ਅੰਬੇਡਕਰ ਨਗਰ ਢੱਡੇ ਵਿਖੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਹੋਣਹਾਰ ਬੱਚੇ ਕੀਤੇ ਸਨਮਾਨਿਤ

ਫਗਵਾੜਾ - ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ, ਡਾਕਟਰ ਅੰਬੇਡਕਰ ਨਗਰ(ਢੱਡੇ) ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਿਸ਼ਨਰੀ ਪ੍ਰੋਗਰਾਮ ਬਲਵੀਰ ਦਾਸ ਅਤੇ ਮੋਹਣ ਲਾਲ ਇੰਗਲੈਂਡ ਵਾਲਿਆਂ ਵਲੋਂ ਕਰਵਾਇਆ ਗਿਆ। ਜਿਸ ਵਿੱਚ ਲਾਇਬ੍ਰੇਰੀ ਵਿਚੋਂ ਬਿਲਕੁਲ ਮੁਫਤ ਟਿਊਸ਼ਨ ਲੈਣ ਵਾਲੇ ਬੱਚੇ ਜੋ ਸਕੂਲਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਏ ਹਨ। ਉਹਨਾਂ ਨੂੰ ਐਮ ਬੀ ਡੀ ਗਾਇਡਾਂ, ਸਟੇਸ਼ਨਰੀ, ਕਿਤਾਬਾਂ, ਕਾਪੀਆਂ, ਪੈਨ, ਪੈਨਸਲਾਂ, ਸਕੂਲ ਵਾਲੇ ਬੈਗ, ਪਾਣੀ ਦੀਆਂ ਬੋਤਲਾਂ ਅਤੇ ਪੜ੍ਹਾਈ ਨਾਲ ਸੰਬੰਧਿਤ ਜਰੂਰੀ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ।

ਫਗਵਾੜਾ - ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ, ਡਾਕਟਰ ਅੰਬੇਡਕਰ ਨਗਰ(ਢੱਡੇ) ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਿਸ਼ਨਰੀ ਪ੍ਰੋਗਰਾਮ ਬਲਵੀਰ ਦਾਸ ਅਤੇ ਮੋਹਣ ਲਾਲ ਇੰਗਲੈਂਡ ਵਾਲਿਆਂ ਵਲੋਂ ਕਰਵਾਇਆ ਗਿਆ। ਜਿਸ ਵਿੱਚ
ਲਾਇਬ੍ਰੇਰੀ ਵਿਚੋਂ ਬਿਲਕੁਲ ਮੁਫਤ ਟਿਊਸ਼ਨ ਲੈਣ ਵਾਲੇ ਬੱਚੇ ਜੋ ਸਕੂਲਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਏ ਹਨ। ਉਹਨਾਂ ਨੂੰ ਐਮ ਬੀ ਡੀ ਗਾਇਡਾਂ, ਸਟੇਸ਼ਨਰੀ, ਕਿਤਾਬਾਂ, ਕਾਪੀਆਂ, ਪੈਨ, ਪੈਨਸਲਾਂ, ਸਕੂਲ ਵਾਲੇ ਬੈਗ, ਪਾਣੀ ਦੀਆਂ ਬੋਤਲਾਂ ਅਤੇ ਪੜ੍ਹਾਈ ਨਾਲ ਸੰਬੰਧਿਤ ਜਰੂਰੀ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ।
 ਜਿਸ ਨਾਲ ਬੱਚੇ ਹਰ ਸਾਲ ਵਧੀਆ ਡਵੀਜ਼ਨਾਂ ਲੈ ਕੇ ਪਾਸ ਹੋਇਆ ਕਰਨ ਆਪਣੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਮੁੱਖ ਮਹਿਮਾਨ ਮਿਸ਼ਨਰੀ ਲੇਖਕ ਅਤੇ ਕਵੀ ਮਾਨਯੋਗ ਸੋਹਣ ਸਹਿਜਲ ਜੀ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਸ਼ਕੁੰਤਲਾ ਸਹਿਜਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਵਿਤਾਵਾਂ ਗਾਇਨ ਕੀਤੀਆਂ। ਉਥੇ ਹੀ ਬੱਚਿਆਂ ਨੇ ਵੀ ਡਾਕਟਰ ਅੰਬੇਡਕਰ ਜੀ ਦੇ ਜੀਵਨ ਨਾਲ ਸੰਬੰਧਿਤ ਸੋਹਣ ਸਹਿਜਲ ਲਿਖੀਆਂ ਹੋਈਆਂ ਕਵਿਤਾਵਾਂ ਗਾਇਨ ਕਰਕੇ ਅਤੇ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦਾ ਕੇਕ ਕੱਟ ਕੇ ਮਨਾਇਆ। ਇਸ ਮੌਕੇ ਸਮਾਜ ਸੇਵਕ ਤੇ ਸਾਹਿਤਕਾਰ ਜਸਵਿੰਦਰ ਢੱਡਾ ਨੇ ਕਿਹਾ ਕਿ ਔਰਤਾਂ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਪਹਿਲਕਦਮੀ ਕਰਨ ਤੇ ਨਵੇਂ ਨਰੋਏ ਸਮਾਜ ਦੀ ਉਸਾਰੀ 'ਚ ਆਪਣਾ ਅਹਿਮ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਸਾਨੂੰ ਦਲਿਤ ਸਮਾਜ ਨੂੰ ਉਚਾ ਚੁੱਕਣ ਲਈ ਡਾਕਟਰ ਅੰਬੇਡਕਰ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਪਵੇਗਾ। ਢੱਡਾ ਨੇ ਕਿਹਾ ਕਿ ਜਾਤ-ਪਾਤ ਦੇ ਵਿਤਕਰੇ ਹਜਾਰਾਂ ਸਾਲ ਪੁਰਾਣੇ ਕੋਹੜ ਨੂੰ ਖਤਮ ਕਰਨ ਲਈ ਹੋਰਨਾਂ ਤੋਂ ਇਲਾਵਾ ਭਗਵਾਨ ਬੁੱਧ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੇਤ ਅਨੇਕਾਂ ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ। ਜਸਵਿੰਦਰ ਢੱਡਾ ਨੇ ਲਾਇਬ੍ਰੇਰੀ ਵਲੋਂ ਜੋ ਲੋੜਵੰਦਾਂ ਧੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਹਨਾਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। 
ਇਸ ਮੌਕੇ ਮੁੱਖ ਮਹਿਮਾਨ ਸੋਹਣ ਸਹਿਜਲ, ਸ਼ਕੁੰਤਲਾ ਸਹਿਜਲ  ਤੇ ਗੁਰਪਰੀਤ ਸਿੰਘ ਸ਼ਿਮਲਾਪੁਰੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਸਿਲਾਈ ਅਤੇ ਟਿਊਸ਼ਨ ਅਧਿਆਪਕ ਜਸਵਿੰਦਰ ਕੌਰ ਅਤੇ ਬਿੰਦਰ ਕੌਰ ਨੂੰ ਵੀ ਲੇਡੀਜ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਲਾਇਬ੍ਰੇਰੀ ਇੰਚਾਰਜ ਹਰਬੰਸ ਲਾਲ, ਸੁਰਜੀਤ ਬੰਗੜ, ਗਿਆਨੀ ਰੌਣਕ ਸਿੰਘ, ਗਿਆਨੀ ਜਸਪਾਲ ਸਿੰਘ, ਸਰਪੰਚ ਜਸਵੀਰ ਕੌਰ, ਰਾਮ ਪਾਲ, ਏਕਮਨੂਰ ਸਿੰਘ ਸ਼ਿਮਲਾਪੁਰੀ, ਮਾਨਵ ਤੇ ਸਾਹਿਲ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।