ਮਨਰੇਗਾ ਵਰਕਰਾਂ ਦੇ ਹੱਥਾਂ ਵਿਚ ਹਾਲੇ ਵੀ 15 ਸਾਲ ਪੁਰਾਣੇ ਜਾਬ ਕਾਰਡ,ਕੰਮਾਂ ਚ’ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਮਾਰ, ਬਲਾਕ ਭੂੰਗਾ ਦੇ ਪਿੰਡ ਅਬੋਵਾਲ ਵਿਚ ਮਨਰੇਗਾ ਵਰਕਰਾਂ ਨੂੰ ਕੀਤਾ ਜਾਗਰੂਕ।

ਗੜ੍ਹਸੰਕਰ 17 ਅਪ੍ਰੈਲ - ਮਨਰੇਗਾ ਵਰਕਰਾਂ ਦੇ ਹੱਥਾਂ 15 ਸਾਲ ਪੁਰਾਣੇ ਜਾਬ ਵੇਖੇ, ਐਕਟ ਅਨੁਸਾਰ ਹਰ ਪੰਜ ਸਾਲ ਬਾਅਦ ਨਵਾਂ ਜਾਬ ਕਾਰਡ ਹੋਣਾ ਚਾਹੀਦਾ ਜਾਰੀ, ਸਭ ਕਾਗਜਾਂ ਤੱਛਥ ਹੀ ਸੀਮਤ, ਸਰਕਾਰ ਇਮਾਨਦਾਰੀ ਫਲੈਕਸਾਂ ਜਾਂ ਕਾਗਜਾਂ ਤੱਕ ਸੀਮਤ, 10 ਦਿਨਾ ਦਾ ਗਰੰਟੀ ਕੰਮ ਦੇਣ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੈਲ੍ਹ।

ਗੜ੍ਹਸੰਕਰ 17 ਅਪ੍ਰੈਲ - ਮਨਰੇਗਾ ਵਰਕਰਾਂ ਦੇ ਹੱਥਾਂ 15 ਸਾਲ ਪੁਰਾਣੇ ਜਾਬ ਵੇਖੇ, ਐਕਟ ਅਨੁਸਾਰ ਹਰ ਪੰਜ ਸਾਲ ਬਾਅਦ ਨਵਾਂ ਜਾਬ ਕਾਰਡ ਹੋਣਾ ਚਾਹੀਦਾ ਜਾਰੀ, ਸਭ ਕਾਗਜਾਂ ਤੱਛਥ ਹੀ ਸੀਮਤ, ਸਰਕਾਰ ਇਮਾਨਦਾਰੀ ਫਲੈਕਸਾਂ ਜਾਂ ਕਾਗਜਾਂ ਤੱਕ ਸੀਮਤ, 10 ਦਿਨਾ ਦਾ ਗਰੰਟੀ ਕੰਮ ਦੇਣ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੈਲ੍ਹ। 
ਇਸ ਸਬੰਧ ਵਿਚ ਬਲਾਕ ਭੂੰਗਾ ਦੇ ਪਿੰਡ ਅਬੋਵਾਲ ਵਿਚ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਵਿਚ ਪਹੁੰਚ ਕੇ ਵਿਦਿਆ ਦੇਵੀ ਦੀ ਪ੍ਰਧਾਨਗੀ ਵਿਚ ਮੀਟਿੰਗ ਕੀਤੀ ਤੇ ਮਨਰੇਗਾ ਵਰਕਰਾਂ ਦੀਆਂ ਮੁਸਿ਼ਕਲਾਂ ਸੁਣੀਆਂ ਅਤੇ ਮਨਰੇਗਾ ਐਕਟ 2005 ਪ੍ਰਤੀ ਵਰਕਰਾਂ ਨੂੰ ਜਾਣਕਾਰੀ ਦਿਤੀ ਤੇ ਦਸਿਆ ਕਿ ਹਰ ਪੰਜਾ ਸਾਲ ਬਾਅਦ ਹਰੇਕ ਮਨਰੇਗਾ ਵਰਕਰ ਨੂੰ ਨਵਾਂ ਜਾਬ ਕਾਰਡ ਦੇਣਾ ਜਰੂਰੀ ਹੈ ਅਤੇ ਐਕਟ ਅਨੁਸਾਰ 100 