ਪਟਿਆਲਾ ਜੇਲ੍ਹ ਦੇ ਕੈਦੀਆਂ ਤੋਂ 9 ਮੋਬਾਈਲ ਫੋਨ ਬ੍ਰਾਮਦ, ਮਾਮਲੇ ਦਰਜ
ਪਟਿਆਲਾ, 15 ਜੂਨ - ਕੇਂਦਰੀ ਜੇਲ੍ਹ ਪਟਿਆਲਾ ਦੇ ਕੈਦੀ ਤੇ ਹਵਾਲਾਤੀਆਂ ਦੇ ਹੌਸਲੇ ਹੁਣ ਏਨੇ "ਬੁਲੰਦ" ਹੋ ਗਏ ਹਨ ਕਿ ਉਹ ਖੁੱਲ੍ਹੇਆਮ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਕੋਲੋਂ 9 ਮੋਬਾਈਲ ਬਰਾਮਦ ਹੋਏ ਹਨ। ਮੋਬਾਈਲ ਬਰਾਮਦ ਹੋਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਜਿਸ ਤੋਂ ਤ੍ਰਿਪੜੀ ਪੁਲੀਸ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਕਰੇਗੀ। ਬਰਾਮਦ ਕੀਤੇ ਗਏ ਮੋਬਾਈਲਾਂ ਵਿੱਚ ਸਮਾਰਟਫ਼ੋਨ, ਚੀਨੀ ਮੋਬਾਈਲ ਅਤੇ ਦੋ ਸਿਮ ਕਾਰਡ ਸ਼ਾਮਲ ਹਨ।

ਤ੍ਰਿਪੜੀ ਪੁਲੀਸ ਨੇ ਇਹ ਐਫਆਈਆਰ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਦੇ ਬਿਆਨ ’ਤੇ ਦਰਜ ਕੀਤੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ 9 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਕੈਦੀ ਰੋਹਿਤ ਕੁਮਾਰ ਧਮੋਲੀ ਰਾਜਪੁਰਾ ਕੋਲੋਂ ਦੋ ਫ਼ੋਨ ਅਤੇ ਇੱਕ ਸਿਮ ਕਾਰਡ ਮਿਲਿਆ ਹੈ। ਕੈਦੀ ਲਵਦੀਪ ਸਿੰਘ ਗੁਰੂ ਨਾਨਕ ਨਗਰ, ਲੁਧਿਆਣਾ ਤੋਂ ਦੋ ਮੋਬਾਈਲ ਫ਼ੋਨ ਅਤੇ ਇੱਕ ਸਿਮ ਕਾਰਡ ਬਰਾਮਦ ਹੋਇਆ ਹੈ। ਕੈਦੀ ਗੁਰਬੀਰ ਸਿੰਘ ਲੁਧਿਆਣਾ, ਕੈਦੀ ਸੰਜੀਵ ਕੁਮਾਰ ਵਾਸੀ ਪਿੰਡ ਨਵਾਂਸ਼ਹਿਰ ਤੋਂ ਚੀਨੀ ਫੋਨ ਮਿਲਿਆ ਹੈ।
ਜੇਲ੍ਹ ਸਟਾਫ਼ ਨੇ ਅੰਡਰ ਟਰਾਇਲ ਰਾਬਰਟ ਪਿੰਡ ਅਜਰੌਰ ਪਟਿਆਲਾ ਤੋਂ ਇੱਕ ਫੋਨ, ਅੰਡਰ ਟਰਾਇਲ ਗੁਰਤੇਜ ਸਿੰਘ ਪਿੰਡ ਸੈਫਦੀਪੁਰ, ਪਟਿਆਲਾ ਤੋਂ ਇੱਕ ਚੀਨੀ ਫ਼ੋਨ ਅਤੇ ਇੰਦਰ ਸੰਜੇ ਕਲੋਨੀ, ਪਟਿਆਲਾ ਤੋਂ ਇੱਕ ਚੀਨੀ ਫ਼ੋਨ ਜ਼ਬਤ ਕਰਕੇ ਐਫਆਈਆਰ ਦਰਜ ਕੀਤੀ ਹੈ। ਥਾਣਾ ਤ੍ਰਿਪੜੀ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਪੱਤਰ ਦੇ ਆਧਾਰ ’ਤੇ ਐਫ ਆਈ ਆਰ ਦਰਜ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਕੋਲ ਕਿਵੇਂ ਅਤੇ ਕਿਸਨੇ ਮੋਬਾਈਲ ਫੋਨ ਪਹੁੰਚਾਏ।