
ਵਰਲਡ ਬਾਈ ਸਾਇਕਲ ਡੇ ਮੌਕੇ ਹੁਸ਼ਿਆਰਪੁਰ ਸਾਇਕਲਿਸਟਸ ਨੇ ਸ਼ਹਿਰ ਚ ਕੱਢੀ ਸਾਇਕਲ ਰੈਲੀ।
ਹੁਸ਼ਿਆਰਪੁਰ- ਸਾਇਕਲਿੰਗ ਪ੍ਰਤੀ ਉਤਸ਼ਾਹਿਤ ਕਰਨ ਲਈ 3 ਜੂਨ ਨੂੰ ਦੁਨੀਆ ਭਰ ਚ ਵਰਲਰਡ ਬਾਇਸਾਇਕਲ ਡੇ ਮਨਾਇਆ ਜਾਂਦਾ ਹੈ , ਤਾ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਤੇ ਸਰੀਰਕ ਤੰਦਰੁਸਤੀ ਲਈ ਸਾਇਕਲਿੰਗ ਕੀਤੀ ਜਾਵੇ।
ਹੁਸ਼ਿਆਰਪੁਰ- ਸਾਇਕਲਿੰਗ ਪ੍ਰਤੀ ਉਤਸ਼ਾਹਿਤ ਕਰਨ ਲਈ 3 ਜੂਨ ਨੂੰ ਦੁਨੀਆ ਭਰ ਚ ਵਰਲਰਡ ਬਾਇਸਾਇਕਲ ਡੇ ਮਨਾਇਆ ਜਾਂਦਾ ਹੈ , ਤਾ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਤੇ ਸਰੀਰਕ ਤੰਦਰੁਸਤੀ ਲਈ ਸਾਇਕਲਿੰਗ ਕੀਤੀ ਜਾਵੇ।
ਹੁਸ਼ਿਆਰਪੁਰ ਸਾਇਕਲਿਸਟ ਵਲੋਂ ਵੀ ਅੱਜ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੀ ਅਗਵਾਈ ਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸ਼ਹਿਰ ਚ ਸਾਇਕਲ ਚਲਾਓ ਰੋਗ ਭਜਾਓ, ਸਾਇਕਲ ਚਲਾਓ ਪ੍ਰਦੂਸ਼ਣ ਹਟਾਓ ਦਾ ਸੰਦੇਸ਼ ਦੇਦੀਂ ਸਾਇਕਲ ਰੈਲੀ ਕੱਢੀ ਗਈ । ਜੇਸ ਬੱਚਿਆਂ ਨੌਜਵਾਨਾਂ ਨੇ ਭਾਰੀ ਗਿਣਤੀ ਚ ਭਾਗ ਲਿਆ।
ਏਸ ਸਮੇ ਚੌਹਾਨ ਨੇ ਸੰਬੋਧਨ ਕਰਦਿਆ ਡਰੱਗ ਦੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕੀਤੀ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਰੋਜਾਂਨਾ ਇੱਕ ਘੰਟਾ ਸਮਾਂ ਕੱਢ ਕੇ ਸਾਇਕਲਿੰਗ ਕਰਨ ਲਈ ਕਿਹਾ। ਉਨਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਿਦੇਸ਼ੀ ਤਰਜ ਤੇ ਹਾਈਵੇਅ ਤੇ ਸਾਇਕਲ ਲਈ ਵੱਖਰੀ ਲੇਨ ਬਣਾਉਣ ਦੀ ਅਪੀਲ ਵੀ ਕੀਤੀ । ਏਸ ਸਮੇਂ ਸਾਇਕਲਿਸਟ ਮੁਨੀਰ ਨਜਰ ਤੇ ਦੌੜਾਕ ਯੋਗੇਸ਼ ਚੰਦਰ ਨੇ ਬਲਰਾਜ ਚੌਹਾਨ ਵਲੋਂ ਸਾਇਕਲਿੰਗ ਪ੍ਰਤੀ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਏਹ ਨੌਦਵਾਨਾਂ ਲਈ ਪ੍ਰੇਰਨਾ ਸਰੋਤ ਹਨ।
ਏਸ ਰੈਲੀ ਚ ਰਮਨ ਵਰਮਾ, ਹਰਪ੍ਰੀਤ ਬੱਗਾ, ਵਿਸ਼ਾਲ ਪ੍ਰਾਸ਼ਰ, ਗੁਰਜੀਤ ਸਿੰਘ ਵਧਾਵਨ, ਡਾ, ਸੰਜੈ ਅਨੰਦ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਧੈਰਿਆ ਪੁਰੀ, ਭਵੇਸ਼ ਕੁਮਾਰ, ਅਧਿਆਪਕ ਰਾਜੀਵ ਜੈਨ , ਪੰਕਜ ਨੰਦਾ, ਸੁਖਰਾਜ ਸਿੰਘ ਚੌਹਾਨ, ਕਮਲੇਸ਼ ਕੁਮਾਰ, ਰਾਜੂ ਸਿੰਘ, ਕੁਲਜੀਤ ਧਾਮੀ, ਸੰਜੀਵ ਕੁਮਾਰ, ਰਣਜੀਤ, ਡਾ. ਸੁਰਿੰਦਰ ਕੁਮਾਰ, ਪ੍ਰੇਮ ਨਾਥ ਆਦਿ ਨੇ ਭਾਗ ਲਿਆ।
