
ਮਹਾਨ ਸਮਰਾਟ ਅਸ਼ੋਕ ਜੀ ਦਾ ਜਨਮ ਦਿਨ 4 ਨੂੰ ਬੁੱਧ ਵਿਹਾਰ ਸੂੰਡ ਵਿਖੇ ਮਨਾਇਆ ਜਾਵੇਗਾ - ਡਾ ਕਸ਼ਮੀਰ ਚੰਦ
ਨਵਾਂਸ਼ਹਿਰ - ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਡਾਕਟਰ ਅੰਬੇਡਕਰ ਬੁੱਧਇਸਟ ਰੀਸੋਰਸ ਸੈਂਟਰ ਸੂੰਢ ਦੇ ਸਹਿਯੋਗ ਨਾਲ ਬੋਧੀਸੱਤਵ ਮਹਾਨ ਅਸ਼ੋਕ ਜੀ ਦਾ ਜਨਮ ਦਿਨ 4 ਅਪ੍ਰੈਲ ਦਿਨ ਵੀਰਵਾਰ ਠੀਕ ਸਵੇਰੇ 11 ਵਜੇ ਤੋਂ 1 ਵਜੇ ਦੁਪਹਿਰ ਤੱਕ ਡਾ ਕਸ਼ਮੀਰ ਚੰਦ ਜੀ ਦੀ ਪ੍ਰਧਾਨਗੀ ਹੇਠ ਬੁੱਧ ਵਿਹਾਰ ਸੂੰਡ ਵਿਖੇ ਮਨਾਇਆ ਜਾ ਰਿਹਾ ਹੈ।
ਨਵਾਂਸ਼ਹਿਰ - ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਡਾਕਟਰ ਅੰਬੇਡਕਰ ਬੁੱਧਇਸਟ ਰੀਸੋਰਸ ਸੈਂਟਰ ਸੂੰਢ ਦੇ ਸਹਿਯੋਗ ਨਾਲ ਬੋਧੀਸੱਤਵ ਮਹਾਨ ਅਸ਼ੋਕ ਜੀ ਦਾ ਜਨਮ ਦਿਨ 4 ਅਪ੍ਰੈਲ ਦਿਨ ਵੀਰਵਾਰ ਠੀਕ ਸਵੇਰੇ 11 ਵਜੇ ਤੋਂ 1 ਵਜੇ ਦੁਪਹਿਰ ਤੱਕ ਡਾ ਕਸ਼ਮੀਰ ਚੰਦ ਜੀ ਦੀ ਪ੍ਰਧਾਨਗੀ ਹੇਠ ਬੁੱਧ ਵਿਹਾਰ ਸੂੰਡ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਕਸ਼ਮੀਰ ਚੰਦ ਪ੍ਰਧਾਨ ਟਰੱਸਟ ਬੰਗਾ ਅਤੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਟਰੱਸਟ ਬੁੱਧ ਵਿਹਾਰ ਸੂੰਢ ਨੇ ਸਾਂਝੇ ਤੌਰ ਤੇ ਪ੍ਰੈੱਸ ਨੂੰ ਦਸਿਆ ਕਿ ਭਾਰਤ ਦੇ ਇਤਿਹਾਸ ਵਿੱਚ ਸਮਰਾਟ ਅਸ਼ੋਕ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਬੋਧੀਸੱਤਵ ਮਹਾਨ ਸਮਰਾਟ ਅਸ਼ੋਕ ਨੇ ਆਪਣਾ ਸਾਰਾ ਜੀਵਨ ਮਾਨਵਤਾਵਾਦੀ ਬੁੱਧ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਿਤ ਕਰ ਦਿੱਤਾ ਸੀ। ਡਾਕਟਰ ਕਸ਼ਮੀਰ ਚੰਦ ਤੇ ਐਡਵੋਕੇਟ ਭੱਟੀ ਸਾਹਿਬ ਨੇ ਸਾਂਝੇ ਤੌਰ ਅਗੇ ਦਸਿਆ ਕਿ ਇਸ ਸਮਾਗਮ ਵਿੱਚ ਵਿਸ਼ੇਸ਼ ਬੁਲਾਰੇ ਪਹੁੰਚ ਰਹੇ ਹਨ।
