਧਾਨ ਮੁਹਾਲੀ ਕਿਰਪਾਲ ਸਿੰਘ ਸਿਆਉ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਮੀਟਿੰਗ ਵਿੱਚ ਵੋਟਾਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸਵਾਲ (ਜਿਹੜੇ ਭਾਜਪਾ ਆਗੂਆਂ ਤੋਂ ਪੁੱਛੇ ਜਾਣੇ ਹਨ) ਉਹ ਸਵਾਲ ਪੁੱਛਣ ਅਤੇ ਭਾਜਪਾ ਉਮੀਦਵਾਰਾਂ ਸ਼ਾਂਤਮਈ ਵਿਰੋਧ ਕਰਨ ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਵੋਟਾਂ ਵਿੱਚ ਭਾਜਪਾ ਨੂੰ ਸਵਾਲ ਕਰਨ ਅਤੇ ਉਹਨਾਂ ਦਾ ਵਿਰੋਧ ਕਰਨ ਲਈ ਜਥੇਬੰਦੀ ਤੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਸz. ਬੈਦਵਾਨ ਨੇ ਦੱਸਿਆ ਕਿ ਇਸਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪਰਿਵਾਰ ਵਿੱਚ ਵਾਧਾ ਕਰਦਿਆਂ ਜਸਬੀਰ ਸਿੰਘ ਰੁੜਕੀਖਾਮ ਨੂੰ ਬਲਾਕ ਮਾਜਰੀ ਦਾ ਪ੍ਰਧਾਨ, ਨਛੱਤਰ ਸਿੰਘ ਨੂੰ ਸਰਕਲ ਪ੍ਰਧਾਨ ਮੁੱਲਾਂਪੁਰ, ਗੁਰਵਿੰਦਰ ਸਿੰਘ ਪਿੰਡ ਬੂਥਗੜ੍ਹ ਨੂੰ ਯੂਥ ਪ੍ਰਧਾਨ ਬਲਾਕ ਮਾਜਰੀ ਤੇ ਦਰਸ਼ਨ ਖੇੜਾ ਨੂੰ ਜ਼ਿਲ੍ਹਾ ਮੁਹਾਲੀ ਮੀਤ ਪ੍ਰਧਾਨ, ਰਵਿੰਦਰ ਸਿੰਘ ਪੈਂਤਪੁਰ ਨੂੰ ਮੀਤ ਪ੍ਰਧਾਨ ਜਿਲ੍ਹਾ ਮੁਹਾਲੀ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਹੋਰ 25 ਅਹੁਦੇਦਾਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਿਆਊ ਖਜਾਨਚੀ ਮੁਹਾਲੀ, ਹਰਜੀਤ ਸਿੰਘ ਸਿਆਊ ਸੀਨੀਅਰ ਮੀਤ ਪ੍ਰਧਾਨ, ਜਗਵਿੰਦਰ ਸਿੰਘ ਕੰਡਾਲਾ ਬਲਾਕ ਮੁਹਾਲੀ ਪ੍ਰਧਾਨ, ਬਲਜਿੰਦਰ ਸਿੰਘ ਸੈਣੀਮਾਜਰਾ ਸਕੱਤਰ ਜ਼ਿਲ੍ਹਾ ਮੁਹਾਲੀ, ਜਸਵਿੰਦਰ ਸਿੰਘ ਸੈਣੀਮਾਜਰਾ ਮੈਂਬਰ, ਕੁਲਵਿੰਦਰ ਸਰਪੰਚ ਰੁੜਕੀ, ਤੇਜੀ ਸਰਪੰਚ ਰਾਣੀਮਾਜਰਾ, ਲਾਡੀ ਢਜੌਰਾ, ਲੰਬੜ ਭੜੋੜੀਆ, ਸੁੱਖਾ ਤੋਗਾ, ਗਗਨਦੀਪ ਸਿੰਘ, ਕਿਰਪਾਲ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ ਸੂਬਾ ਸਕੱਤਰ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।