ਸ਼੍ਰੀ ਆਨੰਦਪੁਰ ਸਾਹਿਬ ਮਾਰਗ ਦਾ ਸੰਤਾ ਸਤਨਾਮ ਸਿੰਘ ਜੀ ਵਲੋਂ ਮੁਰੰਮਤ ਦਾ ਕਾਰਜ ਸਲਾਘਾਯੋਗ ਉਪਰਾਲਾ - ਦਲਜੀਤ ਸਿੰਘ ਬੈਂਸ
ਸੜੋਆ - ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਾਇਆ ਪੋਜੇਵਾਲ ਸਰਾਂ ਜਾਣ ਵਾਲਾ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਜੋ ਪਿਛਲੇ ਕਾਫੀ ਅਰਸੇ ਤੋਂ ਭਾਰੀ ਵਾਹਨਾਂ ਦੇ ਲੰਘਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਗਈ ਸੀ, ਨੂੰ ਮੁਰੰਮਤ ਕਰਕੇ ਨਵਾਂ ਰੂਪ ਦੇਣ ਲਈ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਹ ਵਿਚਾਰ ਪ੍ਰਗਟ ਕਰਦਿਆਂ ਸਮਾਜ ਸੇਵੀ ਤੇ ਕਿਸਾਨ ਆਗੂ ਸਰਦਾਰ ਦਲਜੀਤ ਸਿੰਘ ਬੈਂਸ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਜਿਥੇ ਸਿੱਖ ਕੌਮ ਨੂੰ ਉਹਨਾਂ ਦੇ ਪਵਿੱਤਰ ਤਖਤ ਨਾਲ ਜੋੜਦਾ ਹੈ ਉਥੇ ਹੀ ਇਹ ਮਾਰਗ ਹਿੰਦੂਆਂ ਦੇ ਪਵਿੱਤਰ ਅਸਥਾਨ ਸ਼੍ਰੀ ਨੈਣਾ ਦੇਵੀ ਦੇ ਮੰਦਰ ਨੂੰ ਵੀ ਜਾਂਦਾ ਹੈ। ਜਿਸ ਨੂੰ ਅੱਜ ਤੱਕ ਸਾਰੀਆਂ ਸਰਕਾਰਾਂ ਵਲੋਂ ਅਣਦੇਖਿਆ ਕੀਤਾ ਹੋਇਆ ਸੀ। ਇਸ ਮਾਰਗ ਤੇ ਸੰਗਤਾ ਧਾਲ ਜਾਨਲੇਵਾ ਹਾਦਸੇ ਵੀ ਹੋਏ ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਸੜਕ ਸੰਗਤਾ ਲਈ ਜਾਨ ਦਾ ਖੋਅ ਬਣ ਗਈ ਸੀ। ਜਿਸ ਨੂੰ ਮੁੱਖ ਰੱਖਦਿਆਂ ਸੰਤ ਬਾਬਾ ਸਤਨਾਮ ਸਿੰਘ ਜੀ ਕਿਲਾ ਆਨੰਦਗੜ੍ਹ ਕਾਰ ਸੇਵਾ ਵਾਲਿਆਂ ਨੇ ਸੜਕ ਨੂੰ ਬਣਾਉਣ ਅਤੇ ਉਸ ਨੂੰ ਚਾਰ ਮਾਰਗ ਦਾ ਰੂਪ ਦੇਣ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ। ਹੁਣ ਸੰਤਾਂ ਦੇ ਨਾਲ ਸੰਗਤਾਂ ਵੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਗਈਆਂ ਹਨ, ਜੋ ਇਸ ਕੰਮ ਨੂੰ ਪੂਰਾ ਕਰਵਾਉਣ ਲਈ ਦ੍ਰਿੜ ਹਨ। ਸੰਗਤਾਂ ਵਲੋਂ ਮਾਇਆ ਸਮੇਤ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮਹਾਨ ਕਾਰਜ ਦੀ ਅੱਜ ਸਾਂਝਾ ਕਿਸਾਨ ਮਜਦੂਰ ਮੋਰਚਾ ਦੀ ਟੀਮ ਵਲੋਂ ਸਰਦਾਰ ਦਲਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਸੰਤ ਬਾਬਾ ਸਤਨਾਮ ਸਿੰਘ ਜੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਦਲਜੀਤ ਸਿੰਘ ਬੈਂਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕਾਰਜ ਨੂੰ ਸਫਲ ਕਰਨ ਲਈ ਵਧ ਤੋਂ ਵਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਸਮਾਜ ਸੇਵੀ ਦਲਜੀਤ ਸਿੰਘ ਬੈਂਸ, ਕਰਨ ਸਿੰਘ ਰਾਣਾ, ਹਰਪਾਲ ਸਿੰਘ ਮੱਕੋਵਾਲ, ਸਾਥੀ ਪਰਮਿੰਦਰ ਮੇਨਕਾ, ਸਰਪੰਚ ਪ੍ਰੇਮ ਸਿੰਘ ਮੁੱਤੋਂ ਮੰਡ, ਜਸਵੰਤ ਸਿੰਘ ਭੱਠਲ, ਪਰਮਜੀਤ ਸਿੰਘ ਬੱਬਰ, ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਬੌੜਾ ਅਤੇ ਹਰਦੀਪ ਸਿੰਘ ਗਹੂੰਣ ਵੀ ਹਾਜ਼ਰ ਸਨ।