ਖ਼ਾਲਸਾ ਕਾਲਜ ਡੁਮੇਲੀ ਵਲੋਂ ਇਤਿਹਾਸਿਕ ਪਿੰਡ ਬਬੇਲੀ ਦਾ ਵਿਦਿਅਕ ਦੌਰਾ ਕੀਤਾ ਗਿਆ।

ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ ਇਤਿਹਾਸ ਵਿਭਾਗ ਵਲੋਂ ਇਤਿਹਾਸਿਕ ਪਿੰਡ ਬਬੇਲੀ ਦਾ ਵਿਦਿਅਕ ਦੌਰਾ ਕੀਤਾ ਗਿਆ।ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪਿੰਡ ਬਬੇਲੀ ਦੇ ਇਤਿਹਾਸਿਕ ਮਹੱਤਵ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕਰਨਾ ਸੀ।ਸਭ ਤੋਂ ਪਹਲਿਾ ਵਿਦਿਆਰਥੀਆਂ ਨੂੰ ਪਿੰਡ ਬਬੇਲੀ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਿਾਇ ਸਾਹਬਿ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਚੌਂਤਾ ਸਾਹਿਬ ਦੇ ਦਰਸ਼ਨ ਕਰਵਾਏ ਗਏ।

ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ ਇਤਿਹਾਸ ਵਿਭਾਗ ਵਲੋਂ ਇਤਿਹਾਸਿਕ ਪਿੰਡ ਬਬੇਲੀ ਦਾ ਵਿਦਿਅਕ ਦੌਰਾ ਕੀਤਾ ਗਿਆ।ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪਿੰਡ ਬਬੇਲੀ ਦੇ ਇਤਿਹਾਸਿਕ ਮਹੱਤਵ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕਰਨਾ ਸੀ।ਸਭ ਤੋਂ ਪਹਲਿਾ ਵਿਦਿਆਰਥੀਆਂ ਨੂੰ ਪਿੰਡ ਬਬੇਲੀ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਿਾਇ ਸਾਹਬਿ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਚੌਂਤਾ ਸਾਹਿਬ ਦੇ ਦਰਸ਼ਨ ਕਰਵਾਏ ਗਏ।
ਇਤਿਹਾਸ ਵਿਭਾਗ ਦੇ ਮੁਖੀ ਮੈਡਮ ਅਮਰਪਾਲ ਕੌਰ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਦਿਆ ਕਿ ਇਹ ਉਹ  ਧਾਰਮਿਕ ਅਸਥਾਨ ਹੈ ਜਿੱਥੇ 1655-56 ਵਿੱਚ ਗੁਰੂ ਹਰਿਰਾਇ ਸਾਹਿਬ ਜੀ 2200 ਘੋੜ ਸਵਾਰਾਂ ਸਮੇਤ 90 ਦਿਨ ਤੱਕ ਇਸ ਅਸਥਾਨ ਉੱਪਰ ਠਹਿਰੇ ਸਨ। ਗੁਰਦੁਆਰਾ ਚੌਂਤਾ ਸਾਹਬਿ ਦੇ ਬਿਲਕੁਲ ਨਜ਼ਦੀਕ ਉਹ ਸਥਾਨ ਵੀ ਵਿਦਿਆਰਥੀਆਂ ਨੂੰ ਦਿਖਾਇਆ ਗਿਆ ਜੋ 1920 ਵਿੱਚ ਬਿਸਤ ਦੋਆਬ ਵਿੱਚ ਉੱਠੇ ਬੱਬਰ ਅਕਾਲੀ ਅੰਦੋਲਨ ਨਾਲ ਜੁੜਿਆ ਹੋਇਆ ਹੈ।ਸਾਲ 1923 ਵਿੱਚ ਪਿੰਡ ਬਬੇਲੀ ਵਿਖੇ ਚਾਰ ਬੱਬਰਾਂ ਦੀ 2200 ਬ੍ਰਿਟਿਸ਼ ਸਿਪਾਹੀਆਂ ਸਮੇਤ ਪੁਲਿਸ ਫੋਰਸ ਨਾਲ ਹੋਈ ਟੱਕਰ ‘ਬਬੇਲੀ ਦੀ ਲੜਾਈ’ ਦੇ ਨਾਮ ਨਾਲ ਪ੍ਰਸਿੱਧ ਹੈ। 
ਇਤਿਹਾਸਿਕ ਵੇਰਵਿਆਂ ਤੋਂ ਪਤਾ ਚੱਲਦਾ ਹੈ ਕਿ ਬੱਬਰ ਅਕਾਲੀ ਲਹਿਰ ਦੇ ਸਰਗਰਮ ਬੱਬਰ ਸ. ਕਰਮ ਸਿੰਘ ਦੌਲਤਪੁਰ, ਐਡੀਟਰ ‘ਬੱਬਰ ਅਕਾਲੀ ਅਖਬਾਰ', ਸ. ਊਧੇ ਸਿੰਘ ਪਿੰਡ ਰਾਮਗੜ੍ਹ ਝੁਗੀਆਂ, ਸ. ਬਿਸ਼ਨ ਸਿੰਘ ਮਾਂਗਟ ਅਤੇ ਸ. ਮੋਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਪਿੰਡ ਡੁਮੇਲੀ ਤੋਂ ਇੱਕ ਕੰਨਫਰੰਸ ਵਿੱਚ ਸ਼ਿਰਕਤ ਕਰਕੇ ਪਿੰਡ ਬਬੇਲੀ ਵਿਖੇ ਬੱਬਰ ਸ਼ਿਵ ਸਿੰਘ ਦੇ ਘਰ ਠਹਿਰੇ। ਇਹਨਾਂ ਚਾਰ ਬੱਬਰਾਂ ਬਾਰੇ ਅਨੂਪ ਸਿੰਘ ਨਾਮ ਦੇ ਬੰਦੇ ਨੇ ਪੁਲਿਸ ਕੋਲ ਮੁਖਬਰੀ ਕੀਤੀ। ਬ੍ਰਿਟਿਸ਼ ਹਕੂਮਤ ਪਹਿਲਾ ਹੀ ਬੱਬਰ ਅਕਾਲੀ ਲਹਿਰ ਤੋਂ ਖੌਫ਼ਜ਼ਾਦਾ ਸੀ ਇਸ ਕਰਕੇ ਜਲੰਧਰ ਅਤੇ ਕਪੂਰਥਲਾ ਦੇ 2200 ਬ੍ਰਿਟਿਸ਼ ਸਿਪਾਹੀਆਂ ਸਮੇਤ ਪੁਲਿਸ ਫੋਰਸ ਚਾਰ ਬੱਬਰਾਂ ਨੂੰ ਟੱਕਰ ਦੇਣ ਲਈ ਪਿੰਡ ਬਬੇਲੀ  ਵਿਖੇ ਭੇਜ ਦਿੱਤੀ ਗਈ।
ਮਿਤੀ 01-09-1923 ਨੂੰ ਹੋਈ ਬਬੇਲੀ ਦੀ ਲੜਾਈ ਵਿੱਚ ਚਾਰ ਬੱਬਰ, ਗੁਰਦੁਆਰਾ ਚੌਂਤਾ ਜੀ ਸਾਹਿਬ ਕੋਲ ਵਗਦੇ ਚੋਅ ਵਿੱਚ ਬੇਮਿਸਾਲ ਬਹਾਦਰੀ ਅਤੇ ਸਾਹਸ ਨਾਲ ਅੰਗਰੇਜ਼ੀ ਫੌਜ ਨੂੰ ਜੋਰਦਾਰ ਟੱਕਰ ਦਿੰਦੇ ਹੋਏ ਆਪਣੀ ਜਾਨ ਉੱਪਰ ਖੇਡ ਗਏ।ਸਥਾਨਕ ਲੋਕ ਦੱਸਦੇ ਹਨ ਕਿ ਅੱਜ ਵੀਂ ਇਸ ਚੋਅ ਨੂੰ ‘ਬੱਬਰਾ ਦੇ ਚੋਅ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਲੋਕਾਂ ਕੋਲੋਂ ਇਹ ਵੀਂ ਪਤਾ ਲੱਗਾ ਕਿ ਬ੍ਰਿਟਿਸ਼ ਹਕੂਮਤ ਨੇ ਇਹਨਾਂ ਚਾਰ ਬੱਬਰਾਂ ਦਾ ਸੰਸਕਾਰ ਕਰਨ ਤੋਂ ਪਿੰਡ ਵਾਸੀਆਂ ਨੂੰ ਰੋਕ ਦਿੱਤਾ ਸੀ ਪਰ ਨੇੜਲੇ ਪਿੰਡ ਭਬਿਆਣਾ ਦੇ ਸ. ਸਾਧੂ ਸਿੰਘ ਨੇ ਸਰਕਾਰੀ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਬੱਬਰਾਂ ਦਾ ਸੰਸਕਾਰ ਕੀਤਾ।
ਜਿਸ ਕਰਕੇ ਸ. ਸਾਧੂ ਸਿੰਘ ਨੂੰ ਬ੍ਰਿਟਿਸ਼ ਹਕੂਮਤ ਦੀ ਹੁਕਮ ਅਦੂਲੀ ਕਾਰਨ ਸੋ ਕੋੜਿਆਂ ਦੀ ਸਜ਼ਾ ਦਿੱਤੀ ਗਈ।ਵਿਦਿਆਰਥੀਆਂ ਨੂੰ ਬੱਬਰਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਵਿਖੇ ਵੀ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਅਤੇ ਸਟਾਫ਼ ਨੇ ਬਬੇਲੀ ਦੀ ਇਤਿਹਾਸਿਕ ਲੜਾਈ ਵਿੱਚ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਇਸੇ ਸਥਾਨ ਉੱਪਰ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬੱਬਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਵਿਦਿਅਕ ਟੂਰ ਨੇ ਵਿਦਿਆਰਥੀਆਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਕੀਤਾ ਕਿ ਗੁਰਦੁਆਰਾ ਚੌਂਤਾ ਸਾਹਿਬ ਅਤੇ ਬਬੇਲੀ ਦੀ ਲੜਾਈ ਦੇ ਇਤਿਹਾਸਿਕ ਮਹੱਤਤਾ ਵਾਲੇ ਸਥਾਨ ਅਧਿਆਤਮਕ ਜੜ੍ਹਾਂ ਨੂੰ ਕ੍ਰਾਂਤੀਕਾਰੀ ਸੰਘਰਸ਼ ਨਾਲ ਜੋੜਦੇ ਹਨ।ਕਾਲਜ ਪ੍ਰਿੰਸੀਪਲ ਡਾ.ਗੁਰਨਾਮ ਸਿੰਘ ਰਸੂਲਪੁਰ ਜੋ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਤਤਪਰ ਰਹਿੰਦੇ ਹਨ, ਦੀ ਪ੍ਰੇਰਕ ਅਗਵਾਈ ਹੇਠ ਕੀਤਾ ਇਹ ਵਿਦਿਅਕ ਦੌਰਾ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਡੂੰਘਾ ਪ੍ਰਭਾਵ ਛੱਡਦਾ ਹੋਇਆ ਯਾਦਗਾਰ ਹੋ ਨਿਬੜਿਆ।