ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਤੇ ਰੈਲੀ ਹੋਵੇਗੀ

ਨਵਾਂਸ਼ਹਿਰ - ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਇੱਕ ਵਿਸ਼ਾਲ ਰੈਲੀ ਆਯੋਜਿਤ ਕੀਤੀ ਜਾਵੇਗੀ। ਜਿਸਦੀ ਅਗਵਾਈ ਡਾਕਟਰ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਅਤੇ ਜਸਵੀਰ ਸਿੰਘ ਗੜ੍ਹੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਨੇ ਦੱਸਿਆ ਕਿ ਇਹ ਰੈਲੀ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਬਹੁਜਨ ਸਮਾਜ ਪਾਰਟੀ ਦੇ ਦਫ਼ਤਰ ਤੋਂ  14 ਅਪ੍ਰੈਲ ਸਵੇਰੇ 10 ਵਜੇ ਸ਼ੁਰੂ ਹੋਕੇ ਚੰਡੀਗੜ੍ਹ ਚੌਕ, ਨਹਿਰੂ ਗੇਟ, ਰੇਲਵੇ ਰੋਡ, ਗੁਰੂ ਰਵਿਦਾਸ ਨਗਰ, ਭਗਵਾਨ ਵਾਲਮੀਕਿ ਨਗਰ, ਬੱਕਰਖਾਨਾ ਰੋਡ ਤੇ ਬੰਗਾ ਰੋਡ ਤੋਂ ਹੁੰਦਿਆਂ ਡਾਕਟਰ ਅੰਬੇਡਕਰ ਚੌਕ ਚ ਸਥਿਤ ਡਾਕਟਰ ਅੰਬੇਡਕਰ ਜੀ ਦੇ  ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਲੱਡੂ ਵੰਡਦਿਆਂ ਸਮਾਪਤ ਹੋਵੇਗੀ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਰੈਲੀ ਵਿੱਚ ਪਹੁੰਚਣ ਲਈ ਅਪੀਲ ਕੀਤੀ ਹੈ ਨੌਜਵਾਨ ਮੋਟਰਸਾਈਕਲ ਗੱਡੀਆਂ ਰਾਹੀਂ ਇਸ ਰੈਲੀ ਦੀ ਸ਼ਾਨ ਨੂੰ ਵਧਾਉਣਗੇ।