ਨਾਭਾ ਦੇ ਜ਼ਖ਼ਮੀਂ ਜਿਮ ਟ੍ਰੇਨਰ ਦੀ ਦਸ ਦਿਨ ਬਾਦ ਮੌਤ, ਚਾਰ ਵਿਰੁੱਧ ਕਤਲ ਦਾ ਕੇਸ ਦਰਜ
ਪਟਿਆਲਾ, 20 ਫਰਵਰੀ - ਨਾਭਾ ਦੀ ਜੈਮਲ ਕਲੋਨੀ ਦੇ ਰਹਿਣ ਵਾਲੇ ਜਿਮ ਟ੍ਰੇਨਰ ਹਰਪ੍ਰੀਤ ਸਿੰਘ (25), ਜਿਸਨੂੰ ਦਸ ਕੁ ਦਿਨ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀਂ ਕਰ ਦਿੱਤਾ ਗਿਆ ਸੀ, ਦੀ ਅੱਜ ਮੌਤ ਹੋ ਗਈ। ਉਸਦੇ ਚੰਗੇ ਸਰੀਰ ਤੋਂ ਈਰਖਾ ਕਰਕੇ ਉਸ ਦੇ ਜਿੰਮ 'ਚ ਆਏ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।

ਪੁਲੀਸ ਨੇ ਇਸ ਮਾਮਲੇ ਵਿੱਚ ਪਹਿਲਾਂ ਚਾਰ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ ਪਰ ਹੁਣ ਇਨ੍ਹਾਂ ਵਿੱਚ ਕਤਲ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਹਮਲੇ ਦੌਰਾਨ ਹਰਪ੍ਰੀਤ ਦੇ ਸਿਰ ਵਿੱਚ 42 ਟਾਂਕੇ ਲੱਗੇ ਸਨ। ਹਮਲੇ ਮਗਰੋਂ ਉਹ ਬੇਹੋਸ਼ ਚਲਿਆ ਆ ਰਿਹਾ ਸੀ। ਹਰਪ੍ਰੀਤ ਸਿੰਘ ਦੀ ਮਾਂ ਸੁਰਜੀਤ ਕੌਰ ਅਨੁਸਾਰ ਉਸ ਦਾ ਲੜਕਾ ਹਰਪ੍ਰੀਤ ਕਈ ਸਾਲਾਂ ਤੋਂ ਜਿੰਮ ਜਾਂਦਾ ਸੀ। ਇਸ ਕਾਰਨ ਉਸ ਦਾ ਸਰੀਰ ਕਾਫੀ ਠੀਕ ਹੋ ਗਿਆ ਸੀ। ਜਿੰਮ 'ਚ ਆਉਣ ਵਾਲੇ ਲੋਕ ਉਸ ਤੋਂ ਟ੍ਰੇਨਿੰਗ ਲੈਂਦੇ ਸਨ ਅਤੇ ਅਕਸਰ ਉਸ ਦੀ ਡਾਈਟ ਬਾਰੇ ਪੁੱਛਦੇ ਸਨ। ਮੁਲਜ਼ਮ ਬਲਵਿੰਦਰ ਸਿੰਘ ਵੀ ਇਸੇ ਜਿੰਮ ਵਿੱਚ ਆਉਂਦਾ ਜਾਂਦਾ ਸੀ। ਹਰਪ੍ਰੀਤ ਦੀ ਸਿਹਤ ਦੇਖ ਕੇ ਉਸ ਨੂੰ ਈਰਖਾ ਹੋਣ ਲੱਗੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 10 ਫਰਵਰੀ ਨੂੰ ਹਰਪ੍ਰੀਤ ’ਤੇ ਹਮਲਾ ਕਰ ਦਿੱਤਾ। ਮੁਲਜ਼ਮ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲਕੇ ਜਾਨੋਂ ਮਾਰਨ ਦੀ ਨੀਅਤ ਨਾਲ ਹਰਪ੍ਰੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਉਸ ਦਾ ਆਈਫੋਨ ਵੀ ਖੋਹ ਲਿਆ। ਥਾਣਾ ਕੋਤਵਾਲੀ ਨਾਭਾ ਵਿਖੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।