
ਸੰਜੀਵ ਤਲਵਾੜ ਅਤੇ ਉਨਾਂ ਦੀ ਧਰਮ ਪਤਨੀ ਨੀਤੀ ਤਲਵਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ
ਹੁਸ਼ਿਆਰਪੁਰ, 19 ਅਪ੍ਰੈਲ - ਸੰਜੀਵ ਤਲਵਾੜ ਅਤੇ ਉਨਾਂ ਦੀ ਧਰਮ ਪਤਨੀ ਨੀਤੀ ਤਲਵਾੜ ਦੇ 25 ਸਾਲਾਂ ਦੇ ਰਾਜਨੀਤਿਕ ਸਫਰ ਨੂੰ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਇਸ ਜੋੜੇ ਦੇ ਹਮੇਸ਼ਾ ਲੋਕਾਂ ਵਿੱਚ ਰਹਿਣ ਅਤੇ ਲੋਕਾਂ ਨਾਲ ਜੁੜੇ ਰਹਿਣ ਦੀ ਕਲਾ ਦੀ ਬਦੌਲਤ ਭਾਜਪਾ ਨੂੰ ਹਮੇਸ਼ਾ ਰਾਜਨੀਤਿਕ ਲਾਭ ਹੀ ਮਿਲਿਆ ਹੈ।
ਹੁਸ਼ਿਆਰਪੁਰ, 19 ਅਪ੍ਰੈਲ - ਸੰਜੀਵ ਤਲਵਾੜ ਅਤੇ ਉਨਾਂ ਦੀ ਧਰਮ ਪਤਨੀ ਨੀਤੀ ਤਲਵਾੜ ਦੇ 25 ਸਾਲਾਂ ਦੇ ਰਾਜਨੀਤਿਕ ਸਫਰ ਨੂੰ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਇਸ ਜੋੜੇ ਦੇ ਹਮੇਸ਼ਾ ਲੋਕਾਂ ਵਿੱਚ ਰਹਿਣ ਅਤੇ ਲੋਕਾਂ ਨਾਲ ਜੁੜੇ ਰਹਿਣ ਦੀ ਕਲਾ ਦੀ ਬਦੌਲਤ ਭਾਜਪਾ ਨੂੰ ਹਮੇਸ਼ਾ ਰਾਜਨੀਤਿਕ ਲਾਭ ਹੀ ਮਿਲਿਆ ਹੈ।
ਇਸ ਕਰਮਯੋਗੀ ਜੋੜੇ ਵੱਲੋਂ ਦਸੰਬਰ 2023 ਵਿੱਚ ਹੀ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਸੀ ਪਰ ਅੱਜ ਤੱਕ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਕਾਰਨ ਇਹ ਆਸ ਕਰਸਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਉਹ ਮੁੜ ਭਾਜਪਾ ਵਿੱਚ ਹੀ ਆ ਜਾਣ ਪਰ ਅਜਿਹਾ ਹੋਇਆ ਨਹੀਂ, ਅਤੇ ਅਖ਼ੀਰ ਅੱਜ ਇਹ ਜੋੜਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ।
ਪਾਰਟੀ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਵਲੋਂ ਇਸ ਜੋੜੇ ਨੂੰ ਆਪ ਜਲੰਧਰ ਵਿਚ ਸ਼ਾਮਿਲ ਕਰਨਾ ਉਨਾਂ ਦੇ ਰਾਜਨਿਤਕ ਕੱਦ ਕਾਠ ਨੂੰ ਦਰਸਾਉਂਦਾ ਹੈ।
ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਜਿਲ੍ਾ ਭਾਜਪਾ ਹੁਸ਼ਿਆਰਪੁਰ ਵਿੱਚ ਤਲਵਾੜ ਜੋੜੇ ਦੀ ਆਮ ਵਰਕਰਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣੀ ਹੋਈ ਹੈ। ਪਾਰਟੀ ਦੀ ਧੜੇਬੰਦੀ ਕਾਰਨ ਇਸ ਜੋੜੇ ਨੂੰ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਅਹੁਦਾ ਨਹੀਂ ਦਿੱਤਾ ਗਿਆ ਪਰ ਬਾਵਜੂਦ ਇਸ ਤੇ ਇਹਨਾਂ ਨੇ ਹਰ ਦਿਨ ਰਾਤ ਇਸ ਤਰਾਂ ਕੰਮ ਕੀਤਾ ਜਿਵੇਂ ਕਿ ਭਾਜਪਾ ਦੀ ਹੋਂਦ ਨੂੰ ਬਰਕਰਾਰ ਰੱਖਣਾ ਇਨਾਂ ਲਈ ਵਕਾਰ ਦਾ ਸਵਾਲ ਬਣਿਆ ਰਿਹਾ ਹੋਵੇ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਨਜ਼ਰ ਅੰਦਾਜੀ ਅਤੇ ਜਿਲ੍ਾ ਪੱਧਰੀ ਧੜੇਬੰਦੀ ਦੇ ਸ਼ਿਕਾਰ ਇਸ ਜੋੜੀ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਹੋਣਹਾਰ ਹਿੰਦੂ ਲੀਡਰ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਜਲਦੀ ਪੈਂਠ ਬਣ ਜਾਵੇਗੀ।
ਅਕਾਲੀ ਦਲ ਕੋਲ ਹਿੰਦੂ ਲੀਡਰਾਂ ਦੀ ਘਾਟ ਹੋਣ ਕਾਰਨ ਅਤੇ ਹਿੰਦੂ ਏਜੰਡੇ ਤੇ ਅਕਾਲੀ ਦਲ ਵੱਲੋਂ ਕਦੇ ਵੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਇਸ ਵਰਗ ਵਿਚ ਪਾਰਟੀ ਕਮਜ਼ੋਰ ਹੀ ਰਹੀ ਜਾਂ ਫਿਰ ਭਾਜਪਾ ਤੇ ਨਿਰਭਰ ਰਹੀ।
ਸੰਜੀਵ ਤਲਵਾੜ ਵਰਗੇ ਨੀਤੀ ਘਾੜੇ ਦਾ ਅਕਾਲੀ ਦਲ ਨੂੰ ਇੱਕ ਵੱਡਾ ਲਾਭ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਜਿਲੇ ਸਹਿਤ ਪੂਰੇ ਦੋਆਬੇ ਵਿੱਚ ਮਿਲ ਸਕਦਾ ਹੈ। ਕਿਉਂਕਿ ਹੁਸ਼ਿਆਰਪੁਰ ਜਿਲੇ ਵਿੱਚ ਹਿੰਦੂ ਬਹੁਮਤ ਇਲਾਕਾ ਹੈ ਅਤੇ ਉਹ ਹਿੰਦੂ ਸਮਾਜ ਦੀ ਵਿਚਾਰਧਾਰਾ ਦੀ ਚੰਗੀ ਸਮਝ ਰੱਖਣ ਵਾਲੇ ਤਲਵਾਰ ਜੋੜੇ ਦਾ ਲਾਭ ਅਕਾਲੀ ਦਲ ਨੂੰ ਤੇ ਜਾਵੇਗਾ ਹੀ ਪਰ ਭਾਜਪਾ ਨੂੰ ਇਸ ਦਾ ਖਾਮਿਆਜਾ ਜ਼ਰੂਰ ਭੁਗਤਣਾ ਪੈ ਸਕਦਾ ਹੈ।
ਤਲਵਾਰ ਜੋੜੇ ਦਾ ਰਾਜਨਿਤਕ ਪਿਛੋਕੜ
ਸਾਲ 1998 ਤੋਂ 2023 ਤੱਕ ਭਾਰਤੀ ਜਨਤਾ ਪਾਰਟੀ ਦੇ ਇਸ ਜੁਝਾਰੂ ਜੋੜੇ ਵੱਲੋਂ ਹਰ ਰੋਜ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਪਣੇ ਦਫਤਰ ਵਿੱਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨਾਲ ਹੁਸ਼ਿਆਰਪੁਰ ਇਲਾਕੇ ਅੰਦਰ ਭਾਜਪਾ ਨਾਲ ਲੋਕਾਂ ਨੂੰ ਜੋੜੇ ਰੱਖਣ ਵਿੱਚ ਇੱਕ ਵੱਡੇ ਪੁਲ ਦਾ ਕੰਮ ਕੀਤਾ।
ਪਿਛਲੇ ਸਮਿਆਂ ਦੌਰਾਨ ਕਦੇ ਕਿਸਾਨ ਸੰਮੇਲਨ, ਕਦੇ ਧਾਰਮਿਕ ਸੰਮੇਲਨ ਅਤੇ ਕਦੇ ਜਲ ਬਚਾਓ ਸੈਮੀਨਾਰ ਵਰਗੇ ਅਸਰਦਾਰ ਪ੍ਰੋਗਰਾਮ ਲੈ ਕੇ ਆਉਣ ਵਾਲੇ ਇਸ ਜੋੜੇ ਦੀ ਸਮਾਜਿਕ ਗਤੀਵਿਧੀਆਂ ਕਾਰਨ ਗੈਰ ਭਾਜਪਾ ਹਲਕਿਆਂ ਵਿੱਚ ਵੀ ਚੰਗੀ ਪਕੜ ਬਣੀ।
ਨੀਤੀ ਤਲਵਾਰ ਜੋ ਕਿ ਕੌਂਸਲਰ ਵੀ ਰਹੇ ਉਹਨਾਂ ਨੇ ਆਪਣੇ ਪੂਰੇ ਪੰਜ ਸਾਲ ਦੀ ਤਨਖਾਹ ਆਪਣੇ ਵਾਰਡ ਵਿੱਚ ਲਗਾ ਦਿੱਤੀ ਜੋ ਕਿ ਅਲੱਗ ਤੋਂ ਇਸ ਜੋੜੇ ਦੀ ਵੱਖਰੀ ਪਹਿਚਾਣ ਕਾਇਮ ਕਰ ਗਿਆ।
ਆਮ ਲੋਕਾਂ ਨਾਲ ਰਾਜਨੀਤਿਕ ਖੇਤਰ ਤੋਂ ਹਟ ਕੇ ਸਮਾਜਿਕ ਖੇਤਰ ਨਾਲ ਜੁੜਨ ਦੀ ਪਹਿਲ ਕਦਮੀ ਕਰਦੇ ਹੋਏ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਲਗਭਗ 20 ਸਮਾਜਿਕ ਪ੍ਰੋਗਰਾਮ ਇਸ ਜੋੜੇ ਵੱਲੋਂ ਕਰਵਾਏ ਜਾਂਦੇ ਰਹੇ ਜਿਨਾਂ ਵਿੱਚ ਤੀਆਂ ਦਾ ਤਿਉਹਾਰ, ਵਿਸਾਖੀ ਮੇਲਾ ਪ੍ਰਮੁੱਖ ਤੋਰ ਤੇ ਸ਼ਾਮਿਲ ਹਨ।
ਸਾਲ 2005 ਤੋਂ ਬਾਅਦ ਸੰਜੀਵ ਤਲਵਾੜ ਨੂੰ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ ਕਦੇ ਵੀ ਕੋਈ ਅਹੁਦਾ ਨਹੀਂ ਦਿੱਤਾ ਬਾਵਜੂਦ ਇਸ ਤੇ ਉਹ ਪਿਛਲੇ 18 ਸਾਲ ਤੋਂ ਪਾਰਟੀ ਦੇ ਵਫਾਦਾਰ ਸਿਪਾਹੀ ਵਜੋਂ ਕੰਮ ਕਰਦੇ ਰਹੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਹਮੇਸ਼ਾ ਅੱਗੇ ਹੋ ਕੇ ਕੰਮ ਕਰਨਾ ਇਸ ਜੋੜੇ ਨੇ ਆਪਣੀ ਨੈਤਿਕ ਜਿੰਮੇਵਾਰੀ ਸਮਝੀ।
