ਮਾਨਵੀ ਦੀ ਮੌਤ ਦਾ ਮਾਮਲਾ : ਕੇਕ 30-40 ਦਿਨ ਪੁਰਾਣਾ ਵੇਚਿਆ ਜਾਂਦਾ ਸੀ !

ਪਟਿਆਲਾ, 2 ਅਪ੍ਰੈਲ - 24 ਮਾਰਚ ਨੂੰ ਖਰਾਬ ਕੇਕ ਖਾਣ ਨਾਲ ਅਮਨ ਨਗਰ ਦੀ 10 ਸਾਲਾ ਮਾਨਵੀ ਦੀ ਮੌਤ ਬਾਰੇ ਕੀਤੀ ਜਾ ਰਹੀ ਜਾਂਚ ਵਿੱਚ ਹੈਰਾਨੀਜਨਕ ਇੰਕਸ਼ਾਫ ਹੋਇਆ ਹੈ।

ਪਟਿਆਲਾ, 2 ਅਪ੍ਰੈਲ - 24 ਮਾਰਚ ਨੂੰ ਖਰਾਬ ਕੇਕ ਖਾਣ ਨਾਲ ਅਮਨ ਨਗਰ ਦੀ 10 ਸਾਲਾ ਮਾਨਵੀ ਦੀ ਮੌਤ ਬਾਰੇ ਕੀਤੀ ਜਾ ਰਹੀ ਜਾਂਚ ਵਿੱਚ ਹੈਰਾਨੀਜਨਕ ਇੰਕਸ਼ਾਫ ਹੋਇਆ ਹੈ।
ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੈਨੇਜਰ ਰਣਜੀਤ ਸਿੰਘ ਤੋਂ ਇਲਾਵਾ ਪਵਨ ਕੁਮਾਰ ਤੇ ਵਿਜੇ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਕੇਕ 30- 40 ਦਿਨ ਪਹਿਲਾਂ ਤਿਆਰ ਕਰਕੇ ਰੱਖਿਆ ਜਾਂਦਾ ਸੀ ਤੇ ਜਦੋਂ ਆਨਲਾਈਨ ਆਰਡਰ ਮਿਲਦਾ ਸੀ ਤਾਂ ਉਹ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸਨ। ਇੰਨਾ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਕਿ ਕੇਕ ਚੰਗਾ ਹੈ ਜਾਂ ਮਾੜਾ ਅਤੇ ਇਸ ਵਿਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ। ਅਨਾਜ ਮੰਡੀ ਥਾਣੇ ਦੇ ਐਸ.ਐਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਚੌਥੇ ਦੋਸ਼ੀ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕੇਕ ਦਾ ਸੈਂਪਲ ਜਾਂਚ ਲਈ ਲੈਬ 'ਚ ਭੇਜਿਆ ਗਿਆ ਹੈ ਜਿਸਦੀ ਦੋ ਦਿਨਾਂ ਵਿੱਚ ਰਿਪੋਰਟ ਮਿਲਣ ਦੀ ਉਮੀਦ ਹੈ। ਇਸੇ ਸਮੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮ੍ਰਿਤਕਾ ਮਾਨਵੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।