ਚੌਹੜਾ ਵਾਸੀਆਂ ਵਲੋਂ ਡਾ. ਬੀ ਆਰ ਅੰਬੇਦਕਰ ਦਾ ਜਨਮਦਿਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਮਨਾਇਆ
ਗੜ੍ਹਸ਼ੰਕਰ, 23 ਅਪ੍ਰੈਲ - ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਚੌਹੜਾ ਵਿਖੇ ਪਿੰਡ ਵਾਸੀਆ ਵਲੋ ਭਾਰਤ ਦੇ ਸ਼ੋਸ਼ਿਤ ਸਮਾਜ ਦੀ ਮੁਕਤੀ ਲਈ ਪੂਰਾ ਜੀਵਨ ਲਾਉਣ ਵਾਲੇ ਡਾ.ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਵੱਖ ਵੱਖ ਕਲਾਸਾ ਵਿਚ ਵਧੀਆ ਪ੍ਰਾਪਤੀਆ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕਰਕੇ ਮਨਾਇਆ। ਇਸ ਵੇਲੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆ ਬੋਲਦਿਆਂ ਅਧਿਆਪਕ ਆਗੂ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਡਾ.ਅੰਬੇਦਕਰ ਜੀ ਦੀ ਜੀਵਣ ਘਾਲਣਾ ਨ਼ੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ ਉਹਨਾਂ ਦੀ ਸਿੱਖਿਆ ਕਿਸੇ ਇੱਕ ਵਰਗ ਨੂੰ ਸਗੋ ਪੂਰੇ ਸਮਾਜ ਦੇ ਸ਼ੋਸ਼ਿਤ ਵਰਗ ਲਈ ਹੈ|

ਇਸ ਵੇਲੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਬਗੀਚਾ ਸਿੰਘ ਸਹੂੰਗੜਾ,ਪਰਮਜੀਤ ਚੌਹੜਾ ਅਤੇ ਅਧਿਆਪਕ ਆਗੂ ਮੁਕੇਸ਼ ਕੁਮਾਰ ਨੇ ਕਿਹਾ ਕਿ ਭਾਰਤੀ ਲੋਕਾਂ ਦੇ ਮੁੱਖ ਦੁਸ਼ਮਣਾ ਪੂੰਜੀਵਾਦ ਅਤੇ ਮਨੂੰਵਾਦ ਖਿਲਾਫ ਸ਼ੰਘਰਸ਼ ਕਰਨ ਦਾ ਸੱਦਾ ਦਿੱਤਾ ਅਤੇ ਸਾਂਝੀ ਲੜਾਈ ਲੜ ਕੇ ਹੀ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਸਮੇਂ ਨੌਜਵਾਨ ਆਗੂ ਗਗਨ, ਸਾਬੀ ਅਤੇ ਡੀ.ਪੀ. ਅੇੱਫ ਦੇ ਆਗੂ ਹੰਸ ਰਾਜ ਗੜਸ਼ੰਕਰ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਮਨੁੱਖ ਲਈ ਸਿੱਖਿਆ ਤੇ ਸਿਹਤ ਮੁੱਖ ਮੁੱਦੇ ਨੇ ਜਿਸਨੂੰ ਸਮੇ ਦੇ ਹਾਕਮ ਮਹਿੰਗੀ ਕਰਕੇ ਆਮ ਲੋਕਾਂ ਤੋ ਇਹਨਾਂ ਅਧਿਕਾਰਾ ਨੂੰ ਖੋਹ ਰਹੀ ਹੇੈ।
ਇਸ ਸਮੇ ਵਿਦਿਆਰਥੀਆ ਨੂੰ ਸਨਮਾਨਿਤ ਕਰਨ ਤੋ ਬਾਅਦ ਚਰਚਾ ਵਿੱਚ ਤਰਸੇਮ ਲਾਲ,ਬਾਬਾ ਕੇਵਲ ਚੰਦ,ਸਾਬਕਾ ਸਰਪੰਚ ਬਲਵੀਰ ਚੰਦ,ਪਾਲ ਕੌਰ ਕ੍ਰਿਸ਼ਨ ਦੇਵੀ ਅਤੇ ਮਨਦੀਪ ਕੌਰ ਵੀ ਭਾਗ ਲਿਆ । ਅੰਤ ਵਿੱਚ ਸਤਪਾਲ ਸਿੰਘ ਨੇ ਮੰਚ ਸੰਚਾਲਨ ਦਾ ਕੰਮ ਸੰਭਾਲਦਿਆ ਪਰੋਗਰਾਮ ਵਿਚ ਆਏ ਸਭ ਸਾਥੀਆਂ ਦਾ ਧੰਨਵਾਦ ਕੀਤਾ।