ਆਨੰਦਪੁਰ ਸਾਹਿਬ ਦੀ ਸੀਟ ਲਈ ਕਾਂਗਰਸ ਵਿੱਚ ਲੱਗ ਰਹੀ ਹੈ ਬੋਲੀ : ਪ੍ਰੋਫੈਸਰ ਚੰਦੂਮਾਜਰਾ
ਐਸ ਏ ਐਸ ਨਗਰ, 20 ਅਪ੍ਰੈਲ - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਲੋਕਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਿੱਚ ਹਲਕਾ ਆਨੰਦਪੁਰ ਸਾਹਿਬ ਦੀ ਟਿਕਟ ਵਾਸਤੇ ਬੋਲੀ ਲੱਗ ਰਹੀ ਹੈ ਅਤੇ ਕਈ ਧਨਾਢ ਪਰਿਵਾਰ ਟਿਕਟ ਹਾਸਿਲ ਕਰਨ ਲਈ ਮੋਟੀ ਰਕਮ ਦੀਆਂ ਬੋਲੀਆਂ ਲਗਾ ਰਹੇ ਹਨ।

ਅੱਜ ਆਪਣੇ ਨਿਵਾਸ ਅਸਥਾਨ ਤੇ ਪਾਰਟੀ ਦੇ ਨਵੇਂ ਬਣੇ ਅਹੁਦੇਦਾਰਾਂ ਨੂੰ ਨਿਯਕਤੀ ਪੱਤਰ ਦੇਣ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਇਸ ਹਲਕੇ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਅਤੇ ਕਾਂਗਰਸ ਵਲੋਂ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਦੀ ਕਾਰਗੁਜਾਰੀ ਸਿਫਰ ਰਹੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਾਂਗਰਸ ਦੀ ਟਿਕਟ ਤੇ ਇੱਥੋਂ ਜਿਹੜਾ ਉਮੀਦਵਾਰ ਚੋਣ ਲੜਦਾ ਹੈ ਉਹ ਚੋਣ ਜਿੱਤਣ ਤੋਂ ਬਾਅਦ ਹਲਕਾ ਛੱਡ ਕੇ ਕਿਤੇ ਹੋਰ ਚਲਾ ਜਾਂਦਾ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਹਮੇਸ਼ਾ ਵਰਕਰਾਂ ਦਾ ਮਾਣ ਰੱਖਿਆ ਜਾਂਦਾ ਹੈ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸ ਮੌਕੇ ਉਹਨਾਂ ਵਲੋਂ ਸz. ਜਸਵੰਤ ਸਿੰਘ ਭੁੱਲਰ, ਸz. ਪਰਮਜੀਤ ਸਿੰਘ ਕਾਹਲੋਂ ਅਤੇ ਜੱਥੇਦਾਰ ਕਰਤਾਰ ਸਿੰਘ ਤਸਿੰਬਲੀ ਨੂੰ ਮੀਤ ਪ੍ਰਧਾਨ, ਸz. ਕਰਮ ਸਿੰਘ ਬਬਰਾ ਅਤੇ ਸz. ਪਰਮਜੀਤ ਸਿੰਘ ਗਿਲ ਨੂੰ ਪੀ ਏ ਸੀ ਮੈਂਬਰ, ਸz. ਗੁਰਚਰਨ ਸਿੰਘ ਨੰਨੜਾ, ਸz. ਪ੍ਰੀਤਮ ਸਿੰਘ, ਸz. ਤਰਸੇਮ ਸਿੰਘ ਗੱਧੋ ਨੂੰ ਜਨਰਲ ਕੌਂਸਲ ਮੈਂਬਰ ਅਤੇ ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਐਸ ਸੀ ਸੈਲ ਦੇ ਜਨਰਲ ਸਕੱਤਰ ਦੇ ਨਿਯੁਕਤੀ ਪੱਤਰ ਦਿੱਤੇ। ਇਸ ਮੈਕੇ ਪਾਰਟੀ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਸz. ਪਰਵਿੰਦਰ ਸਿੰਘ ਬੈਦਵਾਨ। ਸਿਮਰਨਜੀਤ ਸਿੰਘ ਚੰਦੂਮਾਜਰਾ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਤਸਿੰਬਲੀ ਅਤੇ ਹੋਰ ਆਗੂ ਹਾਜਰ ਸਨ।