ਪਿੰਡਾਂ ਵਿਚ ਗੁਰਮਤਿ ਕੈਂਪ ਲਗਾਏ ਜਾਣਗੇ

ਨਵਾਂਸ਼ਹਿਰ - ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ( ਨਵਾਂਸ਼ਹਿਰ ) ਦੀ ਪ੍ਰਬੰਧਕ ਕਮੇਟੀ ਦੀ ਮਹੀਨਾਵਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਗੁਰਮਤਿ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਸਮਾਜਿਕ ਨੈਤਿਕ ਕਦਰਾਂ ਕੀਮਤਾਂ, ਵਹਿਮਾ -ਭਰਮਾ, ਇਤਿਹਾਸ, ਗੁਰਬਾਣੀ ਅਤੇ ਹੋਰ ਨਰੋਏ ਸਮਾਜ ਦੀ ਸਿਰਜਣਾ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਫਰੀ ਲਟਰੇਚਰ ਵੀ ਵੰਡਿਆ ਜਾਵੇਗਾ।

ਨਵਾਂਸ਼ਹਿਰ - ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ( ਨਵਾਂਸ਼ਹਿਰ ) ਦੀ ਪ੍ਰਬੰਧਕ ਕਮੇਟੀ ਦੀ ਮਹੀਨਾਵਾਰੀ ਮੀਟਿੰਗ  ਕੀਤੀ ਗਈ ਜਿਸ ਵਿੱਚ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਗੁਰਮਤਿ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। 
ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਸਮਾਜਿਕ ਨੈਤਿਕ ਕਦਰਾਂ  ਕੀਮਤਾਂ,  ਵਹਿਮਾ -ਭਰਮਾ, ਇਤਿਹਾਸ, ਗੁਰਬਾਣੀ ਅਤੇ ਹੋਰ ਨਰੋਏ ਸਮਾਜ ਦੀ ਸਿਰਜਣਾ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਫਰੀ ਲਟਰੇਚਰ ਵੀ ਵੰਡਿਆ ਜਾਵੇਗਾ। 
ਕੈਂਪ ਦੇ ਹਰ ਆਖ਼ਰੀ ਦਿੱਨ ਵਿਦਿਆਰਥੀਆਂ ਦਾ ਇੱਕ ਪੇਪਰ ਲਿਆ ਜਾਵੇਗਾ ਜਿਹੜੇ ਵਿਦਿਆਰਥੀ ਚੰਗੇ ਨੰਬਰ ਲੈਣਗੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਕੈਂਪ ਮਈ ਅਤੇ ਜੂਨ ਦੋ ਮਹੀਨੇ ਚੱਲਣਗੇ। ਇੱਕ ਕੈਂਪ ਪੰਜ ਦਿੱਨ ਦਾ ਹੋਵੇਗਾ ।ਕੈਂਪਾਂ ਦੀ ਸੇਵਾ ਦਾ ਪ੍ਰਬੰਧ ਕਰਨ ਲਈ ਪ੍ਰਚਾਰਕ ਸਿਮਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਦੀ ਡਿਊਟੀ ਲਗਾਈ ਗਈ ਹੈ। ਇਸ ਮੀਟਿੰਗ ਵਿੱਚ ਭਾਈ ਜਰਨੈਲ ਸਿੰਘ ਨਵਾਂਸ਼ਹਿਰ, ਸ: ਗੁਰਮੀਤ ਸਿੰਘ ਤੇ ਹਰਮੀਤ ਸਿੰਘ ਗੁਜਰ ਪੁਰ ਅਤੇ ਸ: ਗੁਰਨੇਕ ਸਿੰਘ ਚੂਹੜ ਪੁਰ ਹਾਜ਼ਰ ਸਨ।