
ਸੂਬੇ ਵਿੱਚ ਸਵਦੇਸ਼ੀ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ - ਖੇਤੀਬਾੜੀ ਮੰਤਰੀ
ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਖੇਤੀਬਾੜੀ, ਮੱਛੀ ਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਸੂਬੇ ਵਿੱਚ ਸਵਦੇਸ਼ੀ ਮੇਲਿਆਂ ਦੇ ਆਯੋਜਨ ਨੂੰ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ। ਇੰਨ੍ਹਾਂ ਮੇਲਿਆਂ ਵਿੱਚ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜੈਵਿਕ ਖੇਤੀ ਅਤੇ ਨਵੀਨ ਤਕਨੀਕਾਂ ਦੀ ਜਾਣਕਾਰੀ ਦਵੇਗੀ। ਨਾਲ ਹੀ, ਸਾਰੇ ਵਿਭਾਗਾਂ ਨੂੰ ਸ਼ਾਮਿਲ ਕਰ ਸਵਦੇਸ਼ ਉਤਪਾਦਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਬਨਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ।
ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਖੇਤੀਬਾੜੀ, ਮੱਛੀ ਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਸੂਬੇ ਵਿੱਚ ਸਵਦੇਸ਼ੀ ਮੇਲਿਆਂ ਦੇ ਆਯੋਜਨ ਨੂੰ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ। ਇੰਨ੍ਹਾਂ ਮੇਲਿਆਂ ਵਿੱਚ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਜੈਵਿਕ ਖੇਤੀ ਅਤੇ ਨਵੀਨ ਤਕਨੀਕਾਂ ਦੀ ਜਾਣਕਾਰੀ ਦਵੇਗੀ। ਨਾਲ ਹੀ, ਸਾਰੇ ਵਿਭਾਗਾਂ ਨੂੰ ਸ਼ਾਮਿਲ ਕਰ ਸਵਦੇਸ਼ ਉਤਪਾਦਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਬਨਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ।
ਉਨ੍ਹਾਂ ਨੇ ਅੱਜ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੇਵਾ ਪਖਵਾੜਾ ਮਨਾਇਆ ਜਾਵੇਗਾ। ਇਸ ਦੌਰਾਨ ਸਾਰੇ ਵਿਧਾਇਕ ਅਤੇ ਮੰਤਰੀ ਕਿਸਾਨਾਂ ਨਾਲ ਮਿਲ ਕੇ ਰਬੀ ਫਸਲਾਂ ਦੀ ਤਿਆਰੀਆਂ 'ਤੇ ਵਿਚਾਰ-ਵਟਾਂਦਰਾਂ ਕਰਣਗੇ ਅਤੇ ਉਨ੍ਹਾਂ ਦੀ ਸਮਸਿਆਵਾਂ ਦਾ ਹੱਲ ਕਰਣਗੇ।
ਸ੍ਰੀ ਰਾਣਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਸਰਕਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਉਨ੍ਹਾਂ ਦੀ ਹਰ ਸਮਸਿਆ ਦੇ ਹੱਲ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਬਰਸਾਤੀ ਜਲਭਰਾਵ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਤੁਰੰਤ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲਾਂ ਦੇ ਨੁਕਸਾਨ ਦੀ ਜਾਣਕਾਰੀ ਹਰਿਆਣਾ ਸ਼ਤੀਪੂਰਤੀ ਪੋਰਟਲ 'ਤੇ 15 ਦਸੰਬਰ, 2025 ਤੱਕ ਦਰਜ ਕਰਨ, ਤਾਂ ਜੋ ਤਸਦੀਕ ਦੇ ਆਧਾਰ 'ਤੇ ਜਲਦੀ ਮੁਆਵਜਾ ਪ੍ਰਦਾਨ ਕੀਤਾ ਜਾ ਸਕੇ।