‘‘ ਭਾਰਤੀ ਜਨਤਾ ਪਾਰਟੀ ਦੀ ਪਹਿਚਾਨ, ਕਾਮ ਸੇਵਾ ਔਰ ਨਿਸ਼ਾਨ ’’ ਸਿਰਲੇਖ ਤੇ ਇਸ ਜੋੜੇ ਵੱਲੋਂ ਦਿਹਾਤੀ ਇਲਾਕਿਆਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਉਲੀਕੇ ਗਏ ਜਿਸ ਵਿੱਚ ਹਰ ਪਾਰਟੀ ਵਰਕਰ ਦੇ ਘਰ ਦੇ ਬਾਹਰ ਪਲੇਟ ਲਗਾ ਕੇ ਉਸਦੀ ਵੱਖਰੀ ਪਹਿਚਾਣ, ਘਰ ਦੇ ਉੱਪਰ ਝੰਡਾ ਫਹਿਰਾ ਕੇ ਕੀਤੀ ਕਾਇਮ ਕੀਤੀ ਗਈ।
ਸਰਕਾਰਾਂ ਨਾਲ ਟੱਕਰ ਲੈਂਦੇ ਹੋਏ ਵਿਰੋਧੀ ਧਿਰ ਦੀ ਅਸਰਦਾਰ ਭੂਮਿਕਾ ਨਿਭਾਉਂਦੇ ਹੋਏ ਹਰ ਰੋਸ ਪ੍ਰਦਰਸ਼ਨ ਨੂੰ ਮੋਹਰੇ ਹੋ ਕੇ ਇਹਨਾਂ ਸੜਕਾਂ ਤੇ ਉਤਰ ਕੇ ਸ਼ਮੂਲੀਅਤ ਕੀਤੀ, ਖ਼ਾਸ ਕਰਕੇ ਬਿਜਲੀ ਕੱਟਾਂ ਦੌਰਾਨ ਮੁਖਾਲਫ਼ਤ ਕਰਦੇ ਹੋਏ ਲੋਕਾਂ ਨੂੰ ਪੱਖੀਆਂ ਵੰਡ ਕੇ ਇੱਕ ਵਿਅੰਗਮਈ ਪ੍ਰੋਟੈਸਟ ਕਰਨਾ ਇਸ ਜੋੜੇ ਨੂੰ ਖੂਬ ਰਾਜਨੀਤਿਕ ਸੁਰਖੀਆਂ ਵਿੱਚ ਲੈ ਕੇ ਆਇਆ ਸੀ।
ਇਸ ਜੋੜੇ ਦੀ ਪਿਛਲੇ 25 ਸਾਲਾਂ ਦੀ ਰਾਜਨੀਤੀ ਵਿੱਚ ਇੱਕ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਇਸ ਜੋੜੇ ਨੇ ਕਦੇ ਵੀ ਨਾ ਪੱਖੀ ਰਾਜਨੀਤੀ ਨਹੀਂ ਕੀਤੀ ਅਤੇ ਹਮੇਸ਼ਾ ਲੋਕਾਂ ਦੇ ਦੁੱਖ ਦਰਦ ਵਿੱਚ ਲੋਕਾਂ ਦਾ ਸਾਥ ਦਿੱਤਾ। ਜਦ ਪਾਣੀ ਦੀ ਸਪਲਾਈ ਦੀ ਕਮੀ ਆਈ ਸੀ ਤਾਂ 100 ਟੈਂਕਰ ਲੋਕਾਂ ਨੂੰ ਪੀਣ ਵਾਲੇ ਪਾਣੀ ਘਰ ਘਰ ਪਹੁੰਚਾ ਕੇ ਮਾਨਵਤਾ ਦੀ ਸਹੀ ਸੇਵਾ ਕੀਤੀ।
ਕੋਵਿਡ ਦੇ ਸਮੇਂ ਵਿੱਚ ਜਿੱਥੇ ਪੂਰੀ ਦੁਨੀਆਂ ਵਿੱਚ ਹੱਲਾ ਲੱਲਾ ਮਚੀ ਪਈ ਸੀ ਉਸ ਦੌਰ ਵਿੱਚ ਇਸ ਜੋੜੇ ਵੱਲੋਂ 3000 ਰੋਟੀਆਂ ਹਰ ਰੋਜ਼ ਲੋਕਾਂ ਦੇ ਘਰਾਂ ਵਿੱਚੋਂ ਇਕੱਠੀਆਂ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਈਆਂ ਜਿਹਨਾਂ ਦੇ ਘਰ ਦੋ ਵਕਤ ਦੀ ਰੋਟੀ ਪੱਕਣੀ ਔਖੀ ਹੋਈ ਪਈ ਸੀ। ਕੋਵਿਡ ਦੌਰਾਨ ਕਣਕ ਦੀ ਕਟਾਈ ਵਿੱਚ ਕੋਵਿਡ ਤੋਂ ਕਿਸਾਨਾਂ ਨੂੰ ਜਾਣੂ ਵੀ ਕਰਵਾਇਆ ਅਤੇ ਨਾਲ ਹੀ ਕਾਹੜਾ ਬਣਾ ਕੇ ਵੰਡਦੇ ਉਹਨਾਂ ਦੀ ਸੇਵਾ ਕੀਤੀ।
ਕਿਸਾਨਾਂ ਦੇ ਪ੍ਰੋਟੈਸਟ ਦੌਰਾਨ ਰੋਸ ਪ੍ਰਦਰਸ਼ਨ ਦੌਰਾਨ ਇਸ ਜੋੜੇ ਨੇ ਕਿਸਾਨਾਂ ਦੇ ਧਰਨੇ ਨੂੰ ਸ਼ਾਂਤ ਕਰਨ ਲਈ ਆਪਣੇ ਪੱਧਰ ਤੇ ਕਾਫੀ ਮਿਹਨਤ ਵੀ ਕੀਤੀ।
