ਟੁੱਟੀ ਹੋਈ ਸਲੈਬ ਕਾਰਨ ਆਮ ਲੋਕ ਨਿੱਤ ਦਿਹਾੜੇ ਹੋ ਰਹੇ ਖੱਜਲ ਖੁਆਰ, ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕੰਨ ਤੇ ਨਹੀਂ ਸਰਕ ਰਹੀਂ ਜੰੂਅ
ਗੜ੍ਹਸ਼ੰਕਰ, 12 ਅਕਤੂਬਰ - ਇਥੋਂ ਦੇ ਬੰਗਾ ਰੋਡ ਤੇ ਪੁਰਾਣੀ ਚੁੰਗੀ ਨਜ਼ਦੀਕ ਪਿਛਲੇ ਕਾਫੀ ਸਮੇਂ ਤੋਂ ਨਾਲੇ ਓਪਰ ਟੁੱਟੀ ਹੋਈ ਇੱਕ ਸਲੈਬ ਕਾਰਨ ਆਮ ਲੋਕਾਂ ਨੂੰ ਨਿੱਤ ਦਿਹਾੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੜ੍ਹਸ਼ੰਕਰ, 12 ਅਕਤੂਬਰ - ਇਥੋਂ ਦੇ ਬੰਗਾ ਰੋਡ ਤੇ ਪੁਰਾਣੀ ਚੁੰਗੀ ਨਜ਼ਦੀਕ ਪਿਛਲੇ ਕਾਫੀ ਸਮੇਂ ਤੋਂ ਨਾਲੇ ਓਪਰ ਟੁੱਟੀ ਹੋਈ ਇੱਕ ਸਲੈਬ ਕਾਰਨ ਆਮ ਲੋਕਾਂ ਨੂੰ ਨਿੱਤ ਦਿਹਾੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਨਿਵਾਸੀ ਸੰਦੀਪ ਨੇ ਦੱਸਿਆ ਕਿ ਟੁੱਟੀ ਹੋਈ ਪੁਲੀ ਕਾਰਨ ਇੱਥੇ ਟਰੈਫਿਕ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ।ਉਹਨਾਂ ਦੱਸਿਆ ਕਿ ਵੱਖ ਵੱਖ ਜਿੰਮੇਵਾਰ ਵਿਅਕਤੀਆਂ ਨੂੰ ਦੱਸਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ।ਉਹਨਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੰਵੇਦਨਸ਼ੀਲ ਮੁੱਦੇ ਵੱਲ ਗੌਰ ਕੀਤਾ ਜਾਵੇ ਅਤੇ ਲੋਕ ਸਮੱਸਿਆ ਨੂੰ ਦੇਖਦੇ ਹੋਏ ਪਹਿਲ ਦੇ ਆਧਾਰ ਤੇ ਇੱਥੇ ਲੜੀਦੇ ਸੁਧਾਰ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
