ਖਰੜ ਵਿਖੇ ਸ੍ਰੀ ਰਾਮਲੀਲਾ ਦਾ ਮੰਚਨ 13 ਅਕਤੂਬਰ ਤੋਂ

ਖਰੜ 12 ਅਕਤੂਬਰ - ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ 13 ਅਕਤੂਬਰ ਨੂੰ ਸ਼੍ਰੀ ਰਾਮ ਲੀਲਾ ਦਾ ਆਰੰਭ ਕੀਤਾ ਜਾ ਰਿਹਾ ਹੈ। ਰਾਮ ਲੀਲਾ ਦਾ ਮੰਚਨ ਸਿਟੀ ਪੁਲੀਸ ਸਟੇਸ਼ਨ ਦੇ ਨੇੜੇ ਕੀਤਾ ਜਾਵੇਗਾ।

ਖਰੜ 12 ਅਕਤੂਬਰ - ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ 13 ਅਕਤੂਬਰ ਨੂੰ ਸ਼੍ਰੀ ਰਾਮ ਲੀਲਾ ਦਾ ਆਰੰਭ ਕੀਤਾ ਜਾ ਰਿਹਾ ਹੈ। ਰਾਮ ਲੀਲਾ ਦਾ ਮੰਚਨ ਸਿਟੀ ਪੁਲੀਸ ਸਟੇਸ਼ਨ ਦੇ ਨੇੜੇ ਕੀਤਾ ਜਾਵੇਗਾ।
ਕਲੱਬ ਦੇ ਮੀਤ ਪ੍ਰਧਾਨ ਵਰਿੰਦਰ ਭਾਮਾ ਨੇ ਦੱਸਿਆ ਕਿ ਪਿਛਲੇ 58 ਸਾਲਾਂ ਤੋਂ ਰਾਮ ਲੀਲਾ ਦਾ ਸਫਲਤਾ ਪੂਰਵਕ ਮੰਚਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ 13 ਅਕਤੂਬਰ ਨੂੰ ਸ੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਲੈ ਕੇ ਰਾਮਲੀਲਾ ਦਾ ਉਦਘਾਟਨ ਕੀਤਾ ਜਾਵੇਗਾ।
ਰਾਮਲੀਲਾ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਕੋਈ ਨੌਕਰੀ ਪੇਸ਼ੇ ਵਾਲਾ ਹੈ ਅਤੇ ਕੋਈ ਆਪਣਾ ਕਾਰੋਬਾਰ ਕਰਦਾ ਹੈ ਅਤੇ ਪਰ ਰਾਮਲੀਲਾ ਦੇ ਦਿਨਾਂ ਵਿੱਚ ਉਹ ਪੂਰੀ ਤਨਦੇਹੀ ਨਾਲ ਆਪਣਾ ਕਿਰਦਾਰ ਨਿਭਾਉਂਦੇ ਹਨ।
ਉਹਨਾਂ ਦੱਸਿਆ ਕਿ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।
ਇਸ ਮੌਕੇ ਕਲੱਬ ਦੇ ਚੇਅਰਮੈਨ ਐਡਵੋਕੇਟ ਤਾਰਾ ਚੰਦ ਗੁਪਤਾ, ਵਾਈਸ ਚੇਅਰਮੈਨ ਸ੍ਰੀ ਜਸਵੀਰ ਚੰਦਰ, ਪ੍ਰਧਾਨ ਸ਼ਿਵਚਰਨ ਪਿੰਕੀ,ਜਨਰਲ ਸੈਕਟਰੀ ਯੋਗੇਸ਼ ਕਪਿਲ, ਕੈਸ਼ੀਅਰ ਹਰਿ ਗੋਪਾਲ ਵਰਮਾ, ਜਨਰਲ ਡਾਇਰੈਕਟਰ ਪਰਵੀਨ ਕਰਵਲ, ਪ੍ਰੈਸ ਸੈਕਟਰੀ ਪੰਕਜ ਚੱਡਾ, ਜਾਇੰਟ ਸੈਕਟਰੀ ਜਗਦੀਸ਼ ਧੀਮਾਨ, ਸੈਕਟਰੀ ਸ਼ਾਮ ਸੁੰਦਰ ਲਾਂਬਾ, ਸੈਕਟਰੀ ਡਾਇਰੈਕਟਰ ਹੇਮੰਤ ਸੈਣੀ, ਟੈਕਨੀਕਲ ਐਡਵਾਈਜ਼ਰ ਰਾਜੇਸ਼ ਖੰਨਾ, ਮੇਕਅਪ ਮਾਸਟਰ ਅਜੇ ਬੱਬੂ, ਅਸਿਸਟੈਂਟ ਸੀਨੀਅਰ ਡਾਇਰੈਕਟਰ ਸੰਜੀਵ ਧੀਮਾਨ ਵੀ ਹਾਜਿਰ ਸਨ।