ਸ੍ਰੀ ਰਾਣਾ ਨੇ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਨੇ ਸਾਰੇ ਸਬੰਧਿਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਲਭਰਾਵ ਪ੍ਰਭਾਵਿਤ ਖੇਤਰਾਂ ਵਿੱਚ ਕਿਸਾਨਾਂ ਨੂੰ ਹਰਸੰਭਵ ਮਦਦ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸਦਾ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਸਮਸਿਆਵਾਂ ਦੇ ਹੱਲ ਲਈ ਹਰ ਕਦਮ 'ਤੇ ਯਤਨਸ਼ੀਲ ਹੈ। ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰ ਪੋਰਟਲ 'ਤੇ ਜਾਣਕਾਰੀ ਅਪਲੋਡ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਸਮੇਂਬੱਧ ਮੁਆਵਜ਼ਾ ਮਿਲ ਸਕੇ।
ਸ੍ਰੀ ਰਾਣਾ ਨੇ ਆਪਣੇ ਹਾਲ ਦੇ ਫ੍ਰਾਂਸ ਅਤੇ ਨੀਦਰਲੈਂਡ ਦੌਰੇ ਦੇ ਬਾਰੇ ਵਿੱਚ ਦਸਿਆ ਕਿ ਇਸ ਦੌਰੇ ਵਿੱਚ ਖੇਤੀਬਾੜੀ ਉਤਪਾਦਾਂ, ਵਿਸ਼ੇਸ਼ ਰੂਪ ਨਾਲ ਆਲੂ ਅਤੇ ਫੁੱਲਾਂ ਦੀ ਖੇਤੀ ਨਾਲ ਸਬੰਧਿਤ ਨਵੀਨ ਤਕਨੀਕਾਂ ਅਤੇ ਬਾਜਾਰਾਂ ਦੀ ਜਾਣਕਾਰੀ ਲਈ ਗਈ ਹੈ। ਨੀਦਰਲੈਂਡ ਵਿੱਚ ਆਯੋਜਿਤ ਆਲੂ ਸਮੇਲਨ ਤੋਂ ਇਹ ਸਮਝਣ ਵਿੱਚ ਮਦਦ ਮਿਲੀ ਕਿ ਯੂਰੋਪ ਵਿੱਚ ਆਲੂ ਦਾ ਉਤਪਾਦਨ ਅਤੇ ਨਿਰਯਾਤ ਕਿਵੇਂ ਹੁੰਦਾ ਹੈ। ਨਾਲ ਹੀ ਫੁੱਲਾਂ ਦੀ ਖੇਤੀ, ਜੋ ਯੂਰੋਪ ਦੀ ਅਰਥਵਿਵਸਥਾ ਦਾ ਇੱਕ ਮਜਬੂਤ ਆਧਾਰ ਹੈ, ਤੋਂ ਪ੍ਰੇਰਣਾ ਲੈ ਕੇ ਹਰਿਆਣਾ ਵਿੱਚ ਵੀ ਇਸ ਖੇਤਰ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਦੌਰਾ ਬਹੁਤ ਸਫਲ ਰਿਹਾ ਅਤੇ ਸੂਬੇ ਦਾ ਖੇਤੀਬਾੜੀ ਵਿਭਾਗ ਵਿਸ਼ਵ ਦੇ ਮੋਹਰੀ ਬਾਗਬਾਨੀ ਅਤੇ ਫਲੋਰੀਕਲਚਰ ਬਾਜਾਰਾਂ ਵਿੱਚ ਵਰਤੋ ਕੀਤੀ ਜਾ ਰਹੀ ਨਵੀਨਤਮ ਤਕਨੀਕਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੋਤਸਾਾਹਿਤ ਕਰਨ ਤਹਿਤ ਜਰੂਰੀ ਕਦਮ ਚੁੱਕੇਗਾ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸੋਨੀਪਤ ਜਿਲ੍ਹਾ ਦੇ ਗਨੌਰ ਕਸਬੇ ਵਿੱਚ ਦੇਸ਼ ਦੀ ਸੱਭ ਤੋਂ ਵੱਡੀ ਬਾਗਬਾਨੀ ਮੰਡੀ ਦੀ ਸਥਾਪਨਾ ਕਰ ਰਹੀ ਹੈ। ਹੁਣ ਤੱਕ 54 ਏਕੜ ਭੁਮੀ ਦਾ ਰਾਖਵਾਂ ਕੀਤਾ ਜਾ ਚੁੱਕਾ ਹੈ। ਇਸ ਪਰਿਯੋਜਨਾ ਦੀ ਕੁੱਲ ਅੰਦਾਜਾ ਲਾਗਤ 2595 ਕਰੋੜ ਰੁਪਏ ਹੈ ਅਤੇ ਹੁਣ ਤੱਕ ਲਗਭਗ 45 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ। ਇਹ ਕੌਮਾਂਤਰੀ ਮੰਡੀ ਸਾਲਾਨਾ 20 ਲੱਖ ਟਨ ਉਤਪਾਦ ਸੰਭਾਲਣ ਦੀ ਸਮਰੱਥਾ ਰੱਖੇਗੀ। ਇਸ ਵਿੱਚ 14907 ਕਾਰਾਂ ਅਤੇ 3305 ਟਰੱਕਾਂ ਤੇ ਟ੍ਰਾਲੀਆਂ ਦੀ ਪਾਰਕਿੰਗ ਸਹੂਲਤ ਹੋਵੇਗੀ।
ਖੇਤੀਬਾੜੀ ਮੰਤਰੀ ਨੇ ਦਸਿਆ ਕਿ ਵਿਦੇਸ਼ੀ ਦੌਰਿਆਂ ਤੋਂ ਪ੍ਰਾਪਤ ਤਜਰਬਿਆਂ ਨੂੰ ਹਰਿਆਣਾ ਦੀ ਮੰਡੀਆਂ ਨੂੰ ਹੋਰ ਮਜਬੁਤ ਬਨਾਉਣ ਵਿੱਚ ਵਰਤੋ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਸਾਡੇ ਸੂਬੇ ਵਿੱਚ ਕੁੱਝ ਏਸ਼ਿਆ ਦੀ ਸੱਭ ਤੋਂ ਵੱਡੀ ਮੰਡੀਆਂ ਹਨ। ਇਸ ਦਾ ਵਿਸਤਾਰ ਕਰ ਅਸੀਂ ਵੱਧ ਵਪਾਰੀਆਂ ਨੂੰ ਖਿੱਚਾਂਗੇ ਜਿਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਸਹੂਲਤ ਹੋਵੇਗੀ। ਵਿਸ਼ੇਸ਼ ਰੂਪ ਨਾਲ, ਗੁਰੂਗ੍ਰਾਮ ਵਿੱਚ ਫੁੱਲਾਂ ਦੀ ਸੱਭ ਤੋਂ ਵੱਡੀ ਮੰਡੀ ਅਤੇ ਜੈਵਿਕ ਉਤਪਾਦਾਂ ਦੀ ਮੰਡੀ ਸਥਾਪਿਤ ਕੀਤੀ ਜਾ ਰਹੀ ਹੈ, ਜੋ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਦਾ ਬਿਹਤਰ ਮੌਕਾ ਪ੍ਰਦਾਨ ਕਰੇਗੀ।
