ਬਾਲ ਸਾਹਿਤ ਮਨੁੱਖਤਾ ਦੀ ਪਹਿਰੇਦਾਰੀ ਕਰਦਾ ਹੈ - ਅਰਵਿੰਦਰ ਸਿੰਘ
ਮਾਹਿਲਪੁਰ - ਬਾਲ ਸਾਹਿਤ ਮਨੁੱਖਤਾ ਦੀ ਪਹਿਰੇਦਾਰੀ ਕਰਦਾ ਹੈ l ਇਹ ਵਿਚਾਰ ਸਰਕਾਰੀ ਹਾਈ ਸਕੂਲ ਮੈਲੀ ਦੇ ਮੁੱਖ ਅਧਿਆਪਕ ਅਰਵਿੰਦਰ ਸਿੰਘ ਨੇ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਜਿਹੜੀਆਂ ਕਦਰਾਂ ਕੀਮਤਾਂ ਅਸੀਂ ਬਾਲ ਪੁਸਤਕਾਂ ਅਤੇ ਬਾਲ ਰਸਾਲਿਆਂ ਰਾਹੀਂ ਬਚਪਨ ਵਿਚ ਸਿੱਖ ਜਾਂਦੇ ਹਾਂ ਉਹ ਸਾਰੀ ਉਮਰ ਸਾਡਾ ਸਾਥ ਨਿਭਾਉਂਦੀਆਂ ਹਨ। ਇਸ ਲਈ ਸਾਨੂੰ ਬਾਲ ਜੀਵਨ ਵਿੱਚੋਂ ਬਾਲ ਸਾਹਿਤ ਨੂੰ ਮਨਫੀ ਨਹੀਂ ਕਰਨਾ ਚਾਹੀਦਾ l

ਜਿਵੇਂ ਹਰ ਵਿਅਕਤੀ ਨੂੰ ਆਕਸੀਜਨ ਦੀ ਲੋੜ ਹੈ ਉਸੇ ਤਰ੍ਹਾਂ ਹਰ ਬੱਚੇ ਨੂੰ ਬਾਲ ਸਾਹਿਤ ਦੀ ਜ਼ਰੂਰਤ ਹੈ। ਇਸ ਵਿਚਾਰ ਗੋਸ਼ਟੀ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਨਿੱਕੀਆਂ ਕਰੂੰਬਲਾਂ ਦੀ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਬਾਲ ਜੀਵਨ ਨੂੰ ਸ਼ਿੰਗਾਰਨ ਤੇ ਸਵਾਰਨ ਵਿੱਚ ਮਾਪਿਆਂ ਤੋਂ ਬਾਅਦ ਅਧਿਆਪਕ ਦੀ ਅਹਿਮ ਭੂਮਿਕਾ ਹੈ। ਇਸ ਲਈ ਹਰ ਅਧਿਆਪਕ ਨੂੰ ਬਾਲ ਸਾਹਿਤ ਦਾ ਪ੍ਰੇਮੀ ਹੋਣਾ ਲਾਜ਼ਮੀ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਵਿਦਿਆਰਥੀ ਬਾਲ ਸਾਹਿਤ ਪੜ੍ਨ ਲੱਗ ਪੈਂਦਾ ਹੈ ਤਾਂ ਉਸਨੂੰ ਔਖੇ ਵਿਸ਼ੇ ਵੀ ਸੌਖੇ ਲੱਗਣ ਲੱਗ ਪੈਂਦੇ ਹਨ। ਇਸ ਕਰਕੇ ਵਿਦਿਆਰਥੀ ਜੀਵਨ ਵਿੱਚ ਉਮਰ ਗੁੱਟ ਅਨੁਸਾਰ ਬਾਲ ਸਾਹਿਤ ਮੁਹੱਈਆ ਕਰਨ ਦੀ ਜਿੰਮੇਵਾਰੀ ਸਾਨੂੰ ਸਭ ਨੂੰ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਭ ਨੇ ਲਾਈਬ੍ਰੇਰੀ ਵਿੱਚ ਜਾ ਕੇ ਪੁਸਤਕਾਂ ਪੜ੍ਹਨ ਦਾ ਪ੍ਰਾਣ ਕੀਤਾ। ਅਧਿਆਪਕਾਂ ਨੇ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਇੰਡੀਆ ਬੁੱਕ ਆਫਰ ਰਿਕਾਰਡਸ ਵਿੱਚ ਸ਼ਾਮਿਲ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਉਹਨਾਂ ਦੇ ਇਲਾਕੇ ਮਾਹਿਲਪੁਰ ਵਿੱਚੋਂ ਛਪਦਾ ਹੈ। ਪੰਜਾਬੀ ਬਾਲ ਸਾਹਿਤ ਲਈ ਇਹ ਬਹੁਤ ਫਖ਼ਰ ਵਾਲੀ ਗੱਲ ਹੈ। ਇਸ ਮੌਕੇ ਸਟਾਫ ਮੈਂਬਰ ਦਵਿੰਦਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਸਿੰਘ, ਨਵਦੀਪ ਮਹਿਤਾ ਸਮੇਤ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਬੱਚੇ ਸ਼ਾਮਿਲ ਹੋਏ l ਸਭ ਦਾ ਧੰਨਵਾਦ ਸਕੂਲ ਮੁਖੀ ਅਰਵਿੰਦਰ ਸਿੰਘ ਵੱਲੋਂ ਕੀਤਾ ਗਿਆ।