ਗੜ੍ਹੀਮਾਨਸੋਵਾਲ ਚ 'ਮੇਰੀ ਮਿੱਟੀ - ਮੇਰਾ ਦੇਸ਼ 'ਮਹਾਂਉਤਸਵ ਤਹਿਤ ਰੈਲੀ ਆਯੋਜਿਤ।

ਗੜ੍ਹਸ਼ੰਕਰ 26 ਸਤੰਬਰ (ਬਲਵੀਰ ਚੌਪੜਾ ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਜਿਲ੍ਹਾ ਸਿੱਖਿਆ ਅਫਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਗੜ੍ਹੀ ਮਾਨਸੋਵਾਲ ਵਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਮੇਰੀ ਮਿੱਟੀ - ਮੇਰਾ ਦੇਸ਼ ਤਹਿਤ ਹੈੱਡ ਟੀਚਰ ਸ਼੍ਰੀਮਤੀ ਆਰਤੀ ਚੰਦੇਲ ਦੀ ਅਗਵਾਈ ਵਿਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਰੈਲੀ ਆਯੋਜਿਤ ਕੀਤੀ ਗਈ।

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਤੇ ਜਿਲ੍ਹਾ ਸਿੱਖਿਆ ਅਫਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਗੜ੍ਹੀ  ਮਾਨਸੋਵਾਲ ਵਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਮੇਰੀ ਮਿੱਟੀ - ਮੇਰਾ ਦੇਸ਼ ਤਹਿਤ ਹੈੱਡ ਟੀਚਰ ਸ਼੍ਰੀਮਤੀ ਆਰਤੀ ਚੰਦੇਲ ਦੀ ਅਗਵਾਈ ਵਿਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਰੈਲੀ ਆਯੋਜਿਤ ਕੀਤੀ ਗਈ। ਜਿਸ ਵਿਚ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਤਿਰੰਗੇ ਝੰਡੇ ਅਤੇ ਦੇਸ਼ ਪ੍ਰੇਮ ਦੇ ਸਲੋਗਨ ਹੱਥਾਂ ਵਿੱਚ ਫੜ ਕੇ ਸਾਰੇ ਪਿੰਡ ਵਿਚ ਰੈਲੀ ਕੱਢੀ ਗਈ। ਰੈਲੀ ਵਿਚ ਵਿਦਿਆਰਥੀ, ਅਧਿਆਪਕ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ਼ਾਮਲ ਸਨ। ਹੈੱਡ ਟੀਚਰ ਸ਼੍ਰੀਮਤੀ ਆਰਤੀ ਚੰਦੇਲ ਵਲੋਂ ਰੈਲੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਕੂਲ ਵਿਦਿਆਰਥੀਆਂ ਵਲੋਂ ਕੋਰੀਓਗ੍ਰਾਫੀ, ਦੇਸ਼ ਭਗਤੀ ਗਾਣੇ ਤੇ ਨਾਟਕ ਨਾਲ ਪਿੰਡ ਵਾਸੀਆਂ ਨੂੰ ਦੇਸ਼ ਪ੍ਰੇਮ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਮੌਕੇ ਮਾਸਟਰ ਅਸ਼ਵਨੀ ਕੁਮਾਰ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਮੈਡਮ ਕਿਰਨ, ਗੁਰਪ੍ਰੀਤ ਕੌਰ, ਸੁਮਨ ਦੇਵੀ, ਮਮਤਾ ਰਾਣੀ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।