ਯੂਨਾਈਟਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਨਾਲ ਪਿੰਡ ਕੱਟ,ਚ ਅੱਖਾਂ ਦਾ ਮੁਫਤ ਕੈਂਪ ਲਗਾਇਆ

ਨਵਾਂਸ਼ਹਿਰ - ਸਮਾਜ ਸੇਵੀ ਸੰਸਥਾ ਯੂਨਾਈਟਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਨਾਲ ਜਥੇਦਾਰ ਰਘਵੀਰ ਸਿੰਘ ਖੜੋਦ ਦੀ ਯਾਦ ਵਿੱਚ ਉੱਗੇ ਸਮਾਜ ਸੇਵਕ ਬੂਟਾ ਸਿੰਘ ਖੜੋਦ ਵੱਲੋਂ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਚੈੱਕ ਅਪ ਕੈਂਪ ਗੁਰਦੁਆਰਾ ਸਿੰਘ ਸਭਾ ਪਿੰਡ ਕੱਟ ਵਿਖੇ ਲਗਾਇਆ ਗਿਆ। ਉਕਤ ਕੈਂਪ ਦਾ ਉਦਘਾਟਨ ਸਰਦਾਰ ਬੂਟਾ ਸਿੰਘ ਖੜੋਦ ਯੂਐਸਏ ਦੇ ਪਰਿਵਾਰ ਅਤੇ ਇਮਾਨ ਸਿੰਘ ਮਾਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।

ਨਵਾਂਸ਼ਹਿਰ - ਸਮਾਜ ਸੇਵੀ ਸੰਸਥਾ ਯੂਨਾਈਟਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਨਾਲ ਜਥੇਦਾਰ ਰਘਵੀਰ ਸਿੰਘ ਖੜੋਦ ਦੀ ਯਾਦ ਵਿੱਚ ਉੱਗੇ ਸਮਾਜ ਸੇਵਕ ਬੂਟਾ ਸਿੰਘ ਖੜੋਦ ਵੱਲੋਂ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਚੈੱਕ ਅਪ ਕੈਂਪ ਗੁਰਦੁਆਰਾ ਸਿੰਘ ਸਭਾ ਪਿੰਡ ਕੱਟ ਵਿਖੇ ਲਗਾਇਆ ਗਿਆ। ਉਕਤ ਕੈਂਪ ਦਾ ਉਦਘਾਟਨ ਸਰਦਾਰ ਬੂਟਾ ਸਿੰਘ ਖੜੋਦ ਯੂਐਸਏ ਦੇ ਪਰਿਵਾਰ ਅਤੇ ਇਮਾਨ ਸਿੰਘ ਮਾਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਕੈਂਪ ਦੌਰਾਨ ਸੁਪਰ ਆਈ ਕੇਅਰ ਹਸਪਤਾਲ ਦੀ ਟੀਮ ਵੱਲੋਂ 780 ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਮਰੀਜ਼ਾਂ ਨੂੰ ਮੁਫਤ ਦਵਾਈਆਂ, ਐਨਕਾਂ ਅਤੇ ਜਰੂਰਤਮੰਦਾਂ ਦੇ ਲੈਂਜ ਪਾਉਣ ਲਈ ਪਰਚੀਆਂ ਦਿੱਤੀਆਂ ਗਈਆਂ, ਜਿਨਾਂ ਦੇ ਅਪਰੇਸ਼ਨ ਜਲੰਧਰ ਵਿਖੇ ਕਰਵਾਏ ਜਾਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ। ਇਸ ਮੌਕੇ ਇਮਾਨ ਸਿੰਘ ਮਾਨ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੁਸ਼ਲਪਾਲ ਸਿੰਘ ਮਾਨ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬੀਬੀ ਪਰਮਿੰਦਰ ਕੌਰ, ਬੀਬੀ ਸਿਮਰਜੀਤ ਕੌਰ ਯੂਐਸਏ, ਇਵਨੀਤ ਸਿੰਘ ਖੜੌਦ ਯੂਐਸਏ, ਜਥੇਦਾਰ ਜੋਗਾ ਸਿੰਘ ਖੜੌਦ, ਜਸਵੀਰ ਸਿੰਘ ਨਾਗਰਾ ਬਹਿਰਾਮ, ਸਰਪੰਚ ਬੀਬੀ ਸੁਨੀਤਾ ਰਾਣੀ, ਪਰਮਜੀਤ ਸਿੰਘ, ਹਰਭਜਨ ਸਿੰਘ, ਸੁਰਿੰਦਰ ਸਿੰਘ, ਮੇਜਰ ਸਿੰਘ, ਮਲਕੀਤ ਚੰਦ, ਤੀਰਥ ਸਿੰਘ ਖੜੌਦ, ਜਗਦੀਪ ਪੰਚ, ਗੁਰਦੀਪ ਸਿੰਘ, ਸਾਬਕਾ ਪੰਚ ਅਮਰੀਕ ਸਿੰਘ, ਬੀਬੀ ਕੁਲਵਿੰਦਰ ਕੌਰ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ , ਬੀਬੀ ਪਰਮਿੰਦਰ ਕੌਰ ਗੋਸਲ, ਜਸਕਰਨ ਸਿੰਘ, ਭਗਤ ਸਿੰਘ ਕਰੀਹਾ, ਪ੍ਰੀਤਮ ਸਿੰਘ, ਸੰਦੀਪ ਸਿੰਘ, ਨੰਬਰਦਾਰ ਮੋਹਨ ਲਾਲ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਅਵਤਾਰ ਸਿੰਘ, ਸਤਨਾਮ ਸਿੰਘ, ਬੁੱਧ ਸਿੰਘ ਆਦਿ ਹਾਜਰ ਸਨ।