
ਮੰਤਰੀ ਲਾਲ ਜੀਤ ਭੁੱਲਰ ਵਲੋਂ ਰਾਮਗੜ੍ਹੀਆ ਬਿਰਾਦਰੀ ਬਾਰੇ ਕੀਤੀ ਟਿਪਣੀ ਦੀ ਨਿਖੇਧੀ
ਐਸ ਏ ਐਸ ਨਗਰ, 15 ਅਪ੍ਰੈਲ - ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸਮਾਗਮ ਕਮੇਟੀ (ਰਜ਼ਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਨੇ ਮੰਤਰੀ ਲਾਲ ਜੀਤ ਭੁੱਲਰ ਵਲੋਂ ਰਾਮਗੜ੍ਹੀਆਂ ਦੀ ਬੇਇਜਤੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਐਸ ਏ ਐਸ ਨਗਰ, 15 ਅਪ੍ਰੈਲ - ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸਮਾਗਮ ਕਮੇਟੀ (ਰਜ਼ਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਨੇ ਮੰਤਰੀ ਲਾਲ ਜੀਤ ਭੁੱਲਰ ਵਲੋਂ ਰਾਮਗੜ੍ਹੀਆਂ ਦੀ ਬੇਇਜਤੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਕਮੇਟੀ ਦੇ ਪ੍ਰਧਾਨ ਸ ਜਸਵੰਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਇਸਦੇ ਨਾਲ ਹੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ ਇਸ ਵਿਅਕਤੀ ਨੂੰ ਵੋਟ ਨਾ ਪਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕਲਸੀ, ਕਰਮ ਸਿੰਘ ਬਬਰਾ, ਅਜੀਤ ਸਿੰਘ ਰਨੌਤਾ, ਡਾ ਸਤਵਿੰਦਰ ਸਿੰਘ ਭੰਮਰਾ, ਪਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ, ਨਰਿੰਦਰ ਸਿੰਘ ਸੰਧੂ, ਸੂਰਤ ਸਿੰਘ ਕਲਸੀ, ਨਿਰਮਲ ਸਿੰਘ ਸਭੱਰਵਾਲ, ਹਰਬਿੰਦਰ ਸਿੰਘ ਰਨੌਤਾ, ਸ ਗੁਰਚਰਨ ਸਿੰਘ ਨੰਨੜ੍ਹਾ ਅਤੇ ਹੋਰ ਪਤਵੰਤੇ ਹਾਜਰ ਸਨ।