ਦਿਨਾ ਦੇ ਕੰਮ ਪ੍ਰਬੰਧ ਵੀ ਜਰੂਰੀ ਹੈ ਤੇ ਇਸੇ ਕਰਕੇ ਮਨਰੇਗਾ ਇਕ ਵਿਸ਼ਾਲ ਸਟਰਕਚਰ ਸਰਕਾਰ ਨੇ ਬਣਾ ਕੇ ਦਿਤਾ ਹੋਇਆ ੲੈ ਤੇ ਊਨ੍ਹਾਂ ਨੂੰ ਤਲਖਾਹਾਂ ਮਿਲਦੀਆਂ ਹਨ। ਪਰ ਮਨਰੇਗਾ ਦੇ ਕੰਮਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਮਨਰੇਗਾ ਐਕਟ 2005 ਨੂੰ ਤਾਂ ਠੇਸ ਪਹੁੰਚਾਇੀ ਹੈ ਤੇ ਨਾਲ ਨਾਲ ਮਨਰੇਗਾ ਵਰਕਰਾਂ ਦੇ 100 ਦਿਨਾਂ ਦੇ ਗਰੰਟੀ ਕੰਮ ਨੂੰ ਤੋੜਿਆ ਮਰੋੜਿਆ ਗਿਆ ਹੈ। 
ਹਰ ਪੰਜਾ ਸਾਲ ਬਾਅਦ ਜਾਬ ਕਾਰਡ ਨਾ ਦੇਣਾ ਵੀ ਅਪਣੇ ਆਪ ਵਿਚ ਵੱਡਾ ਭ੍ਰਿਸ਼ਟਾਚਾਰ ਹੈ।ਧੀਮਾਨ ਨੇ ਕਿਹਾ ਕਿ ਮਨਰੇਗਾ ਵਿਚ ਵਰਕਰਾਂ ਦੇ ਸੰਵਿਧਾਨਕ ਹੱਕਾਂ ਅਨੁਸਾਰ ਕੰਮ ਨਾ ਦੇਣਾ ਵੀ ਅਪਣੇ ਆਪ ਵਿਚ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਣਾ ਅਤੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਨੂੰ ਢਾਅ ਬਗਾਉਣੀ ਆਮ ਗੱਲ ਬਣ ਗਈ ਹੈ। ਇਸ ਵਿਚ ਹੇਠਾਂ ਤੋਂ ਲੈ ਕੇ ਉਪਰ ਤੱਕ ਸਾਰਾ ਸਟਰਕਚਰ ਭ੍ਰਿਸ਼ਟਾਚਾਰ ਨਾਲ ਲਿੱਬੜਿਆ ਪਿਆ ਹੈ। ਗਰੀਬ ਵਰਕਰ ਜਿਨ੍ਹਾਂ ਵਿਚ ਵਿਧਵਾਂਵਾਂ, ਗਰੀਬ ਵਰਕਰ ਆਦਿ ਸਭ ਸ਼ਾਮਿਲ ਹਨ। ਞਰੀਬ ਵਰਕਰ ਅਤੇ ਵਿਧਵਾ ਤੇ ਬੇਸਹਾਰਾ ਲੋਕਾਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲਣਾ ਗੈਰ ਸੰਵਿਧਾਨਕ ਹੈ। ਸੰਵਿਧਾਨਕ ਉਹਦਿਆਂ ਉਤੇ ਬੈਠੇ ਅਧਿਕਾਰੀ ਮਨਰੇਗਾ ਵਿਚ ਕੋਈ ਚੈਕਿੰਗ ਕਰਨ ਲਈ ਤਿਆਰ ਨਹੀਂ।
ਧੀਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਵੀ ਸਰਕਾਰੀ ਕਮਰਿਆਂ ਵਿਚ ਅਤੇ ਏਸੀ ਵਿਚ ਬੈਠ ਕੇ ਹੁੰਦਾ ਹੈ। ਪੰਜਾਬ ਸਰਕਾਰ ਦੀ ਅਗਵਾਈ ਵਿਚ ਹਲਾਤ ਇਹ ਬਣ ਗਏ ਹਨ ਕਿ ਲੋਕਪਾਲ ਜੀ ਦੇ ਹੁਕਮਾਂ ਨੂੰ ਟਿਚ ਕਰਕੇ ਸਮਝਿਆ ਜਾਂਦਾ ਹੈ। ਕੀ ਉਹੀ ਵਿਅਕਤੀ ਇਮਾਨਦਾਰੀ ਹੈ ਜਿਹੜਾ ਪੰਜਾਬ ਸਰਕਾਰ ਅੰਦਰ ਅਪਣੀ ਨਜਦੀਕੀ ਬਣਾ ਕੇ ਰੱਖ ਦਾ ਹੈ। ਸਰਕਾਰ ਦੇ ਹੁਕਮ ਮਨਣਾ ਇਨ੍ਹਾਂ ਪੰਚਾਇਤੀ ਮੁਲਾਜਮਾਂ ਦਾ ਕੰਮ ਹੈ। ਪੰਜਾਬ ਸਰਕਾਰ ਗੱਲਾਂ ਇਮਾਨਦਾਰੀ ਅਤੇ ਗੁੱਡ ਗਵਰਨੰਸ ਦੀਆਂ ਕਰ ਰਹੀ ਹੈ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਝੂੱਠੇ ਦਾਅਵੇ ਕਰ ਰਹੀ ਹੈ। ਪਰ ਹੇਠਲੇ ਪਧੱਰ ਤੇ ਬਲਾਕਾਂ ਵਿਚ ਸਭ ਕੁਝ ਖੁਲ੍ਹੇਆਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਜੂਦਾ ਪੰਚਾਇਤੀ ਰਾਜ ਸੰਸਥਾ ਦੇ ਜੁੰਮੇਵਾਰ ਅਫਸਰ ਵੋਟਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ ਤੇ ਨਾ ਹੀ ਭ੍ਰਿਸ਼ਟਾਚਾਰ ਨੂੰ ਫਲੈਕਸਾਂ ਲਗਾ ਕੇ ਖਤਮ ਕੀਤਾ ਜਾ ਸਕਦਾ ਹੈ। 
ਧੀਮਾਨ ਨੇ ਕਿਹਾ ਕਿ ਲੋਕਪਾਲ ਮਗਨਰੇਗਾ ਇਕ ਵਧੀਆ ਸੰਵਿਧਾਨਕ ਭਾਵਨਾ ਨਾਲ ਗਰੀਬ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੇ ਹੱਕ ਬਹਾਲ ਕਰਨ ਲਈ ਵੱਡੇ ਉਪਰਾਲੇ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਮਨਰੇਗਾ ਵਰਕਰਾਂ ਨੂੰ ਨਵੇਂ ਜਾਬ ਕਾਰਡ ਅਤੇ 100 ਦਿਨਾਂ ਦਾ ਗਰੰਟੀ ਕੰਮ ਦਿਤਾ ਜਾਵੇ। ਇਸ ਮੋਕੇ ਦਲਵਿੰਦਰ ਕੌਰ, ਸੋਮਾ ਦੇਵੀ, ਰਾਜ ਰਾਣੀ, ਪਰਮਜੀਤ ਕੌਰ, ਗਿਆਨ ਕੌਰ, ਸਰਬਜੀਤ ਕੌਰ, ਸ਼ਾਂਤੀ ਦੇਵੀ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਹਰਦੀਪ ਕੌਰ, ਮਨਜੀਤ ਕੌਰ, ਰਾਵਿੰਦਰ ਕੌਰ, ਸੁਖਵਿੰਦਰ ਕੌਰ, ਹਰਬੰਸ ਕੌਰ ਅਤੇ ਸੁਰਜੀਤ ਕੌਰ ਆਦਿ ਹਾਜਰ ਸਨ।