ਮਨੁੱਖਤਾ ਦੀ ਸੇਵਾ ਨੁੰ ਸਮਰਪਿਤ ਸੁਸਾਇਟੀ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

ਮੋਹਾਲੀ- ਅੱਜ ਖਰੜ ਦੇ ਵਾਰਡ ਨੰਬਰ 12 ਵਿੱਚ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਚੋਥਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਅੱਖਾਂ ਦੇ ਡਾਕਟਰ ਵਲੋਂ 150 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਿਸ ਵਿੱਚ 80 ਮਰੀਜ਼ਾਂ ਨੂੰ ਫ੍ਰੀ ਐਨਕਾਂ ਵੀ ਦਿੱਤੀਆਂ ਗਈਆਂ ਅਤੇ 2 ਮਰੀਜਾਂ ਦੀ ਸੋਸਾਇਟੀ ਵੱਲੋਂ ਅੱਖਾਂ ਦੇ ਫ੍ਰੀ ਆਪ੍ਰੇਸ਼ਨ ਵੀ ਕਰਵਾਏ ਗਏ। ਦਦਾਂ ਦੇ ਡਾਕਟਰ ਵਲੋਂ 100 ਮਰੀਜਾਂ ਦੇ ਦੰਦਾਂ ਦੀ ਜਾਂਚ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਮੈਡੀਸਿਨ ਦੇ ਡਾਕਟਰ ਵਲੋਂ ਵੀ 100 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਫ਼ਰੀ ਦਵਾਈਆਂ ਦਿੱਤੀਆਂ ਗਈਆਂ।

ਇਸ ਬਾਰ ਇਸ ਕੈਂਪ ਵਿੱਚ ਇੱਕ ਮਾਇੰਡ ਪ੍ਰੋਗਰਾਮਿੰਗ ਸੈਸ਼ਨ ਵੀ ਚਲਾਇਆ ਗਿਆ ਜਿਸ ਵਿਚ ਲੋਕਾਂ ਨੂੰ ਅਪਣਾ ਦਿਮਾਗ ਸਾਂਤ ਕਰਨ ਬਾਰੇ ਪ੍ਰੈਕਟਿਕਲ ਕਰਕੇ ਦੱਸਿਆ ਗਿਆ। ਅਤੇ ਲੋਕਾਂ ਨੂੰ ਨਸ਼ੇ ਛੱਡਣ ਬਾਰੇ ਜਾਗਰੂਕ ਕੀਤਾ ਗਿਆ| ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਮਾਇੰਡ ਪ੍ਰੋਗਰਾਮਿੰਗ ਨਾਲ ਨਸ਼ੇ ਨੂੰ ਬਿਨਾ ਦਵਾਈ ਤੋਂ ਛਡਿਆ ਜਾ ਸਕਦਾ ਹੈ,  ਮਾਇੰਡ ਪ੍ਰੋਗਰਾਮਿੰਗ ਨਾਲ ਲੋਕਾਂ ਨੂੰ ਦਸਿਆ ਗਿਆ ਕਿ ਕਿਵੇਂ ਉਹ ਆਪਣੀ ਮਾਨਸਿਕ ਪ੍ਰੇਸ਼ਾਨੀਆਂ ਜਿਵੇਂ ਕਿ ਨੀਂਦ ਨਾ ਆਉਣ, ਘਬਰਾਹਟ, ਡਰ,ਵਹਿਮ, ਤਣਾਅ ਅਤੇ ਡਿਪਰੈੱਸ਼ਨ ਆਦਿ ਨੂੰ ਬਿਨਾ ਦਵਾਈ ਤੋਂ ਠੀਕ ਕੀਤਾ ਜਾ ਸਕਦਾ ਹੈਂ। ਸਾਰੇ ਇਲਾਕਾ ਨਿਵਾਸੀਆਂ ਨੇ ਇਸਦਾ ਫਾਇਦਾ ਚੁੱਕਿਆ।
ਇਸ ਮੌਕੇ ਤੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ ਭਜਨ ਸਿੰਘ, ਸਕੱਤਰ ਸ ਹਰਵਿੰਦਰ ਸਿੰਘ, ਖਜਾਨਚੀ ਸ ਭਰਪੂਰ ਸਿੰਘ, ਮੀਤ ਪ੍ਰਧਾਨ ਸੂਬੇਦਾਰ ਅਮਰਜੀਤ ਸਿੰਘ, ਮੀਤ ਸਕੱਤਰ ਗੁਰਦਰਸ਼ਨ ਸਿੰਘ ਅਤੇ ਮੈਂਬਰ ਬਹਾਦੁਰ ਸਿੰਘ, ਵਿਜੈ ਖੰਨਾ, ਅਮਿਤ ਸ਼ਰਮਾ ਜੀ, ਨਵੀਨ ਚੰਦਰਾ ਜੀ, ਗੁਰਪਤਵੰਤ ਸਿੰਘ ਪੰਨੂ, ਗੁਰ ਸੁਮੀਤ ਸਿੰਘ, ਪਵਿੱਤਰ ਸਿੰਘ, ਬਲਬੀਰ ਸਿੰਘ ,ਪ੍ਰੋ ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਮੁੱਖ ਮਹਿਮਾਨ ਸ ਜਸਬੀਰ ਸਿੰਘ ਖਾਲਸਾ, ਕੌਂਸਲਰ ਰਾਜਬੀਰ ਸਿੰਘ ਰਾਜੀ, ਸਮਾਜਸੇਵੀ ਪਰਮਿੰਦਰ ਸਿੰਘ ਲੌਂਗੀਆ ਨੇ ਵੀ ਹਾਜ਼ਰੀ ਲਗਵਾਈ।