ਪਦਮ ਭੂਸ਼ਣ ਇੰਜੀ: ਜਸਪਾਲ ਭੱਟੀ ਕਲਚਰਲ ਈਵਨਿੰਗ ਕੱਲ੍ਹ 16 ਅਪ੍ਰੈਲ 2024 ਨੂੰ ਪੀ.ਈ.ਸੀ.
ਚੰਡੀਗੜ੍ਹ: 15 ਅਪ੍ਰੈਲ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੀ ਪੰਜਾਬ ਇੰਜਨੀਅਰਿੰਗ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ (ਪੇਕੋਸਾ) ਵਿਸ਼ਵ ਪ੍ਰਸਿੱਧ ਪਦਮ ਭੂਸ਼ਣ ਐਵਾਰਡੀ, 1978 ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਬੈਚ ਦੇ ਸਾਬਕਾ ਵਿਦਿਆਰਥੀ, ਮਹਾਨ ਇੰਜੀਨਿਅਰ ਸ਼੍ਰੀ ਜਸਪਾਲ ਭੱਟੀ ਜੀ ਦੀ ਯਾਦ ਵਿਚ, ਉਹਨਾਂ ਦੀ ਜੀਵਨ ਪ੍ਰਾਪਤੀਆਂ ਨੂੰ ਯਾਦ ਕਰਨ, ਸਨਮਾਨ ਕਰਨ ਅਤੇ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਸਾਲਾਨਾ ਸਮਾਗਮ ਦਾ ਆਯੋਜਨ 16 ਅਪ੍ਰੈਲ, 2024 ਮੰਗਲਵਾਰ ਸ਼ਾਮ 5 ਵਜੇ ਪੀਈਸੀ ਆਡੀਟੋਰੀਅਮ ਵਿਖੇ ਕਰ ਰਹੀ ਹੈ।

ਪੀ.ਈ.ਸੀ. ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਇਸ ਸੱਭਿਆਚਾਰਕ ਸ਼ਾਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਇੰਜੀਨਿਅਰ ਜਸਪਾਲ ਭੱਟੀ ਜੀ ਦੀ ਪਤਨੀ ਸ੍ਰੀਮਤੀ ਸਵਿਤਾ ਭੱਟੀ ਜੀ ਵੀ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਸੱਭਿਆਚਾਰਕ ਸ਼ਾਮ ਨੂੰ ਇੰਜੀਨਿਅਰ ਟੀਕਮ ਚੰਦਰ ਬਾਲੀ (ਪ੍ਰਧਾਨ, ਪੇਕੋਸਾ) ਅਤੇ ਇੰਜੀਨਿਅਰ ਐੱਚ.ਐੱਸ. ਓਬਰਾਏ (ਜਨਰਲ ਸੈਕ., ਪੇਕੋਸਾ) ਦੇ ਨਾਲ ਹੀ ਇੰਜੀਨਿਅਰ ਅਸ਼ੋਕ ਪਰਾਸ਼ਰ, ਇੰਜੀਨਿਅਰ ਅਸ਼ੋਕ ਬਾਂਸਲ ਅਤੇ ਕਰਨਲ ਪੀ.ਡੀ.ਐਸ. ਸੰਧੂ ਦੁਆਰਾ ਆਯੋਜਿਤ ਕੀਤਾ ਗਿਆ ਹੈ। ਇਹ ਸ਼ਾਮ ਕਵਾਲੀ ਅਤੇ ਸਕਿੱਟ ਪ੍ਰਦਰਸ਼ਨ, ਭੰਗੜਾ ਡਾਂਸ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਭਰਪੂਰ ਹੋਵੇਗੀ ਅਤੇ ਇਸਦੇ ਨਾਲ ਹੀ ਇੰਜੀਨਿਅਰ ਜਸਪਾਲ ਭੱਟੀ ਦੇ ਜੀਵਨ ਦੇ ਅਹਿਮ ਕਿੱਸਿਆਂ ਨੂੰ ਵੀ ਸਾਂਝਾ ਕੀਤਾ ਜਾਵੇਗਏ। ਇਸ ਦੇ ਨਾਲ ਹੀ ਸੰਸਥਾ ਦੇ ਵੱਖ-ਵੱਖ ਕੋਰਸਾਂ ਦੇ 44 ਵਿਦਿਆਰਥੀਆਂ ਨੂੰ ਪੇਕੋਸਾ ਵੱਲੋਂ ਵੱਖ-ਵੱਖ ਵਜ਼ੀਫ਼ਿਆਂ ਤਹਿਤ ਸਨਮਾਨਿਤ ਵੀ ਕੀਤਾ ਜਾਵੇਗਾ।
ਕੁੱਲ ਮਿਲਾ ਕੇ ਇਹ ਸਮਾਗਮ ਇੰਜੀਨਿਅਰ ਜਸਪਾਲ ਭੱਟੀ ਕਲਚਰਲ ਈਵਨਿੰਗ ਵਿੱਚ ਉਨ੍ਹਾਂ ਦੇ ਦੋਸਤ, ਹੋਰ ਸਾਬਕਾ ਵਿਦਿਆਰਥੀ ਅਤੇ ਮੌਜੂਦਾ ਵਿਦਿਆਰਥੀ ਸ਼ਾਮਲ ਹੋਣਗੇ।