ਸਰਕਾਰੀ ਐਲੀਮੈਂਟਰੀ ਸਕੂਲ ਬਰਾਂਚ ਕਾਲੋਨੀ ਮਾਹਿਲਪੁਰ ਵਿਖੇ 78 ਵਾਂ ਆਜ਼ਾਦੀ ਦਿਵਸ ਮਨਾਇਆ

ਮਾਹਿਲਪੁਰ 15 ਅਗਸਤ- 78 ਵਾਂ ਸੁਤੰਤਰਤਾ ਦਿਵਸ ਸਰਕਾਰੀ ਐਲੀਮੈਂਟਰੀ ਸਕੂਲ ਬਰਾਂਚ ਕਾਲੋਨੀ ਮਾਹਿਲਪੁਰ ਵਿਖੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਅਧਿਆਪਕਾ ਸੁਰੇਖਾ ਰਾਣੀ, ਨਿਰਮਲ ਕੌਰ ਬੱਧਣ, ਮੈਡਮ ਰਮਨਦੀਪ,

ਮਾਹਿਲਪੁਰ 15 ਅਗਸਤ- 78 ਵਾਂ ਸੁਤੰਤਰਤਾ ਦਿਵਸ ਸਰਕਾਰੀ ਐਲੀਮੈਂਟਰੀ ਸਕੂਲ ਬਰਾਂਚ ਕਾਲੋਨੀ ਮਾਹਿਲਪੁਰ ਵਿਖੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਅਧਿਆਪਕਾ ਸੁਰੇਖਾ ਰਾਣੀ, ਨਿਰਮਲ ਕੌਰ ਬੱਧਣ, ਮੈਡਮ ਰਮਨਦੀਪ, ਮੈਡਮ ਭੁਪਿੰਦਰ ਕੌਰ, ਮੈਡਮ ਸ਼ਿਵਾਨੀ ਤੇ ਸਾਰੇ ਹੀ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਦੁਆਰਾ ਸੁਤੰਤਰਤਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਦੇਸ਼ ਦੀ ਆਜ਼ਾਦੀ ਵਿੱਚ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ।